surrey: ਸਰੀ, ਵੈਨਕੂਵਰ, ਲੈਂਗਲੀ, ਰਿਚਮੰਡ, ਡੈਲਟਾ ਅਤੇ ਆਸ ਪਾਸ ਦੇ ਇਲਕਿਆਂ ਵਿਚ ਅੱਜ ਬਰਫਬਾਰੀ ਹੋ ਰਹੀ ਹੈ ਅਤੇ ਐਨਵਾਇਰਨਮੈਂਟ ਤੇ ਕਲਾਈਮੇਟ ਚੇਂਜ ਡਿਪਾਰਟਮੈਂਟ ਕੈਨੇਡਾ ਦੀ ਸੂਚਨਾ ਅਨੁਸਾਰ ਬੁੱਧਵਾਰ ਨੂੰ ਵੀ ਬਰਫ ਪੈ ਸਕਦੀ ਹੈ ਅਤੇ ਫ੍ਰੀਜ਼ਿੰਗ ਬਾਰਿਸ਼ ਹੋ ਸਕਦੀ ਹੈ।
ਵਾਤਾਵਰਣ ਕੈਨੇਡਾ ਵੱਲੋਂ ਕਿਹਾ ਗਿਆ ਹੈ ਕਿ ਉੱਤਰੀ ਵੈਨਕੂਵਰ, ਕੋਕੁਇਟਲਮ ਅਤੇ ਮੈਪਲ ਰਿਜ ਵਿੱਚ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ, ਜਿੱਥੇ 10 ਤੋਂ 20 ਸੈਂਟੀਮੀਟਰ ਤੱਕ ਬਰਫ ਪੈ ਸਕਦੀ ਹੈ। ਉੱਚੇ ਇਲਾਕਿਆਂ ਦੇ ਨਾਲ-ਨਾਲ ਚਿਲੀਵੈਕ ਅਤੇ ਹੋਪ ਵਿੱਚ 25 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਵੈਨਕੂਵਰ, ਬਰਨਬੀ, ਨਿਊ ਵੈਸਟਮਿੰਸਟਰ, ਸਰੀ, ਲੈਂਗਲੀ ਅਤੇ ਐਬਟਸਫੋਰਡ ਵਿੱਚ 10 ਤੋਂ 15 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਰਿਚਮੰਡ ਅਤੇ ਡੈਲਟਾ ਵਿੱਚ 5 ਤੋਂ 10 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਬੁੱਧਵਾਰ ਸਵੇਰੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਜਿਸ ਕਾਰਨ ਬਰਫ਼ ਨਾਲ ਢੱਕੀਆਂ ਦਰਖਤਾਂ ਦੀਆਂ ਟਾਹਣੀਆਂ ਟੁੱਟ ਸਕਦੀਆਂ ਹਨ ਅਤੇ ਬਿਜਲੀ ਬੰਦ ਹੋ ਸਕਦੀ ਹੈ।
ਇਸੇ ਦੌਰਾਨ ਬੀਸੀ ਦੇ ਦੱਖਣੀ ਤੱਟ ‘ਤੇ ਮੰਗਲਵਾਰ ਨੂੰ ਹੋਈ ਬਰਫਬਾਰੀ ਕਾਰਨ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅੰਦਰ ਅਤੇ ਬਾਹਰ ਦਰਜਨਾਂ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਵੈਸਟਜੈੱਟ ਅਤੇ ਏਅਰ ਕੈਨੇਡਾ ਨੇ ਵੀ ਖਰਾਬ ਮੌਸਮ ਕਾਰਨ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਰੱਦ ਕੀਤੀਆਂ ਜਿਆਦਾਤਰ ਬ੍ਰਿਟਿਸ਼ ਕੋਲੰਬੀਆ ਦੀਆਂ ਘਰੇਲੂ ਉਡਾਣਾਂ ਹਨ ਪਰ ਫੇਰ ਵੀ ਸੂਬੇ ਤੋਂ ਬਾਹਰਲੇ ਸ਼ਹਿਰਾਂ ਸਿਆਟਲ, ਡੈਨਵਰ ਅਤੇ ਐਡਮਿੰਟਨ ਆਦਿ ਲਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h