Harley Davidson X440 Booking Starts: ਹੀਰੋ-ਹਾਰਲੇ ਡੇਵਿਡਸਨ ਦੇ ਨਾਲ ਸਾਂਝੇਦਾਰੀ ਵਿੱਚ ਤਿਆਰ ਕੀਤੀ ਗਈ ਪਹਿਲੀ ਮੇਡ ਇਨ ਇੰਡੀਆ ਬਾਈਕ ਭਾਰਤ ਵਿੱਚ ਲਾਂਚ ਹੋ ਗਈ ਹੈ। ਬਾਈਕ ਦਾ ਨਾਂ Harley Davidson X440 ਹੈ। ਇਸ ਬਾਈਕ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਹਾਰਲੇ ਡੇਵਿਡਸਨ X440 ਦੀ ਬੁਕਿੰਗ 04 ਜੁਲਾਈ ਨੂੰ ਸ਼ਾਮ 4.40 ਵਜੇ ਤੋਂ ਸ਼ੁਰੂ ਹੋਵੇਗੀ। ਗਾਹਕ ਸਿਰਫ 5000 ਰੁਪਏ ਦੀ ਟੋਕਨ ਮਨੀ ਦੇ ਕੇ ਇਸ ਬਾਈਕ ਨੂੰ ਬੁੱਕ ਕਰ ਸਕਦੇ ਹਨ।
ਦੱਸ ਦੇਈਏ ਕਿ ਹੀਰੋ ਅਤੇ ਹਾਰਲੇ ਡੇਵਿਡਸਨ ਨੇ ਮਿਲ ਕੇ 4 ਜੁਲਾਈ ਨੂੰ ਭਾਰਤੀ ਬਾਜ਼ਾਰ ਵਿੱਚ ਆਪਣੀ ਪਹਿਲੀ ਬਾਈਕ ਲਾਂਚ ਕੀਤੀ। ਇਸ ਬਾਈਕ ਦੀ ਸ਼ੁਰੂਆਤੀ ਕੀਮਤ 2.29 ਲੱਖ ਰੁਪਏ ਹੈ। ਮੋਟਰਸਾਈਕਲਾਂ ਅਤੇ ਸਕੂਟਰਾਂ ਦੀ ਦੁਨੀਆ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ Hero MotoCorp ਨੇ ਅਮਰੀਕੀ ਮੋਟਰਸਾਈਕਲ ਨਿਰਮਾਤਾ ਕੰਪਨੀ ਹਾਰਲੇ-ਡੇਵਿਡਸਨ, ਹਾਰਲੇ-ਡੇਵਿਡਸਨ X440 ਦੇ ਨਾਲ ਆਪਣੀ ਪਹਿਲੀ ਸਹਿ-ਵਿਕਸਤ ਪ੍ਰੀਮੀਅਮ ਮੋਟਰਸਾਈਕਲ ਲਾਂਚ ਕੀਤੀ ਹੈ।
Harley-Davidson X440 ਨੂੰ www.Harley-Davidsonx440.com ‘ਤੇ ਜਾ ਕੇ 5000/- ਰੁਪਏ ਦੀ ਬੁਕਿੰਗ ਰਕਮ ਨਾਲ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਗਾਹਕ ਹਾਰਲੇ-ਡੇਵਿਡਸਨ X440 ਨੂੰ ਸਾਰੀਆਂ ਹਾਰਲੇ-ਡੇਵਿਡਸਨ ਡੀਲਰਸ਼ਿਪਾਂ ਅਤੇ ਦੇਸ਼ ਭਰ ਵਿੱਚ ਚੁਣੇ ਹੀਰੋ ਮੋਟੋਕਾਰਪ ਆਊਟਲੈੱਟਾਂ ਵਿੱਚ ਵੀ ਬੁੱਕ ਕਰ ਸਕਦੇ ਹਨ।
3 ਵੇਰੀਐਂਟ ‘ਚ ਲਾਂਚ ਹੋਈ Harley Davidson X440
ਹਾਰਲੇ ਡੇਵਿਡਸਨ ਨੇ X440 ਨੂੰ 3 ਵੱਖ-ਵੱਖ ਵੇਰੀਐਂਟਸ ਵਿੱਚ ਪੇਸ਼ ਕੀਤਾ ਹੈ। ਇਹ Denim, Vivid ਤੇ S ਹੈ। ਕੰਪਨੀ ਨੇ ਇਕ ਪ੍ਰੈੱਸ ਰਿਲੀਜ਼ ‘ਚ ਕਿਹਾ ਕਿ ਦੇਸ਼ ਭਰ ‘ਚ ਹਾਰਲੇ-ਡੇਵਿਡਸਨ ਦੇ ਡੀਲਰ ਨੈੱਟਵਰਕ ‘ਤੇ ਡੈਨਿਮ ਦੀ ਕੀਮਤ 2.29 ਲੱਖ ਰੁਪਏ, ਵਿਵਿਡ ਦੀ 2.49 ਲੱਖ ਰੁਪਏ ਅਤੇ ਐੱਸ ਦੀ ਕੀਮਤ 2.69 ਰੁਪਏ ਤੈਅ ਕੀਤੀ ਹੈ।
Harley Davidson X440 ‘ਚ ਮਿਲਣਗੇ ਇਹ ਖਾਸ ਫੀਚਰਸ
Harley Davidson X440 ਦੇ ਟਾਪ ਵੇਰੀਐਂਟ ਵਿੱਚ 3.5-ਇੰਚ ਦਾ TFT ਸਪੀਡੋਮੀਟਰ ਅਤੇ ਬਲੂਟੁੱਥ ਕੁਨੈਕਟੀਵਿਟੀ ਹੈ। ਇਸ ਦੇ ਨਾਲ ਹੀ ਸਟੈਂਡਰਡ ਫੀਚਰ ਦੇ ਤੌਰ ‘ਤੇ 13.5 ਲੀਟਰ ਫਿਊਲ ਟੈਂਕ, DRL ਦੇ ਨਾਲ LED ਹੈੱਡਲੈਂਪ, 320mm ਫਰੰਟ ਡਿਸਕ ਬ੍ਰੇਕ ਦੇ ਨਾਲ ਡਿਊਲ ਚੈਨਲ ABS ਬ੍ਰੇਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਬਾਈਕ ਦੇ ਫਰੰਟ ‘ਚ 18 ਇੰਚ ਟਾਇਰ ਅਤੇ ਰਿਅਰ ‘ਚ 17 ਇੰਚ ਟਾਇਰ ਦਿੱਤੇ ਗਏ ਹਨ।
ਹਾਰਲੇ ਡੇਵਿਡਸਨ ‘ਚ ਮਿਲੇਗਾ ਇਹ ਇੰਜਣ
ਹੀਰੋ ਮੋਟੋਕਾਰਪ ਅਤੇ ਹਾਰਲੇ ਡੇਵਿਡਸਨ ਨੇ ਭਾਰਤੀ ਬਾਜ਼ਾਰ ਲਈ 440X ਤਿਆਰ ਕੀਤਾ ਹੈ। ਇਸ ਵਿੱਚ 440cc ਸਿੰਗਲ ਸਿਲੰਡਰ ਏਅਰ ਕੂਲਡ ਇੰਜਣ ਹੈ, ਜੋ 27bhp ਦੀ ਪਾਵਰ ਅਤੇ 38Nm ਦਾ ਟਾਰਕ ਪੈਦਾ ਕਰਦਾ ਹੈ। ਟਰਾਂਸਮਿਸ਼ਨ ਲਈ ਇਸ ਬਾਈਕ ‘ਚ 6-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, USD ਫੋਰਕ ਅਤੇ ਟਵਿਨ ਸ਼ੌਕ ਅਬਜ਼ੋਰਬਰ ਸੈੱਟ ਵੀ ਮਿਲਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h