Hockey World Cup 2023, India vs Wales: ਭਾਰਤ ‘ਚ ਖੇਡੇ ਜਾ ਰਹੇ ਹਾਕੀ ਵਿਸ਼ਵ ਕੱਪ 2023 ਦੇ ਲੀਗ ਪੜਾਅ ਦੇ ਮੈਚ ਖਤਮ ਹੋਣ ਵਾਲੇ ਹਨ ਤੇ ਕੁਆਰਟਰ ਫਾਈਨਲ ਦੀ ਦੌੜ ਰੋਮਾਂਚਕ ਹੁੰਦੀ ਨਜ਼ਰ ਆ ਰਹੀ ਹੈ। ਭਾਰਤ ਦੀ ਗੱਲ ਕਰੀਏ ਤਾਂ ਟੀਮ ਨੇ ਇਸ ਟੂਰਨਾਮੈਂਟ ‘ਚ ਹੁਣ ਤੱਕ 2 ਮੈਚ ਖੇਡੇ ਹਨ, ਜਿਸ ‘ਚ ਉਸ ਨੇ ਇਕ ਜਿੱਤਿਆ ਹੈ ਜਦਕਿ ਦੂਜਾ ਡਰਾਅ ਰਿਹਾ ਹੈ। ਟੀਮ ਦਾ ਅਗਲਾ ਮੈਚ ਵੇਲਜ਼ ਨਾਲ ਖੇਡਿਆ ਜਾਵੇਗਾ। ਇਹ ਮੈਚ ਭਾਰਤ ਲਈ ਕਰੋ ਜਾਂ ਮਰੋ ਵਾਲਾ ਹੋਵੇਗਾ ਤੇ ਜੇਕਰ ਟੀਮ ਇਸ ਵਿੱਚ ਹਾਰ ਜਾਂਦੀ ਹੈ ਤਾਂ ਵਿਸ਼ਵ ਕੱਪ ਵਿੱਚ ਉਸਦਾ ਸਫ਼ਰ ਖ਼ਤਮ ਹੋ ਸਕਦਾ ਹੈ।
ਭਾਰਤ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਕੀ ਹਨ ਸਮੀਕਰਨ?
ਹਾਕੀ ਵਿਸ਼ਵ ਕੱਪ 2023 ਵਿੱਚ ਭਾਰਤ ਨੂੰ ਇੰਗਲੈਂਡ, ਵੇਲਜ਼ ਅਤੇ ਸਪੇਨ ਦੇ ਨਾਲ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ। ਇਸ ਗਰੁੱਪ ਵਿੱਚੋਂ ਦੋ ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ। ਭਾਰਤ ਇਸ ਸਮੇਂ ਦੂਜੇ ਨੰਬਰ ‘ਤੇ ਹੈ। ਟੀਮ ਇੰਡੀਆ ਦੇ ਹੁਣ 4 ਅੰਕ ਹੋ ਗਏ ਹਨ। ਇੰਗਲੈਂਡ ਦੇ ਵੀ ਸਿਰਫ ਚਾਰ ਅੰਕ ਹਨ ਪਰ ਉਹ ਜ਼ਿਆਦਾ ਗੋਲ ਅੰਤਰ ਕਾਰਨ ਸਿਖਰ ‘ਤੇ ਹੈ। ਜੇਕਰ ਭਾਰਤ ਵੇਲਜ਼ ਖ਼ਿਲਾਫ਼ ਮੈਚ ਜਿੱਤਦਾ ਹੈ ਤਾਂ ਉਸ ਦੇ 6 ਅੰਕ ਹੋ ਜਾਣਗੇ ਤੇ ਟੀਮ ਸਿੱਧੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਵੇਗੀ।
ਵੇਲਜ਼ ਤੋਂ ਮੈਚ ਹਾਰਨ ਤੋਂ ਬਾਅਦ ਵੀ ਭਾਰਤ ਕੁਆਲੀਫਾਈ ਕਿਵੇਂ ਕਰ ਸਕਦਾ?
ਜੇਕਰ ਭਾਰਤੀ ਟੀਮ, ਵੇਲਜ਼ ਖਿਲਾਫ ਹੋਣ ਵਾਲੇ ਮੈਚ ‘ਚ ਹਾਰ ਜਾਂਦੀ ਹੈ ਤਾਂ ਉਸ ਲਈ ਕੁਆਰਟਰ ਫਾਈਨਲ ਦਾ ਰਸਤਾ ਕਾਫੀ ਮੁਸ਼ਕਿਲ ਹੋ ਸਕਦਾ ਹੈ। ਇਸ ਹਾਰ ਤੋਂ ਬਾਅਦ ਭਾਰਤ ਦੀ ਕਿਸਮਤ ਭਾਰਤ ਅਤੇ ਵੇਲਜ਼ ਮੈਚ ਤੋਂ ਪਹਿਲਾਂ ਖੇਡੇ ਜਾਣ ਵਾਲੇ ਇੰਗਲੈਂਡ ਅਤੇ ਵੇਲਜ਼ ਮੈਚ ਦੇ ਨਤੀਜੇ ‘ਤੇ ਨਿਰਭਰ ਕਰੇਗੀ। ਜੇਕਰ ਇੰਗਲੈਂਡ ਇਸ ਮੈਚ ਵਿੱਚ ਸਪੇਨ ਨੂੰ ਵੱਡੇ ਫਰਕ ਨਾਲ ਹਰਾਉਂਦਾ ਹੈ ਤੇ ਭਾਰਤ ਵੇਲਜ਼ ਤੋਂ ਇੱਕ ਛੋਟੇ ਗੋਲ ਦੇ ਫਰਕ ਨਾਲ ਜਿੱਤ ਜਾਂਦਾ ਹੈ ਤਾਂ ਸਪੇਨ ਦੇ ਤਿੰਨ ਅੰਕ ਰਹਿ ਜਾਣਗੇ ਤੇ ਭਾਰਤ ਆਸਾਨੀ ਨਾਲ ਕੁਆਲੀਫਾਈ ਕਰ ਲਵੇਗਾ।
ਜੇਕਰ IND ਬਨਾਮ ਵੇਲਜ਼ ਮੈਚ ਡਰਾਅ ਹੁੰਦਾ ਹੈ ਤਾਂ ਭਾਰਤ ਲਈ ਕੁਆਲੀਫਾਈ ਕਰਨ ਦਾ ਕੀ ਸਮੀਕਰਨ ਹੈ?
ਜੇਕਰ ਭਾਰਤ ਅਤੇ ਵੇਲਜ਼ ਵਿਚਾਲੇ ਮੈਚ ਡਰਾਅ ਹੁੰਦਾ ਹੈ ਤਾਂ ਭਾਰਤ ਚਾਹੇਗਾ ਕਿ ਇੰਗਲੈਂਡ ਅਤੇ ਸਪੇਨ ਵਿਚਾਲੇ ਮੈਚ ਡਰਾਅ ਰਹੇ ਜਾਂ ਇੰਗਲੈਂਡ ਜਿੱਤੇ। ਜੇਕਰ ਦੋਵੇਂ ਮੈਚ ਡਰਾਅ ਰਹੇ ਤਾਂ ਸਪੇਨ ਦੇ 4 ਅੰਕ ਹੋਣਗੇ ਜਦਕਿ ਭਾਰਤ ਦੇ 5 ਅੰਕ ਹੋਣਗੇ ਤੇ ਟੀਮ ਕੁਆਲੀਫਾਈ ਕਰ ਲਵੇਗੀ। ਹਾਲਾਂਕਿ ਜੇਕਰ ਸਪੇਨ ਇੰਗਲੈਂਡ ਨੂੰ ਹਰਾਉਂਦਾ ਹੈ ਤਾਂ ਭਾਰਤ ਨੂੰ ਬਾਹਰ ਹੋਣਾ ਪਵੇਗਾ।
Group D Points Table- ਇਹ ਗਰੁੱਪ ਡੀ ਦੀ ਮੌਜੂਦਾ ਪੁਆਇੰਟ ਟੇਬਲ
1. ਇੰਗਲੈਂਡ – 4 ਅੰਕ
2 ਭਾਰਤ – 4 ਅੰਕ
3 ਸਪੇਨ – 3 ਅੰਕ
4 ਵੇਲਜ਼ – 0 ਪੁਆਇੰਟ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h