ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ‘ਚ ਬੁਨਿਆਦੀ ਸਹੂਲਤਾਂ ਮੁਹੱਈਅ ਕਰਵਾਉਣ ਲਈ ਕਰੀਬ 23 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।ਇਸ ਵਿੱਚੋਂ ਕਲਾਸ ਰੂਮ, ਪਖਾਨੇ, ਲਾਇਬ੍ਰੇਰੀ ਅਤੇ ਆਰਟ ਐਂਡ ਕਰਾਫਟ ਰੂਮ ਦੀ ਉਸਾਰੀ ਲਈ 12 ਕਰੋੜ 65 ਲੱਖ 25 ਹਜ਼ਾਰ ਰੁਪਏ ਦੀ ਨਵੀਂ ਗ੍ਰਾਂਟ ਰਾਸ਼ੀ ਜਾਰੀ ਕੀਤੀ ਗਈ ਹੈ।
ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਨੂੰ 81 ਲੱਖ 81,400 ਰੁਪਏ, ਬਰਨਾਲਾ ਨੂੰ 44 ਲੱਖ9500 ਰੁਪਏ, ਬਠਿੰਡਾ ਨੂੰ 30.18 ਲੱਖ ਰੁਪਏ, ਫਰੀਦਕੋਟ ਨੂੰ 24.68 ਲੱਖ ਰੁਪਏ, ਫਤਿਹਗੜ੍ਹ ਸਾਹਿਬ ਨੂੰ 8.44 ਲੱਖ ਰੁਪਏ, ਫਾਜ਼ਿਲਕਾ ਨੂੰ1 ਕਰੋੜ 35 ਲੱਖ 21,700 ਰੁਪਏ ਹੋਰਾਂ ਵੀ ਕਈ ਜ਼ਿਲਿ੍ਹਆਂ ਦੇ ਸਕੂਲ਼ਾਂ ਲਈ ਰਾਸ਼ੀ ਜਾਰੀ ਕੀਤੀ ਗਈ ਹੈ ਤਾਂ ਜੋ ਸਕੂਲਾਂ ‘ਚ ਚੱਲ ਰਹੇ ਕੰਮਾਂ ਨੂੰ ਨੇਪਰੇ ਚਾੜਿਆ ਜਾ ਸਕੇ।
FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h