ਸ਼ੁੱਕਰਵਾਰ, ਮਾਰਚ 20, 2026 10:02 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

ਨਵੇਂ ਸਾਲ ‘ਤੇ Honda ਕੰਪਨੀ ਦੇ ਰਹੀ ਇਹ ਜਬਰਦਸਤ ਆਫ਼ਰ, ਸਿਰਫ ਇਨ੍ਹੇ ਰੁਪਏ ‘ਚ ਬੁਕ ਕਰਵਾਓ Activa and Shine

Honda Activa ਦੇਸ਼ 'ਚ ਸਭ ਤੋਂ ਵੱਧ ਵਿਕਣ ਵਾਲਾ ਸਕੂਟਰ ਹੈ, ਨਵੇਂ ਸਾਲ ਦੇ ਮੌਕੇ 'ਤੇ, ਕੰਪਨੀ ਇਸ ਸਕੂਟਰ ਦੀ ਖਰੀਦ 'ਤੇ ਇੱਕ ਆਕਰਸ਼ਕ ਆਫ਼ਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕਈ ਹੋਰ ਮਾਡਲ ਵੀ ਇਸ ਆਫਰ 'ਚ ਸ਼ਾਮਲ ਹਨ।

by Bharat Thapa
ਜਨਵਰੀ 1, 2023
in ਆਟੋਮੋਬਾਈਲ
0

Honda: ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਦੀ ਪ੍ਰਮੁੱਖ ਟੂ ਵ੍ਹੀਲਰ ਨਿਰਮਾਤਾ ਕੰਪਨੀ ਹੌਂਡਾ ਟੂ-ਵ੍ਹੀਲਰਸ ਆਕਰਸ਼ਕ ਆਫਰ ਪੇਸ਼ ਕਰ ਰਹੀ ਹੈ। ਕੰਪਨੀ ਆਪਣੇ ਸਕੂਟਰ ਐਕਟਿਵਾ ਤੋਂ ਲੈ ਕੇ ਕਮਿਊਟਰ ਮੋਟਰਸਾਈਕਲ ਸ਼ਾਈਨ ‘ਤੇ ਬਹੁਤ ਹੀ ਵਧੀਆ ਆਫ਼ਰ ਦੇ ਰਹੀ ਹੈ। ਇਸ ਦੇ ਤਹਿਤ ਬਹੁਤ ਘੱਟ ਡਾਊਨ ਪੇਮੈਂਟ ‘ਤੇ ਟੂ-ਵ੍ਹੀਲਰ ਫਾਈਨਾਂਸ ਮਿਲਣ ਤੋਂ ਇਲਾਵਾ ਗਾਹਕਾਂ ਨੂੰ ਕੈਸ਼ਬੈਕ ਦਾ ਲਾਭ ਵੀ ਮਿਲੇਗਾ।

ਹੌਂਡਾ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਗਾਹਕ ਸਿਰਫ 3,999 ਰੁਪਏ ਦੀ ਡਾਊਨ ਪੇਮੈਂਟ ਦੇ ਕੇ ਟੂ-ਵ੍ਹੀਲਰ ਫਾਈਨਾਂਸ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਗਾਹਕ 5,000 ਰੁਪਏ ਦਾ ਕੈਸ਼ਬੈਕ ਤੇ 7.99% ਵਿਆਜ ਦਰ ਦਾ ਵੀ ਲਾਭ ਲੈ ਸਕਦੇ ਹਨ। ਇਹ ਆਫਰ ਕੰਪਨੀ ਦੇ ਚੁਣੇ ਹੋਏ ਮਾਡਲਾਂ ਤੇ ਗਾਹਕਾਂ ਲਈ ਦਿੱਤਾ ਜਾ ਰਿਹਾ ਹੈ, ਜੋ ਕਿ 8 ਜਨਵਰੀ 2023 ਤੱਕ ਵੈਧ ਹੈ। ਇਹ ਸਹੂਲਤ ਚੁਣੇ ਹੋਏ ਬੈਂਕਾਂ ਵਲੋਂ ਦਿੱਤੀ ਜਾਵੇਗੀ। ਇੱਕ ਸ਼ਰਤ ਇਹ ਵੀ ਹੈ ਕਿ ਇੱਕ ਗਾਹਕ ਲਈ ਦੋ ਮਾਡਲ ਇਕੱਠੇ ਸ਼ਾਮਲ ਨਹੀਂ ਕੀਤੇ ਜਾਣਗੇ ਤੇ ਸਾਰੀਆਂ ਐਕਸੈਸਰੀਜ਼ ਆਦਿ ਇਸ ਆਫਰ ਦਾ ਹਿੱਸਾ ਨਹੀਂ।

ਹੌਂਡਾ ਐਕਟਿਵਾ ਕੰਪਨੀ ਦਾ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਹੈ। ਇਹ ਸਕੂਟਰ ਦੋ ਵੱਖ-ਵੱਖ ਇੰਜਣ ਵਿਕਲਪਾਂ 110 ਸੀਸੀ ਤੇ 125 ਸੀਸੀ ਦੇ ਨਾਲ ਬਾਜ਼ਾਰ ਵਿੱਚ ਉਪਲਬਧ ਹੈ। ਇੱਥੇ ਅਸੀਂ 110 ਮਾਡਲ ਦੀ ਗੱਲ ਕਰ ਰਹੇ ਹਾਂ, ਇਸ ਵਿੱਚ 109cc ਇੰਜਣ ਦਿੱਤਾ ਗਿਆ ਹੈ, ਜੋ 7.97PS ਦੀ ਪਾਵਰ ਤੇ 9Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ‘ਚ LED ਹੈੱਡਲਾਈਟ ਵੀ ਮਿਲਦੀ ਹੈ, ਜੋ ਸਿਰਫ ਡੀਲਕਸ ਮਾਡਲ ਨਾਲ ਆਉਂਦੀ ਹੈ। ਹਾਲਾਂਕਿ ਇਸ ‘ਚ ਫੁੱਲ-ਡਿਜੀਟਲ ਇੰਸਟਰੂਮੈਂਟ ਕਲੱਸਟਰ ਨਹੀਂ ਹੈ, ਇਸਦੀ ਬਜਾਏ ਇੱਕ ਸਧਾਰਨ ਐਨਾਲਾਗ ਸਪੀਡੋਮੀਟਰ, ਓਡੋਮੀਟਰ ਅਤੇ ਫਿਊਲ ਗੇਜ ਦਿੱਤਾ ਗਿਆ ਹੈ।

ਕੰਪਨੀ ਵੱਲੋਂ ਇਸ ਸਕੂਟਰ ‘ਚ ACG ਸਟਾਰਟਰ ਮੋਟਰ ਦਿੱਤੀ ਗਈ ਹੈ, ਜੋ ਕਿ ਇੰਜਣ ਕਿੱਲ ਸਵਿਚ ਤਕਨੀਕ ਨਾਲ ਆਉਂਦੀ ਹੈ। ਬ੍ਰੇਕਿੰਗ ਲਈ ਇਸ ‘ਚ 130mm ਡਰਮ ਬ੍ਰੇਕ ਤੇ ਕੰਬੀ ਬ੍ਰੇਕਿੰਗ ਸਿਸਟਮ (CBS) ਦਿੱਤਾ ਗਿਆ ਹੈ। ਸੈਂਸਰ-ਅਧਾਰਿਤ PGM-FI ਸਿਸਟਮ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਵਧੀਆ ਪਰਫੋਂਮੇਨਸ ਤੇ ਮਾਈਲੇਜ ਮਿਲਦੀ ਹੈ। ਇਸ ਦੀ ਕੀਮਤ 73,176 ਰੁਪਏ ਤੋਂ 76,677 ਰੁਪਏ (ਐਕਸ-ਸ਼ੋਰੂਮ) ਤੱਕ ਹੈ।

ਜੇਕਰ ਤੁਸੀਂ ਬਿਹਤਰ ਪਰਫੋਂਮੇਨਸ ਵਾਲੀ ਬਾਈਕ ਲੈਣ ਬਾਰੇ ਸੋਚ ਰਹੇ ਹੋ, ਤਾਂ ਹੌਂਡਾ ਸ਼ਾਈਨ ਤੁਹਾਡੇ ਲਈ ਬਹੁਤ ਵਧੀਆ ਹੋ ਸਕਦੀ ਹੈ। ਇਸ ‘ਚ ਕੰਪਨੀ ਨੇ ਸਿੰਗਲ ਸਿਲੰਡਰ 124cc ਏਅਰ-ਕੂਲਡ ਫਿਊਲ ਇੰਜੈਕਟਿਡ ਇੰਜਣ ਦੀ ਵਰਤੋਂ ਕੀਤੀ ਹੈ, ਜੋ 10.7PS ਦੀ ਪਾਵਰ ਤੇ 11Nm ਦਾ ਟਾਰਕ ਜਨਰੇਟ ਕਰਦਾ ਹੈ। ਹਾਲਾਂਕਿ, ਇਸ ਬਾਈਕ ‘ਚ ਵੀ ਕੰਪਨੀ ਨੇ LED ਹੈੱਡਲਾਈਟ ਨੂੰ ਜਗ੍ਹਾ ਨਹੀਂ ਦਿੱਤੀ। ਇਸ ‘ਚ ਇੱਕ ਬੇਸਿਕ ਇੰਸਟਰੂਮੈਂਟ ਕਲੱਸਟਰ ਹੈ, ਜੋ ਬਾਈਕ ਦੀ ਸਪੀਡ, ਓਡੋਮੀਟਰ, ਫਿਊਲ ਗੇਜ ਆਦਿ ਦੀ ਜਾਣਕਾਰੀ ਦਿੰਦਾ ਹੈ।

ਕੰਪਨੀ ਨੇ ਇਸ ਬਾਈਕ ਨੂੰ ਆਪਣੀ ਰਵਾਇਤੀ ਸਾਈਲੈਂਟ ਸਟਾਰਟ, ਅਲਟਰਨੇਟ ਕਰੰਟ ਜਨਰੇਟਰ (ACG) ਤਕਨੀਕ ਨਾਲ ਵੀ ਲੈਸ ਕੀਤਾ ਹੈ ਤੇ ਇਸ ਦਾ ਇੰਜਣ 5-ਸਪੀਡ ਗਿਅਰਬਾਕਸ ਨਾਲ ਲੈਸ ਹੈ। ਇਸ ਤੋਂ ਇਲਾਵਾ ਫ੍ਰੰਟ ‘ਤੇ ਟੈਲੀਸਕੋਪਿਕ ਫੋਰਕ ਸਸਪੈਂਸ਼ਨ ਤੇ ਰਿਅਰ ‘ਤੇ ਪ੍ਰੀ-ਲੋਡ ਐਡਜਸਟਬਲ ਸ਼ੌਕਰ ਮੌਜੂਦ ਹੈ। ਇਸ ਬਾਈਕ ‘ਚ ਕੰਬੀ ਬ੍ਰੇਕਿੰਗ ਸਿਸਟਮ (CBS) ਦਿੱਤਾ ਗਿਆ ਹੈ, ਜੋ ਕਿ ਦੋ ਵੇਰੀਐਂਟ ‘ਚ ਆਉਂਦਾ ਹੈ। ਇਸ ਦੀ ਕੀਮਤ 77,592 ਰੁਪਏ ਤੋਂ ਲੈ ਕੇ 83,092 ਰੁਪਏ (ਐਕਸ-ਸ਼ੋਰੂਮ) ਤੱਕ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: automobile Newshonda acticvaHonda Offerlatest newsnew year 2023new year offerpro punjab tvpunjabi newsviral news
Share226Tweet141Share56

Related Posts

Kia ਸ਼ੋਅਰੂਮ ‘ਚ ਵੱਡਾ ਘੁਟਾਲਾ : ਮਹਿਲਾ ਕੈਸ਼ੀਅਰ ਨੇ ਧੋਖਾਧੜੀ ਨਾਲ ਹੜੱਪੇ ਲੱਖਾਂ-ਕਰੋੜਾਂ ਰੁਪਏ, ਇਸ ਤਰ੍ਹਾਂ ਖੁੱਲ੍ਹੀ ਪੋਲ

ਮਾਰਚ 17, 2026

ਟਾਟਾ ਦੀਆਂ ਇਨ੍ਹਾਂ ਕਾਰਾਂ ‘ਤੇ ਮਿਲ ਰਹੀ ਹੈ 3.80 ਲੱਖ ਤੱਕ ਦੀ ਛੋਟ

ਮਾਰਚ 16, 2026

5 ਜਾਂ 10 ਨਹੀਂ, 33 ਸਾਲ ਪਹਿਲਾਂ ਲਾਂਚ ਕੀਤੀ ਗਈ ਸੀ ਪਹਿਲੀ ਇਲੈਕਟ੍ਰਿਕ ਕਾਰ, ਇਹ ਸੀ ਇਸਦੀ ਵਿਸ਼ੇਸ਼ਤਾ

ਫਰਵਰੀ 21, 2026

BMW ਨੇ ਲਾਂਚ ਕੀਤੀ Made In India ਸਪੋਰਟਸ ਕਾਰ, ਜਾਣੋ ਕੀਮਤ

ਫਰਵਰੀ 16, 2026

ਚੱਲਦਾ ਫ਼ਿਰਦਾ Theatre ਹੈ ਇਹ SUV ਕਾਰ

ਫਰਵਰੀ 4, 2026

ਧੜਾਧੜ ਵਿੱਕ ਰਹੀ ਹੈ Kia ਦੀ ਇਹ SUV, ਲਗਾਤਾਰ 2 ਸਾਲ ਤੋਂ ਹੋ ਰਹੀ ਹੈ ਜ਼ਬਰਦਸਤ ਸੇਲ

ਜਨਵਰੀ 23, 2026
Load More

Recent News

ਕੈਨੇਡਾ ਨੇ ਬਦਲੇ ਇਮੀਗ੍ਰੇਸ਼ਨ ਨਿਯਮ: ਅਸਥਾਈ ਪ੍ਰਵੇਸ਼ ‘ਚ ਕੀਤੀ ਕਟੌਤੀ, ਪੜ੍ਹੋ ਪੂਰੀ ਖਬਰ

ਮਾਰਚ 20, 2026

ਭਾਰਤੀ ਏਅਰਲਾਈਨਾਂ ਨੂੰ ਈਰਾਨ ਅਤੇ ਇਜ਼ਰਾਈਲ ਸਮੇਤ ਇਨ੍ਹਾਂ ਦੇਸ਼ਾਂ ਦੇ ਹਵਾਈ ਖੇਤਰ ਦੀ ਵਰਤੋਂ ਨਾ ਕਰਨ ਦੀ ਹਦਾਇਤ, DGCA ਨੇ ਜਾਰੀ ਕੀਤੀ ਐਡਵਾਈਜ਼ਰੀ

ਮਾਰਚ 20, 2026

ਭਾਰਤ ‘ਚ ਮਹਿੰਗਾ ਹੋਇਆ ਪੈਟਰੋਲ; ‘ਤੇਲ ਸੰਕਟ’ ਦੇ ਵਿਚਕਾਰ ਵਧੀਆਂ ਕੀਮਤਾਂ

ਮਾਰਚ 20, 2026

CM ਭਗਵੰਤ ਮਾਨ ਨੇ ਲੁਧਿਆਣਾ ‘ਚ ਟਾਟਾ ਸਟੀਲ ਪਲਾਂਟ ਦਾ ਕੀਤਾ ਉਦਘਾਟਨ, ਕਿਹਾ . . . .

ਮਾਰਚ 20, 2026

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : 28 ਮਾਰਚ ਤੋਂ ਜਨਤਾ ਲਈ ਖੁੱਲ੍ਹਣਗੇ 100 ਨਵੇਂ ਮੁਹੱਲਾ ਕਲੀਨਿਕ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਰਾ ਖਰਚਾ ਚੁੱਕੇਗੀ ਸਰਕਾਰ

ਮਾਰਚ 20, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.