ਮਸ਼ਹੂਰ ਸਿੰਗਰ ਤੇ ਰੈਪਰ ਯੋ-ਯੋ ਹਨੀ ਸਿੰਘ ਲੰਬੇ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ। ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਸ਼ਾਲਿਨੀ ਤਲਵਾੜ ਤੋਂ ਤਲਾਕ ਲਿਆ।
ਹਨੀ ਸਿੰਘ ਨੇ ਸ਼ਾਲਿਨੀ ਨੂੰ ਗੁਜ਼ਾਰੇ ਵਜੋਂ ਇਕ ਕਰੋੜ ਰੁਪਏ ਦਿੱਤੇ। ਸ਼ਾਲਿਨੀ ਤਲਵਾਰ ਨੂੰ ਛੱਡ ਕੇ ਉਹ ਹੁਣ ਸਿੰਗਰ ਟੀਨਾ ਥਡਾਨੀ ਨੂੰ ਡੇਟ ਕਰ ਰਹੇ ਹਨ।
ਅੱਜ ਟੀਨਾ ਥਡਾਨੀ ਆਪਣਾ ਜਨਮਦਿਨ ਮਨਾ ਰਹੀ ਹੈ। ਅਜਿਹੇ ‘ਚ ਹਨੀ ਸਿੰਘ ਨੇ ਇੰਸਟਾਗ੍ਰਾਮ ‘ਤੇ ਰੋਮਾਂਟਿਕ ਅੰਦਾਜ਼ ‘ਚ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਗਾਇਕ ਨੇ ਆਪਣੀ ਇੰਸਟਾ ਸਟੋਰੀ ‘ਤੇ ਆਪਣੀ ਪ੍ਰੇਮਿਕਾ ਨਾਲ ਤਸਵੀਰ ਸ਼ੇਅਰ ਕੀਤੀ।
ਫੋਟੋ ‘ਚ ਟੀਨਾ ਹਨੀ ਨਾਲ ਮਿਰਰ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਹਨੀ ਡੈਨਿਮ ਜੀਨਸ ਤੇ ਬਲੂ ਜੈਕੇਟ ‘ਚ ਨਜ਼ਰ ਆਏ। ਉੱਥੇ ਹੀ ਟੀਨਾ ਇਕ ਸਫੈਦ ਮਿਨੀ ਡਰੈੱਸ ‘ਚ ਬਹੁਤ ਖੂਬਸੂਰਤ ਲੱਗ ਰਹੀ ਹੈ। ਫੋਟੋ ਦੇ ਨਾਲ ਹਨੀ ਨੇ ਕੈਪਸ਼ਨ ‘ਚ ਲਿਖਿਆ, ”ਜਨਮਦਿਨ ਮੁਬਾਰਕ Jaana।
ਦੱਸ ਦੇਈਏ ਕਿ ਸਾਬਕਾ ਪਤਨੀ ਸ਼ਾਲਿਨੀ ਤਲਵਾਰ ਨਾਲ ਤਲਾਕ ਤੋਂ ਬਾਅਦ ਹਨੀ ਸਿੰਘ ਨੇ ਆਪਣੇ ਰਿਸ਼ਤੇ ਦਾ ਐਲਾਨ ਕੀਤਾ। ਗਾਇਕ ਹਨੀ ਸਿੰਘ ਨੇ ਆਪਣੇ ਗੀਤ ‘ਹਨੀ 3.0’ ਦੇ ਲਾਂਚ ਈਵੈਂਟ ‘ਚ ਆਪਣੀ ਗਰਲਫਰੈਂਡ ਟੀਨਾ ਥਡਾਨੀ ਨੂੰ ਦੁਨੀਆ ਸਾਹਮਣੇ ਇੰਟਰੋਡਿਊਸ ਕੀਤਾ।
ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ, ਜਿਸ ‘ਚ ਉਨ੍ਹਾਂ ਨੇ ਕਿਹਾ- ਮੇਰੀ ਗਰਲਫ੍ਰੈਂਡ ਟੀਨਾ ਬੈਠੀ ਹੈ, ਉਸ ਨੇ ਮੈਨੂੰ ਇਹ ਨਾਂ ਦਿੱਤਾ। ਇਸ ਨੇ ਕਿਹਾ ਕਿ ਤੁਸੀਂ ਮੇਰੇ ਹਨੀ 3.0 ਹੋ। ਹਨੀ ਸਿੰਘ ਨੇ ਕਿਹਾ ਕਿ ਤਲਾਕ ਤੋਂ ਬਾਅਦ ਟੀਨਾ ਨੇ ਉਨ੍ਹਾਂ ਦੀ ਦੇਖਭਾਲ ਕੀਤੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER