Hushiarpur’s Burger Chachu: ਪੰਜਾਬ ਦੇ ਹੁਸ਼ਿਆਰਪੁਰ ‘ਚ ਬਰਗਰ ਚਾਚੂ ਦੇ ਨਾਂ ਨਾਲ ਵਿਅਕਤੀ ਨੇ ਦੇਸ਼ ਦਾ ਸਭ ਤੋਂ ਵੱਡਾ ਬਰਗਰ ਬਣਾਉਣ ਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਬਰਗਰ ਚਾਚੂ ਦੇ ਨਾਂ ਨਾਲ ਮਸ਼ਹੂਰ ਸ਼ਰਨਦੀਪ ਸਿੰਘ ਵਲੋਂ ਤਿਆਰ ਕੀਤੇ ਬਰਗਰ ਦਾ ਵਜ਼ਨ 40 ਕਿਲੋ ਦੱਸਿਆ ਜਾ ਰਿਹਾ ਹੈ। ਇੰਨੇ ਵੱਡੇ ਬਰਗਰ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਤੇ ਵੱਡੀ ਗਿਣਤੀ ਵਿਚ ਬਰਗਰ ਦੇ ਸ਼ੌਕੀਨ ਨੌਜਵਾਨ ਚਾਚੂ ਦੀ ਦੁਕਾਨ ‘ਤੇ ਪਹੁੰਚਦੇ ਹਨ।
ਦੱਸ ਦਈਏ ਕਿ ਬਰਗਰ ਬਣਾਉਣ ਵਾਲੇ ਚਾਚੂ ਦਾ ਕਹਿਣਾ ਹੈ ਕਿ ਇਸ ਬਰਗਰ ਨੂੰ ਬਣਾਉਣ ਲਈ 12 ਕਿਲੋ ਡੱਬਲ ਰੋਟੀ, 16 ਕਿਲੋ ਸਬਜ਼ੀਆਂ, 5-6 ਕਿਲੋ ਚਟਨੀ, 1 ਕਿਲੋ ਪਨੀਰ ਅਤੇ 5-6 ਕਿਲੋ ਟਿੱਕੀਆਂ ਦੀ ਵਰਤੋਂ ਕੀਤੀ ਗਈ ਹੈ। ਬਰਗਰ ਬਣਾਉਣ ਵਾਲੇ ਚਾਚੂ ਨੇ ਦੱਸਿਆ ਕਿ ਇਹ ਭਾਰਤ ‘ਚ ਬਣਿਆ ਹੁਣ ਤੱਕ ਦਾ ਸਭ ਤੋਂ ਵੱਡਾ ਬਰਗਰ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਨਾਂ ਕਈ ਤਰ੍ਹਾਂ ਦੇ ਰਿਕਾਰਡ ਦਰਜ ਹਨ।
ਨਾਲ ਹੀ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਖਾਣ-ਪੀਣ ਦੀਆਂ ਵਸਤੂਆਂ ਲਿਆਂਦੀਆਂ ਜਾਣਗੀਆਂ। ਬਰਗਰ ਚਾਚੂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਦੇ ਇਸ ਬਰਗਰ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਜਦੋਂ ਉਸਨੇ ਇਹ ਬਰਗਰ ਬਣਾਉਣਾ ਸ਼ੁਰੂ ਕੀਤਾ ਤਾਂ ਇਸਦਾ ਭਾਰ 30 ਕਿਲੋ ਦੇ ਕਰੀਬ ਸੀ। ਫਿਰ ਮੈਂ ਸੋਚਿਆ ਕਿ ਇਹ 40 ਕਿਲੋ ਦਾ ਵੀ ਬਣ ਸਕਦਾ ਹੈ। ਫਿਰ ਮੈਂ ਇਸ ‘ਤੇ ਕੁਝ ਸਬਜ਼ੀਆਂ ਪਾਈਆਂ ਤੇ ਇਹ ਬਰਗਰ ਬਣ ਗਿਆ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਗਰ ਚਾਚਾ ਦੇ ਬਰਗਰ ਦਾ ਕੋਈ ਜਵਾਬ ਨਹੀਂ ਹੈ। ਇਨ੍ਹਾਂ ਦਾ ਬਰਗਰ ਨਾ ਸਿਰਫ ਦੇਖਣ ‘ਚ ਸਭ ਤੋਂ ਵੱਡਾ ਹੈ, ਸਗੋਂ ਸਵਾਦ ਦਾ ਵੀ ਕੋਈ ਜਵਾਬ ਨਹੀਂ ਹੈ। ਹਰ ਕਿਸੇ ਨੂੰ ਇਸ ਵਿਲੱਖਣ ਬਰਗਰ ਦਾ ਸਵਾਦ ਜ਼ਰੂਰ ਲੈਣਾ ਚਾਹੀਦਾ ਹੈ। ਹੁਸ਼ਿਆਰਪੁਰ ‘ਚ ਜਿਵੇਂ ਹੀ ਸਭ ਤੋਂ ਵੱਡੇ ਬਰਗਰ ਦਾ ਮਾਮਲਾ ਸਾਹਮਣੇ ਆਇਆ ਤਾਂ ਵੱਡੀ ਗਿਣਤੀ ‘ਚ ਨੌਜਵਾਨ ਇਸ ਨੂੰ ਦੇਖਣ ਲਈ ਪਹੁੰਚਣੇ ਸ਼ੁਰੂ ਹੋ ਗਏ। ਨੌਜਵਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਬਰਗਰ ਚਾਚਾ ਬਾਜ਼ਾਰ ‘ਚ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਹਨ, ਉਸ ਦਾ ਕੋਈ ਜਵਾਬ ਨਹੀਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h