ਅਰਸ਼ਦੀਪ ਸਿੰਘ ਦਾ ਜਨਮ 5 ਫਰਵਰੀ 1999 ਨੂੰ ਗੁਨਾ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਦਰਸ਼ਨ ਸਿੰਘ ਅਤੇ ਮਾਤਾ ਦਾ ਨਾਂ ਬਲਜੀਤ ਕੌਰ ਹੈ। ਉਸਨੇ 13 ਸਾਲ ਦੀ ਉਮਰ ਵਿੱਚ ਆਪਣੇ ਸਕੂਲ ਲਈ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਅਰਸ਼ਦੀਪ ਸਿੰਘ ਨੇ ਆਪਣੀ ਮੁਢਲੀ ਸਿੱਖਿਆ ਗੁਰੂ ਨਾਨਕ ਪਬਲਿਕ ਸਕੂਲ ਚੰਡੀਗੜ੍ਹ ਤੋਂ ਪੂਰੀ ਕੀਤੀ ਹੈ।
ਅਰਸ਼ਦੀਪ ਕਿਵੇਂ ਬਣਿਆ ਕ੍ਰਿਕਟ ਸਟਾਰ :
ਅਰਸ਼ਦੀਪ ਨੂੰ ਬਚਪਨ ਤੋਂ ਹੀ ਕ੍ਰਿਕੇਟ ਨਾਲ ਬਹੁਤ ਪਿਆਰ ਸੀ। ਉਸਨੇ ਸਿਰਫ 13 ਸਾਲ ਦੀ ਉਮਰ ‘ਚ ਹੀ ਸਕੂਲ ਦੀ ਕ੍ਰਿਕੇਟ ਟੀਮ ‘ਚ ਖੇਡਣਾ ਸ਼ੁਰੂ ਕਰ ਦਿੱਤਾ ਸੀ। ਬਾਅਦ ‘ਚ ਉਸ ਨੇ ਪੰਜਾਬ ਅਤੇ ਚੰਡੀਗੜ੍ਹ ਕ੍ਰਿਕਟ ਟੀਮ ਵਲੋਂ ਸਟੇਟ ਲੈਵਲ ਟੂਰਨਾਮੈਂਟ ਖੇਡਿਆ।
ਇਸ ਤੋਂ ਬਾਅਦ ਉਸਨੇ ਪੰਜਾਬ ਇੰਟਰ ਡਿਸਟ੍ਰਿਕ DP Azad Trophy ,ODI Championshi ਦੇ ਪੰਜ ਮੈਚਾਂ ‘ਚ 19 ਵਿਕਟਾਂ ਲਿਤੀਆਂ ਸਨ।
2017 ਦੇ ਅੰਤ ‘ਚ ਉਸਨੇ India Red ਟੀਮ ਵਲੋਂ ਖੇਡਦਿਆਂ challenger ਟਰਾਫੀ ‘ਚ 7 ਵਿਕਟਾਂ ਲਿਤੀਆਂ। ਜਿਸ ਤੋਂ ਬਾਅਦ ਉਸਦਾ ਭਾਰਤ ਵਲੋਂ Under 19 ਕ੍ਰਿਕਟ ਟੀਮ ਵਿੱਚ ਖੇਡਣ ਦਾ ਸੁਪਨਾ ਸੱਚ ਹੋ ਗਿਆ। ਇਸ ਦੀ ਬਦੋਲਤ ਉਸਨੂੰ ਭਾਰਤ ਦੀ Under 19 ਟੀਮ ਵਲੋਂ U19 World Cup ਖੇਡਣ ਦਾ ਮੌਕਾ ਮਿਲਿਆ।
ਜਿਸ ਵਿਚ ਉਸਨੇ ਆਪਣੀ ਬੋਲਿੰਗ ਦਾ ਜਲਵਾ ਦਿਖਾਇਆ। ਉਸਨੇ 145 kph ਦੀ ਸਪੀਡ ਨਾਲ ਧੁਆਂਦਾਰ ਬੋਲਿੰਗ ਕਰਦਿਆਂ ਆਪਣੀ ਨਵੀਂ ਪਹਿਚਾਣ ਬਣਾਈ।
ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਪੰਜਾਬ ਕਿੰਗਜ਼ ਲਈ ਆਈਪੀਐਲ ਖੇਡ ਕੇ ਕ੍ਰਿਕਟ ਦੇ ਕਰੀਅਰ ਨੂੰ ਹੋਰ ਉਪਰ ਉਠਾਇਆ। ਸੀਜ਼ਨ 2022 ਵਿੱਚ ਆਪਣੀ ਗੇਂਦਬਾਜ਼ੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਆਈਪੀਐਲ ਦੇ 2022 ਸੀਜ਼ਨ ਵਿੱਚ, ਅਰਸ਼ਦੀਪ ਸਿੰਘ ਨੇ 38.50 ਦੀ ਔਸਤ ਨਾਲ 10 ਵਿਕਟਾਂ ਲਈਆਂ। ਜਦਕਿ ਇਸ ਗੇਂਦਬਾਜ਼ ਦੀ ਇਕਾਨਮੀ ਰੇਟ 7.70 ਸੀ। ਇਸ ਦੇ ਨਾਲ ਹੀ ਆਈਪੀਐਲ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਭਾਰਤੀ ਟੀਮ ਵਲੋਂ ਏਸ਼ੀਆ ਕੱਪ 2022 ਵਿੱਚ ਖੇਡਣ ਦਾ ਮੌਕਾ ਮਿਲਿਆ ਜਿਸ ਵਿਚ ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸੀਰੀਜ਼ ਦੇ ਦੌਰਾਨ ਉਸ ਨੂੰ ਇਕ ਮੈਚ ‘ਚ ਅਹਿਮ ਕੈਚ ਛੁਟਣ ਤੋਂ ਬਾਅਦ ਟਰੋਲਿੰਗ ਦਾ ਸ਼ਿਕਾਰ ਹੋਣਾ ਪਿਆ।
ਅਰਸ਼ਦੀਪ ਨੂੰ ਜੂਨ 2021 ‘ਚ ਸ਼੍ਰੀਲੰਕਾ ਦੌਰੇ ਦੇ ਲਈ ਪੰਜ ਨੇਟ ਬਾਲਰਸ ‘ਚ ਰੱਖਿਆ ਗਿਆ ਸੀ।ਮਈ 2022 ‘ਚ ਸਾਊਥ ਅਫਰੀਕਾ ਦੇ ਖਿਲਾਫ ਸੀਰੀਜ਼ ਦੇ ਲਈ ਭਾਰਤ ਦੀ ਟੀ20 ਟੀਮ ‘ਚ ਵੀ ਚੁਣਿਆ ਗਿਆ ਸੀ।ਫਿਰ ਜੂਨ 2022 ‘ਚ ਇੰਗਲੈਂਡ ਦੌਰੇ ਦੇ ਲਈ ਟੀਮ ‘ਚ ਸ਼ਾਮਿਲ ਕੀਤਾ ਗਿਆ ਸੀ।
ਇਸ ਗੇਂਦਬਾਜ਼ ਨੇ ਡੇਥ ਓਵਰਾਂ ‘ਚ ਗੇਂਦਬਾਜ਼ੀ ਕਰਨ ਦੀ ਆਪਣੀ ਸਮਰੱਥਾ ਨਾਲ ਦਿੱਗਜਾਂ ਨੂੰ ਕਾਫੀ ਪ੍ਰਭਾਵਿਤ ਕੀਤਾ
ਹੁਣ ਹੋਣ ਜਾ ਰਹੇ T-20 ਵਰਲਡ ਕੱਪ ਵਿੱਚ ਅਰਸ਼ਦੀਪ ਸਿੰਘ ਨੂੰ ਭਾਰਤੀ ਟੀਮ ਵਲੋਂ ਖੇਡਣ ਦਾ ਮੌਕਾ ਮਿਲੇਗਾ।
ਅਰਸ਼ਦੀਪ ਸਿੰਘ ਦਾ ਕ੍ਰਿਕਟ ਕਰੀਅਰ :
ਘਰੇਲੂ ਕ੍ਰਿਕਟ: 19 ਸਤੰਬਰ 2018 ਨੂੰ, ਉਸਨੇ ਹਿਮਾਚਲ ਪ੍ਰਦੇਸ਼ ਦੇ ਖਿਲਾਫ ਆਪਣਾ ਲਿਸਟ ਏ ਡੈਬਿਊ ਕੀਤਾ, ਜਿੱਥੇ ਉਸਨੇ 9.3 ਓਵਰਾਂ ਵਿੱਚ 51 ਦੌੜਾਂ ਦੇ ਕੇ 2 ਵਿਕਟਾਂ ਲਈਆਂ। 25 ਦਸੰਬਰ 2019 ਨੂੰ, ਉਸਨੇ ਵਿਦਰਭ ਦੇ ਖਿਲਾਫ ਰਣਜੀ ਟਰਾਫੀ ਵਿੱਚ ਆਪਣੀ ਪਹਿਲੀ ਸ਼੍ਰੇਣੀ ਦੀ ਸ਼ੁਰੂਆਤ ਕੀਤੀ, ਜਿੱਥੇ ਉਸਨੇ 26 ਓਵਰਾਂ ਵਿੱਚ 65 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਇੰਡੀਅਨ ਪ੍ਰੀਮੀਅਰ ਲੀਗ (IPL) : ਦਸੰਬਰ 2018 ਵਿੱਚ, ਉਸਨੂੰ ਕਿੰਗਜ਼ ਇਲੈਵਨ ਪੰਜਾਬ ਨੇ 2019 ਇੰਡੀਅਨ ਪ੍ਰੀਮੀਅਰ ਲੀਗ ਲਈ ਖਰੀਦਿਆ ਸੀ।16 ਅਪ੍ਰੈਲ 2019 ਨੂੰ, ਉਸਨੇ 2019 ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕਿੰਗਜ਼ ਇਲੈਵਨ ਪੰਜਾਬ ਲਈ ਆਈਪੀਐਲ ਦੀ ਸ਼ੁਰੂਆਤ ਕੀਤੀ। 2021 ਆਈਪੀਐਲ ਵਿੱਚ, ਉਹ ਟੀਮ ਦੇ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਸਨ।
ਅਰਸ਼ਦੀਪ ਸਿੰਘ ਦਾ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ : ਜੂਨ 2021 ਵਿੱਚ, ਉਸਨੂੰ ਸ਼੍ਰੀਲੰਕਾ ਦੇ ਭਾਰਤ ਦੌਰੇ ਲਈ ਪੰਜ ਨੈੱਟ ਗੇਂਦਬਾਜ਼ਾਂ ਵਿੱਚੋਂ ਇੱਕ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਸਨੇ 7 ਜੁਲਾਈ 2022 ਨੂੰ ਇੰਗਲੈਂਡ ਦੇ ਖਿਲਾਫ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕੀਤਾ, ਜਿੱਥੇ ਉਸਨੇ 2 ਵਿਕਟਾਂ ਲਈਆਂ। 8 ਅਗਸਤ 2022 ਨੂੰ, ਉਸਨੂੰ ਏਸ਼ੀਆ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।