Parineeti Chopra Weight Loss Journey: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ 13 ਮਈ ਦੀ ਰਾਤ ਨੂੰ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨਾਲ ਮੰਗਣੀ ਕਰ ਲਈ ਸੀ, ਹਾਲਾਂਕਿ ਇਹ ਦੋਵੇਂ ਹਸਤੀਆਂ ਪਿਛਲੇ ਕਈ ਹਫ਼ਤਿਆਂ ਤੋਂ ਇਕੱਠੇ ਨਜ਼ਰ ਆ ਰਹੀਆਂ ਸਨ, ਜੋ ਲਗਾਤਾਰ ਚਰਚਾ ਵਿੱਚ ਸਨ। ਪਰਿਣੀਤੀ ਨੇ ਕਈ ਹਿੰਦੀ ਫਿਲਮਾਂ ‘ਚ ਆਪਣੀ ਅਦਾਕਾਰੀ ਦੇ ਦਮ ‘ਤੇ ਪ੍ਰਸਿੱਧੀ ਖੱਟੀ ਹੈ ਪਰ ਇਸ ਦੇ ਲਈ ਉਸ ਨੂੰ ਵੱਡੀ ਪ੍ਰੀਖਿਆ ‘ਚੋਂ ਲੰਘਣਾ ਪਿਆ ਹੈ। ਇਕ ਵਾਰ ਉਸ ਨੇ 28 ਕਿਲੋ ਤੱਕ ਭਾਰ ਘਟਾ ਲਿਆ ਸੀ। ਜੇਕਰ ਤੁਸੀਂ ਵੀ ਉਨ੍ਹਾਂ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਦਾ ਪਾਲਣ ਕਰੋ ਤਾਂ ਮਨਚਾਹੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਪਰਿਣੀਤੀ ਨੇ ਕਿਵੇਂ ਘਟਾਇਆ ਭਾਰ?
1. ਸਖਤ ਖੁਰਾਕ
ਤੁਸੀਂ ਸਿਹਤਮੰਦ ਭੋਜਨ ਦੀਆਂ ਆਦਤਾਂ ਨੂੰ ਅਪਣਾਏ ਬਿਨਾਂ ਤੰਦਰੁਸਤੀ ਪ੍ਰਾਪਤ ਨਹੀਂ ਕਰ ਸਕਦੇ। ਪਰਿਣੀਤੀ ਚੋਪੜਾ ਕਾਫੀ ਸਖਤ ਡਾਈਟ ਰੂਟੀਨ ਫਾਲੋ ਕਰਦੀ ਸੀ। ਉਸ ਨੇ ਜ਼ਿਆਦਾ ਚਰਬੀ, ਉੱਚ ਕਾਰਬੋਹਾਈਡਰੇਟ ਅਤੇ ਮਿੱਠੀਆਂ ਚੀਜ਼ਾਂ ਤੋਂ ਦੂਰੀ ਬਣਾ ਲਈ ਸੀ। ਉਹ ਖਾਸ ਤੌਰ ‘ਤੇ ਪੀਜ਼ਾ, ਬਰਗਰ ਅਤੇ ਫਰੈਂਚ ਫਰਾਈਜ਼ ਨਹੀਂ ਖਾਂਦੀ।
2. ਸਿਹਤਮੰਦ ਨਾਸ਼ਤਾ
ਪਰਿਣੀਤੀ ਚੋਪੜਾ ਆਪਣੇ ਨਾਸ਼ਤੇ ਵਿੱਚ ਬਰਾਊਨ ਬਰੈੱਡ, ਮੱਖਣ, ਅੰਡੇ ਦੀ ਸਫ਼ੈਦ, ਇੱਕ ਗਲਾਸ ਦੁੱਧ ਅਤੇ ਤਾਜ਼ੇ ਫਲਾਂ ਦੇ ਜੂਸ ਦਾ ਸੇਵਨ ਕਰਦੀ ਸੀ। ਸਿਹਤਮੰਦ ਨਾਸ਼ਤਾ ਭਾਰ ਨੂੰ ਕੰਟਰੋਲ ਵਿੱਚ ਰੱਖਦਾ ਹੈ।
3 ਸਿਹਤਮੰਦ ਦੁਪਹਿਰ ਦਾ ਖਾਣਾ
ਪਰਿਣੀਤੀ ਚੋਪੜਾ ਦੁਪਹਿਰ ਦੇ ਖਾਣੇ ਵਿੱਚ ਬਰਾਊਨ ਰਾਈਸ, ਰੋਟੀ, ਦਾਲ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਖਾਣਾ ਪਸੰਦ ਕਰਦੀ ਹੈ। ਹਲਕੀ ਖੁਰਾਕ ਭਾਰ ਘਟਾਉਣ ਵਿੱਚ ਬਹੁਤ ਕਾਰਗਰ ਸਾਬਤ ਹੁੰਦੀ ਹੈ
4. ਸਿਹਤਮੰਦ ਡਿਨਰ
ਪਰਿਣੀਤੀ ਚੋਪੜਾ ਰਾਤ ਨੂੰ ਸੌਣ ਤੋਂ ਲਗਭਗ 2 ਘੰਟੇ ਪਹਿਲਾਂ ਡਿਨਰ ਕਰਦੀ ਸੀ। ਜਿਸ ਵਿੱਚ ਘੱਟ ਤੇਲ ਵਿੱਚ ਬਣਿਆ ਭੋਜਨ, ਹਰੀਆਂ ਸਬਜ਼ੀਆਂ ਅਤੇ ਇੱਕ ਗਲਾਸ ਦੁੱਧ ਸ਼ਾਮਿਲ ਹੈ।
5. ਕਸਰਤ ‘ਤੇ ਜ਼ੋਰ
ਡਾਇਟ ਕੰਟਰੋਲ ਤੋਂ ਇਲਾਵਾ ਪਰਿਣੀਤੀ ਕਸਰਤ ‘ਤੇ ਵੀ ਕਾਫੀ ਧਿਆਨ ਦਿੰਦੀ ਹੈ। ਉਸ ਨੂੰ ਅਕਸਰ ਜਿਮ ਦੇ ਬਾਹਰ ਦੇਖਿਆ ਜਾਂਦਾ ਹੈ। ਇਹ ਅਦਾਕਾਰਾ ਆਪਣੇ ਸੋਸ਼ਲ ਮੀਡੀਆ ‘ਤੇ ਵਰਕਆਊਟ ਦੀਆਂ ਕਈ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ। ਉਹ ਯੋਗਾ ਅਤੇ ਮੈਡੀਟੇਸ਼ਨ ਦਾ ਵੀ ਸਹਾਰਾ ਲੈਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h