16 ਸਾਲ ਅੰਡਰਗ੍ਰਾਉਂਡ ਰਹੇ ਗੈਂਗਸਟਰ ਦੀ ਖੌਫ਼ਨਾਕ ਕਹਾਣੀ, ਕਿੰਨੇ ਹੀ ਪਰਚੇ ਤੇ ਕਿੰਨੀਆਂ ਹੀ ਵਾਰਦਾਤਾਂ। ਪੰਜਾਬ ਤੋਂ ਕਿਵੇਂ ਪਹੁੰਚਿਆ ਬੰਬੇ ਬਣਿਆ ਫ਼ਿਲਮੀ ਅਦਾਕਾਰ।ਜਿਸਦੀ ਅਪਰਾਧ ਜਗਤ ‘ਚ ਕਦੇ ਬੋਲਦੀ ਸੀ ਤੂਤੀ।ਹੁਣ ਬਣਿਆ ਗਾਇਕ।ਦੱਸ ਦੇਈਏ ਕਿ ਰਵੀ ਦਿਓਲ਼ ਉਸ ਸਮੇਂ ਇੱਕ ਮੰਨਿਆ -ਪ੍ਰਮੰਨਿਆ ਬਾਕਸਰ ਵੀ ਰਿਹਾ।
ਕਾਲਜ ਪੜ੍ਹਾਈ ਦੌਰਾਨ ਉਹ ਬਾਕਸਿੰਗ ਵੀ ਕਰਦੇ ਤੇ ਕਈ ਮੈਡਲ ਜਿੱਤੇ।ਹੁਣ ਉਹਨਾਂ ਨੇ ਗਾਇਕੀ ਦੀ ਦੁਨੀਆ ‘ਚ ਪੈਰ ਰੱਖਿਆ ਹੁਣ ਉਹਨਾਂ ਦਾ ਲੇਟੇਸਟ ਗਾਣਾ ਆਇਆ ਜ਼ਿਲ੍ਹਾ ਸੰਗਰੂਰ।ਕਿਉਂਕਿ ਉਹ ਸੰਗਰੂਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ।ਕਈ ਸਾਲ ਪਹਿਲਾਂ ਰਵੀ ਦਿਓਲ ਦਾ ਇੱਕ ਗੀਤ ਬੜਾ ਮਸ਼ਹੂਰ ਹੋਇਆ ਸੀ।ਜੋ ਅੱਜ ਵੀ ਨੌਜਵਾਨਾਂ ਦੇ ਜ਼ੁਬਾਨ ‘ਤੇ ਰੱਟਿਆ ਹੋਇਆ ਜਿਸਦਾ ਨਾਮ ਸੀ ‘ਕੱਲ੍ਹ ਮਾਂਜ ਕੇ ਰੱਖਤਾ ਨੀਂ ਤੇਰਾ ਵੈਲੀ ਚੋਟੀ’।
Pro Punjab TV ਦੇ ਸੰਪਾਦਕ ਯਾਦਵਿੰਦਰ ਸਿੰਘ ਨੇ ਚੋਟੀ ਦੇ ਗੈਂਗਸਟਰ ਰਹੇ ਚੁੱਕੇ ਰਵੀ ਦਿਓਲ ਨਾਲ ਇੰਟਰਵਿਊ ਕੀਤਾ।ਜਿਸ ‘ਚ ਉਨ੍ਹਾਂ ਦੀ ਕਾਲਜੀ ਜ਼ਿੰਦਗੀ ਤੋਂ ਲੈ ਕੇ ਅਪਰਾਧਿਕ ਜ਼ਿੰਦਗੀ ਤੇ ਹੁਣ ਚੱਲ ਰਹੀ ਜ਼ਿੰਦਗੀ ਬਾਰੇ ਗੱਲਾਂ ਕੀਤੀਆਂ ਗਈ।ਇਸ ਇੰਟਰਵਿਊ ‘ਚ ਰਵੀ ਦਿਓਲ ਨੇ ਆਪਣੇ ਸੰਘਰਸ਼ ਦੀ ਇਕ ਉਹ ਕਹਾਣੀ ਦੱਸੀ ਜਿਸ ਨੂੰ ਸੁਣ ਤੁਹਾਡੇ ਵੀ ਲੂ-ਕੰਡੇ ਖੜ੍ਹੇ ਹੋ ਜਾਣਗੇ।