ਭਾਰਤ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਇਸ ਬੱਲੇਬਾਜ਼ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਅੰਤਰਰਾਸ਼ਟਰੀ ਕ੍ਰਿਕੇਟ ‘ਚ ਇੱਕ ਵੱਖਰੀ ਪਛਾਣ ਬਣਾਈ।
ਇੰਨਾ ਹੀ ਨਹੀਂ, ਉਸ ਨੇ ਆਈਪੀਐੱਲ ‘ਚ ਚੇਨਈ ਸੁਪਰ ਕਿੰਗਜ਼ ਦੀਆਂ 4 ਖਿਤਾਬ ਜਿੱਤਾਂ ‘ਚ ਵੀ ਅਹਿਮ ਭੂਮਿਕਾ ਨਿਭਾਈ ਹੈ। ਸੁਰੇਸ਼ ਰੈਨਾ ਨੂੰ ਦੁਨੀਆ ਭਰ ‘ਚ ਮਿਸਟਰ ਆਈ.ਪੀ.ਐੱਲ.ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
27 ਨਵੰਬਰ 1986 ਨੂੰ ਸ਼੍ਰੀਨਗਰ ਵਿੱਚ ਜਨਮੇ ਸੁਰੇਸ਼ ਰੈਨਾ ਨੇ 226 ਵਨਡੇ, 78 ਟੀ-20 ਅਤੇ 18 ਟੈਸਟ ਮੈਚਾਂ ‘ਚ ਭਾਰਤੀ ਟੀਮ ਲਈ ਯੋਗਦਾਨ ਪਾਇਆ। ਰੈਨਾ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ ‘ਚ 6 ਸੈਂਕੜੇ ਅਤੇ 48 ਅਰਧ ਸੈਂਕੜੇ ਦਰਜ ਹਨ। ਉਸਨੇ ਵਨਡੇ ‘ਚ 5615 ਦੌੜਾਂ, ਟੀ-20 ‘ਚ 1605 ਦੌੜਾਂ ਅਤੇ ਟੈਸਟ ‘ਚ 768 ਦੌੜਾਂ ਬਣਾਈਆਂ।
ਸੁਰੇਸ਼ ਰੈਨਾ ਨੇ ਸਾਲ 2005 ਵਿੱਚ ਸ਼੍ਰੀਲੰਕਾ ਖਿਲਾਫ ਵਨਡੇ ਡੈਬਿਊ ਕੀਤਾ। ਉਸ ਦੌਰਾਨ ਭਾਰਤੀ ਟੀਮ ਦੀ ਕਮਾਨ ਰਾਹੁਲ ਦ੍ਰਾਵਿੜ ਦੇ ਹੱਥਾਂ ਵਿੱਚ ਸੀ। ਇਸ ਦੌਰਾਨ ਰੈਨਾ ਨੂੰ ਦ੍ਰਾਵਿੜ ਦੇ ਹੱਥੋਂ ਡੈਬਿਊ ਕੈਪ ਮਿਲੀ ਅਤੇ ਉਸ ਸਮੇਂ ਐਮਐਸ ਧੋਨੀ ਵੀ ਟੀਮ ‘ਚ ਸ਼ਾਮਲ ਸਨ।
ਇਸ ਤੋਂ ਇਲਾਵਾ ਰੈਨਾ ਅਤੇ ਧੋਨੀ ਹਰ ਮੈਚ ‘ਚ ਇਕੱਠੇ ਓਪਨਿੰਗ ਬੈਟ੍ਸਮੈਨ ਰਹੇ। ਆਪਣੇ ਕਰੀਅਰ ਦੇ ਪਹਿਲੇ ਹੀ ਮੈਚ ‘ਚ ਰੈਨਾ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ।
ਉਸਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਵੀ ਕਈ ਵੱਡੇ ਕਾਰਨਾਮੇ ਕੀਤੇ । ਰੈਨਾ ਨੇ ਟੀ-20 ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਖਿਲਾਫ ਉਸ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਟੀ-20 ‘ਚ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER