ਹਿਊਮਨ ਰਾਈਟਸ ਦੇ ਏ ਆਈ ਜੀ ਮਾਲਵਿੰਦਰ ਸਿੰਘ ਸਿੱਧੂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ 25 ਅਕਤੂਬਰ ਨੂੰ ਮਾਲਵਿੰਦਰ ਸਿੰਘ ਸਿੱਧੂ ਨੂੰ ਪੁੱਛਗਿੱਛ ਲਈ ਕਰੀਬ ਸਵੇਰੇ ਕਰੀਬ 11 ਵਜੇ ਵਿਜੀਲੈਂਸ ਹੈੱਡਕੁਆਰਟਰ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਉਥੇ ਮਾਲਵਿੰਦਰ ਸਿੰਘ ਸਿੱਧੂ ‘ਤੇ ਦੋਸ਼ ਲੱਗੇ ਸਨ ਕਿ ਉਸ ਨੇ ਉਸ ਨੇ ਆਪਣੀ ਪਹੁੰਚ ਦਿਖਾਉਂਦੇ ਹੋਏ ਵਿਜੀਲੈਂਸ ਅਧਿਕਾਰੀਆਂ ਨਾਲ ਬਤਮੀਜ਼ੀ ਕੀਤੀ ਸੀ,
ਉਸ ਵੱਲੋਂ ਵੱਲੋਂ ਸਰਕਾਰੀ ਕੰਮ-ਕਾਜ ‘ਚ ਵਿਘਨ ਪਾਇਆ ਗਿਆ, ਸਰਕਾਰੀ ਕੰਮ ‘ਚ ਦਖਲ ਅੰਦਾਜੀ ਵੀ ਕੀਤੀ ਗਈ ਅਤੇ ਅਧਿਕਾਰੀਆਂ (ਡੀ ਐਸ ਪੀ ਨਾਲ ਹੱਥੋਪਾਈ ਕੀਤੀ ਸੀ) ਨਾਲ ਲੜਾਈ ਝਗੜਾ ਕਰਦੇ ਹੋਏ ਜਾਂਚ ਅਧਿਕਾਰੀ ਨੂੰ ਧੱਕਾ ਦਿੱਤਾ ਸੀ ਅਤੇ ਕੁਝ ਦਸਤਾਵੇਜ਼ਾਂ ਨੂੰ ਵੀ ਨੁਕਸਾਨ ਪਹੁੰਚਾਇਆ।
ਇਸ ਦੇ ਨਾਲ ਹੀ ਸਿੱਧੂ ਆਪਣੇ ਕੋਲ ਮੋਬਾਈਲ ਰੱਖ ਕੇ ਪੂਰੀ ਜਾਂਚ ਨੂੰ ਰਿਕਾਰਡ ਕਰਨਾ ਚਾਹੁੰਦੇ ਸਨ, ਪਰ ਇਸ ਦੀ ਇਜ਼ਾਜਤ ਨਹੀਂ ਦਿੱਤੀ ਗਈ ਅਤੇ ਉਸ ਵੇਲੇ ਉਨ੍ਹਾਂ ਕੋਲੋਂ ਅੰਡਰਵਿਅਰ ‘ਚ ਲੁਕੋਇਆ ਹੋਇਆ ਰਿਕਾਰਡ ਕਰਨ ਵਾਲਾ ਟਰਾਂਸਮੀਟਰ ਵੀ ਮਿਲਿਆ ਸੀ।
ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਪੁਲਿਸ ਨੂੰ ਬੁਲਾਉਣਾ ਪਿਆ। ਜਿਸ ਤੋਂ ਬਾਅਦ ਪੁਲਿਸ ਨੇ ਮੋਹਾਲੀ ਦੇ 8 ਫੇਜ ‘ਚ ਮਾਮਲਾ ਦਰਜ ਕਰ ਲਿਆ ਸੀ। ਅਗਲੇ ਦਿਨ ਵਿਜੀਲੈਂਸ ਨੇ ਉਸ ਨੂੰ ਅਦਾਲਤ ‘ਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਵੀ ਲਿਆ ਸੀ। ਜਿਸ ਤੋਂ ਬਾਅਦ ਉਦੋਂ ਤੋਂ ਲੈ ਕੇ ਹੁਣ ਤੱਕ ਮਾਲਵਿੰਦਰ ਸਿੱਧੂ ਜੇਲ੍ਹ ‘ਚ ਹੀ ਹੈ।
ਤੁਹਾਨੂੰ ਦਈਏ ਕਿ ਸਿੱਧੂ ‘ਤੇ ਏਆਈਜੀ ਹੁੰਦਿਆਂ ਵਿਜੀਲੈਂਸ ਦਾ ਫਰਜ਼ੀ ਆਈਜੀ ਬਣ ਕੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਹੈ। ਦੂਜੇ ਪਾਸੇ ਵਿਜੀਲੈਂਸ ਬਿਊਰੋ ਸਿੱਧੂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿੱਚ ਵੱਖਰੀ ਜਾਂਚ ਕਰ ਰਹੀ ਹੈ। ਜਦੋਂ ਸਿੱਧੂ ਨੂੰ ਇਨ੍ਹਾਂ ਤੱਥਾਂ ਦੀ ਪੁਸ਼ਟੀ ਲਈ ਤਲਬ ਕੀਤਾ ਗਿਆ ਤਾਂ ਉਸ ਵੱਲੋਂ ਹੰਗਾਮਾ ਕੀਤਾ ਗਿਆ। ਇਸ ਦੇ ਨਾਲ ਹੀ ਉਸ ਦੀ ਪਤਨੀ ਵੱਲੋਂ ਵੀ ਵਿਜੀਲੈਂਸ ਦਫਤਰ ਬਾਹਰ ਵੀ ਹੰਗਾਮਾ ਕੀਤਾ ਗਿਆ ਸੀ।