ਅੱਜ ਕੱਲ ਦੇ ਸਮੇਂ ‘ਚ ਹਰ ਕੋੋਈ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦਾ ਹੈ..ਪਰ ਕੁੱਝ ਲੋਕਾਂ ਅਜਿਹੇ ਵੀ ਹੁੰਦੇ ਨੇ ਜਿਹਨਾਂ ਨੂੰ ਇਸ ਤੋਂ ਨਫਰਤ ਹੁੰਦੀ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਸੋਸ਼ਲ ਮੀਡੀਆ ਦੀ ਵਰਤੋਂ ਕਰੇ ।ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਗਾਜ਼ਿਆਬਾਦ ਤੋਂ ਸਾਹਮਣੇ ਆਇਆ, ਜਿਥੇ ਇੱਕ ਵਿਅਕਤੀ ਦੀ ਪਤਨੀ ਅਕਸਰ ਇੰਸਟਾਗ੍ਰਾਮ ‘ਤੇ ਰੀਲ ਪਾਉਂਦੀ ਸੀ ਜੋ ਕੇ ਉਸ ਦੇ ਪਤੀ ਨੂੰ ਪਸੰਦ ਨਹੀਂ ਸੀ.. ਉਸਦਾ ਪਤੀ ਉਸ ਨੂੰ ਕਹਿੰਦਾ ਸੀ ਕਿ ਉਹ ਬੱਚਿਆਂ ਦੀ ਦੇਖਭਾਲ ਕਰੇ ਤੇ ਘਰ ਦਾ ਕੰਮ ਕਰੇ|
ਪਤੀ ਨੇ ਆਪਣੀ ਪਤਨੀ ਨੂੰ ਇਕੱਲੇ ਘਰੋਂ ਬਾਹਰ ਜਾਣ ਤੋਂ ਵੀ ਮਨ੍ਹਾ ਕੀਤਾ ਹੋਇਆ ਸੀ। ਇਸ ਗੱਲ ਨੂੰ ਮੰਨਣ ਤੋਂ ਉਸ ਦੀ ਪਤਨੀ ਨੇ ਮਨਾਂ ਕਰ ਦਿੱਤਾ ਜਿਸ ਕਰਕੇ ਪਤੀ ਨੇ ਆਪਣੀ ਪਤਨੀ ਅਤੇ ਬੇਟੀ ਦਾ ਕਤਲ ਕਰ ਦਿੱਤਾ। ਇਹ ਘਟਨਾ ਗਾਜ਼ਿਆਬਾਦ ਦੇ ਪਿੰਡ ਸਦੀਕ ਨਗਰ ‘ਚ ਵਾਪਰੀ । ਮੁਲਜ਼ਮ ਪਤੀ ਨੇ ਆਪਣੀ ਪਤਨੀ ਅਤੇ ਬੇਟੀ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ।
ਮੁਲਜ਼ਮ ਈ-ਰਿਕਸ਼ਾ ਚਾਲਕ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਕੋਰਟ ਵੱਲੋ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਮੁਲਜ਼ਮ ਨੇ ਪੁਲਿਸ ਦੇ ਸਾਹਮਣੇ ਆਪਣਾ ਜ਼ੁਰਮ ਕਬੂਲ ਕਰ ਲਿਆ , ਇਸ ਮਾਮਲੇ ਵਿੱਚ ਪੁਲਿਸ ਵੱਲੋ ਨਾਮਜ਼ਦ ਉਸ ਦੇ ਬੇਟੇ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਜਿਸ ਕਾਰਨ ਪੁਲਿਸ ਦਾ ਸ਼ੱਕ ਉਸਦੇ ਬੇਟੇ ਤੇ ਵੀ ਗਹਿਰਾਉਂਦਾ ਜਾ ਰਿਹਾ ਹੈ। ਪੁਲਿਸ ਮੁਤਾਬਕ ਉਸ ਵਿਅਕਤੀ ਵੱਲੋ ਇਸ ਵਾਰਦਾਤ ਨੂੰ ਬਹੁਤ ਸੋਚ ਸਮਝ ਕੇ ਅੰਜਾਮ ਦਿੱਤਾ ਗਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਇਸਦਾ ਕੋਈ ਪਛਤਾਵਾ ਨਹੀਂ ਹੈ। ਮੁਲਜ਼ਮ ਵੱਲੋ ਹੈਰਾਨ ਕਰ ਦੇਣ ਵਾਲਾ ਬਿਆਨ ਪੁਲਿਸ ਨੂੰ ਦਿੱਤਾ ਗਿਆ ਉਸ ਨੇ ਕਿਹਾ ਕਿ ਉਸ ਦੀ ਪਤਨੀ ਖੁੱਦ ਤਾਂ ਕਿਸੇ ਨੂੰ ਮਿਲਣ ਜਾਂਦੀ ਹੀ ਸੀ ਨਾਲ ਹੀ ਆਪਣੀ ਬੇਟੀ ਨੂੰ ਵੀ ਲੈ ਜਾਂਦੀ ਸੀ। ਜੋ ਉਸ ਨੂੰ ਬਰਦਾਸ਼ਤ ਨਹੀਂ ਸੀ ਹੋ ਰਿਹਾ ਇਹੀ ਕਾਰਨ ਸੀ ਕਿ ਉਸਨੇ ਆਪਣੀ ਬੇਟੀ ਦਾ ਵੀ ਕਤਲ ਕਰ ਦਿੱਤਾ । ਵੱਡਾ ਸਵਾਲ ਇਹ ਹੈ ਕਿ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਨਾਲ ਸਮਾਜ ਨੂੰ ਸੁਧਾਰਿਆ ਜਾ ਸਕਦਾ ਹੈ।