ਹੁੰਡਈ ਇਨ੍ਹੀ ਦਿਨੀਂ ਨਵੀਂ ਵੈਨਿਊ ਐੱਨ-ਲਾਈਨ ਨੂੰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਕਾਰ ਪਿਛਲੇ ਸਾਲ ਲਾਂਚ ਹੋਈ i20 N ਲਾਈਨ ’ਤੇ ਆਧਾਰਿਤ ਹੋਵੇਗੀ। ਹੁੰਡਈ Venue N Line ਦੋ ਵੇਰੀਐਂਟ N6 ਅਤੇ N8 ’ਚ ਲਾਂਚ ਹੋ ਸਕਦੀ ਹੈ। ਕੰਪਨੀ ਨੇ ਇਸ ਨਵੀਂ ਕਾਰ ਦਾ ਟੀਜ਼ਰ ਜਾਰੀ ਕਰ ਦਿੱਤਾ ਹੈ।
ਇਸਦੇ ਨਾਲ ਹੀ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ Venue N Line 6 ਸਤੰਬਰ ਨੂੰ ਲਾਂਚ ਹੋਵੇਗੀ।
ਟੀਜ਼ਰ ’ਚ ਹੁੰਡਈ Venue N Line ਨੀਲੇ ਰੰਗ ’ਚ ਨਜ਼ਰ ਆ ਰਹੀ ਹੈ। ਗੱਡੀ ਦੇ ਫਰੰਟ ਗਰਿੱਲ ’ਚ ਕ੍ਰੋਮ ਦਾ ਕਾਫੀ ਇਸਤੇਮਾਲ ਵੇਖਣ ਨੂੰ ਮਿਲ ਰਿਹਾ ਹੈ। ਇਸਤੋਂ ਇਲਾਵਾ ਅਸੀਂ ਰਿਵਾਈਜ਼ਡ ਬੰਪਰ, ਰੀਅਰ ਸਕਿਡ ਪਲੇਟ ਦੇ ਨਾਲ ਰੈੱਡ ਐਕਸੈਂਟ ਵਾਲੀ ਸਾਈਡ ਸਕਰਟ ਅਤੇ ਅਲੌਏ ਵ੍ਹੀਲ ਵੀ ਵੇਖ ਸਕਦੇ ਹਾਂ। ਇਸਦੇ ਨਾਲ ਹੀ ਕਾਰ ਦੇ ਕੈਬਿਨ ’ਚ ਡਿਜੀਟਲ ਡਰਾਈਵਰ ਡਿਸਪਲੇਅ, 8-ਇੰਚ ਦੀ ਟੱਚਸਕਰੀਨ ਡਿਸਪਲੇਅ, ਏਸੀ ਵੈਂਟ ਅਤੇ ਅਪਹੋਲਸਟਰੀ ’ਤੇ ਰੈੱਡ ਹਾਈਲਾਈਟ ਵੇਖੇ ਜਾ ਸਕਦੇ ਹਨ। ਲੋਕ ਇਸ ਟੀਜ਼ਰ ਨੂੰ ਕਾਫੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ-ਕੋਰੋਨਾ ਟੀਕੇ ਦੀ ਤਕਨੀਕ ਦੇ ਪੇਮੈਂਟ ਨੂੰ ਲੈ ਕੇ ਮਾਡਰਨਾ ਨੇ ਫਾਈਜ਼ਰ ਵਿਰੁੱਧ ਕੀਤਾ ਮੁਕੱਦਮਾ
ਇੰਜਣ
ਇਸ ਵਿਚ ਰੈਗੁਲਰ ਹੁੰਡਈ ਵੈਨਿਊ ਵਾਲਾ 1.0 ਲੀਟਰ ਦਾ ਟਰਬੋ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਇਹ ਇੰਜਣ 120 ਪੀ.ਐੱਸ. ਅਤੇ 172 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 7-ਸਪੀਡ ਡਿਊਲ ਕਲੱਚ ਆਟੋਮੈਟਿਕ ਟ੍ਰਾਂਸਮੀਸ਼ਨ ਦੇ ਨਾਲ 6-ਸਪੀਡ iMT ਗਿਅਰਬਾਕਸ ਮਿਲ ਸਕਦਾ ਹੈ। Venue N Line ਦੀ ਕੀਮਤ 11 ਲੱਖਰੁਪਏ (ਐਕਸ-ਸ਼ੋਅਰੂਮ) ਹੋ ਸਕਦੀ ਹੈ।