ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 10ਮਈ 2024 ਨੂੰ ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਪਹਿਲੀ ਵਾਰ ਸਿਆਸੀ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰ ਅਤੇ ਭਾਜਪਾ ਸਰਕਾਰ ‘ਤੇ ਹਮਲਾ ਬੋਲਿਆ।ਉਨ੍ਹਾਂ ਨੇ ਲੋਕਾਂ ਨੂੰ ਕਿਹਾ, ‘ਤੁਹਾਡੇ ਸਾਰਿਆਂ ‘ਚ ਵਾਪਸ ਆ ਕੇ ਮੈਨੂੰ ਬੇਹਦ ਖੁਸ਼ੀ ਹੋ ਰਹੀ ਹੈ।ਅਸੀਂ ਮਿਲ ਕੇ ਆਪਣੇ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਹੈ।ਮੈਂ ਆਪਣੀ ਪੂਰੀ ਤਾਕਤ ਨਾਲ ਲੜਾਗਾਂ।ਮੈਨੂੰ ਦੇਸ਼ ਦੇ 140 ਕਰੋੜ ਲੋਕਾਂ ਦਾ ਸਮਰਥਨ ਚਾਹੀਦਾ।
ਪ੍ਰਧਾਨ ਮੰਤਰੀ ਕਹਿੰਦੇ ਹਨ, ਮੈਂ, ਭ੍ਰਿਸ਼ਟਾਚਾਰ ਨਾਲ ਲੜ ਰਿਹਾ ਹਾਂ, ਇਨ੍ਹਾਂ ਨੇ ਦੇਸ਼ ਦੇ ਸਭ ਤੋਂ ਵੱਡੇ ਚੋਰ, ਚੱਕੇ, ਭ੍ਰਿਸ਼ਟ ਲੋਕਾਂ ਨੂੰ ਆਪਣੀ ਪਾਰਟੀ ‘ਚ ਸ਼ਾਮਿਲ ਕਰ ਲਿਆ।ਮੈਂ,ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨੀ ਹੈ ਤਾਂ ਤੁਸੀਂ ਮੇਰੇ ਤੋਂ ਸਿੱਖੋ।ਪੀਐੱਮ ਨਰਿੰਦਰ ਮੋਦੀ ਨੇ ਹੁਣ ਇਕ ਨਵੇਂ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ।ਉਨ੍ਹਾਂ ਦਾ ਮਿਸ਼ਨ ਹੈ, ‘ਵਨ ਨੇਸ਼ਨ ਵਨ ਲੀਡਰ’ ਇਕ ਤੈਅ ਰਣਨੀਤੀ ਦੇ ਤਹਿਤ ਪੀਐੱਮ ਮੋਦੀ ਇਸ ਮਿਸ਼ਨ ਨੂੰ ਚਲਾ ਰਹੇ ਹਨ।ਭਾਜਪਾ ਦੇ ਜਿੰਨੇ ਵਿਰੋਧੀ ਨੇਤਾ ਹਨ, ਉਨ੍ਹਾਂ ਨੂੰ ਇਸ ਰਣਨੀਤੀ ਦੇ ਤਹਿਤ ਨਿਪਟਾ ਦੇਣਾ ਚਾਹੁੰਦੇ ਹਨ।
‘ਇਨ੍ਹਾਂ ਦੀ ਨੀਤੀ ਸਾਰਿਆਂ ਨੂੰ ਜੇਲ੍ਹ ਭੇਜਣ ਦੀ ਹੈ’
ਬੀਜੇਪੀ ਸਰਕਾਰ ਜੇਲ੍ਹ ਭੇਜਣ ਚਾਹੁੰਦੀ ਹੈ।ਇਨ੍ਹਾਂ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜੇਲ੍ਹ ਭੇਜਿਆ।ਮਹਾਰਾਸ਼ਟਰ ਦੇ ਸੀਐੱਮ ਊਧਵ ਠਾਕਰੇ ਨੂੰ ਜੇਲ੍ਹ ਭੇਜਿਆ।ਹੁਣ ਇਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜੇਲ੍ਹ ਭੇਜਣਾ ਚਾਹੁੰਦੇ ਹਨ।ਇਨ੍ਹਾਂ ਨੇ ਤਾਮਿਲਨਾਡੂ ਦੇ ਸੀਐੱਮ ਸਟਾਲਿਨ ਦੇ ਲਈ ਕਈ ਮੰਤਰੀਆਂ ਨੂੰ ਜੇਲ੍ਹ ਭੇਜਿਆ।ਦਿੱਲੀ ਸਰਕਾਰ ‘ਚ ਮੰਤਰੀ ਸਤੇਂਦਰ ਜੈਨ, ਮਨੀਸ਼ ਸਿਸੋਦੀਆ, ਸੰਜੇ ਸਿੰਘ ਸਮੇਤ ਕਈ ਮੰਤਰੀਆਂ ਨੂੰ ਜੇਲ੍ਹ ਭੇਜਿਆ।ਇਸੇ ਤਰ੍ਹਾਂ ਇਕ ਇਕ ਕਰਕੇ ਇਹ ਸਾਰਿਆਂ ਨੂੰ ਡਰਾਉਣਾ ਚਾਹੁੰਦੇ ਹਨ।
ਦੋਸਤੋ, ਇਹ ਪੀਐਮ ਮੋਦੀ ਦੀ ਤਾਨਾਸ਼ਾਹੀ ਹੈ। ਪ੍ਰਧਾਨ ਮੰਤਰੀ ਮੋਦੀ ਇਸ ਨੂੰ ਦੇਸ਼ ‘ਤੇ ਥੋਪਣਾ ਚਾਹੁੰਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸੰਵਿਧਾਨ ਨੂੰ ਖਤਮ ਕਰ ਦੇਵੇਗਾ। ਸੰਵਿਧਾਨ ਨੂੰ ਬਚਾਉਣ ਲਈ ਹੁਣ ਕੇਂਦਰ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਸਾਲ 2014 ਵਿੱਚ ਇੱਕ ਆਦਰਸ਼ ਤੈਅ ਕੀਤਾ ਸੀ ਕਿ 75 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਮੰਤਰੀ ਨਹੀਂ ਬਣੇਗਾ। ਬਹੁਤ ਜਲਦੀ ਉਹ ਖੁਦ 75 ਸਾਲ ਦੇ ਹੋਣ ਜਾ ਰਹੇ ਹਨ। ਉਹ ਜਲਦੀ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ। ਕੀ ਉਹ ਆਪਣੇ ਬਣਾਏ ਨਿਯਮਾਂ ਦੀ ਪਾਲਣਾ ਕਰੇਗਾ?