Agniveervayu Recruitment 2023: ਭਾਰਤੀ ਹਵਾਈ ਸੈਨਾ (IAF) ਨੇ ਵਾਯੂ ਸੇਨਮ ਵਿੱਚ ਅਗਨੀਵੀਰਵਾਯੂ ਦੀ ਭਰਤੀ 2023 ਲਈ ਅਰਜ਼ੀ ਫਾਰਮ ਜਾਰੀ ਕੀਤਾ ਹੈ। ਜਿਹੜੇ ਉਮੀਦਵਾਰ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹ ਹੁਣ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ agnipathvayu.cdac.in ‘ਤੇ ਜਾ ਕੇ ਅਪਲਾਈ ਕਰਨਾ ਹੋਵੇਗਾ। ਆਈਏਐਫ ਨੇ ਪਹਿਲਾਂ ਅਰਜ਼ੀ ਫਾਰਮ ਜਾਰੀ ਕਰਨ ਬਾਰੇ ਜਾਣਕਾਰੀ ਦਿੱਤੀ ਸੀ। ਅਪਲਾਈ ਕਰਨ ਦੀ ਆਖਰੀ ਮਿਤੀ 31 ਮਾਰਚ ਹੈ। ਹਾਲਾਂਕਿ ਤਰੀਕਾਂ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਜੇਕਰ ਤਰੀਕ ਅੱਗੇ ਜਾਂਦੀ ਹੈ ਤਾਂ ਇਸਦੀ ਅਧਿਕਾਰਤ ਜਾਣਕਾਰੀ ਵੀ ਦਿੱਤੀ ਜਾਵੇਗੀ।
Agniveervayu Recruitment 2023 Eligibility
ਸਿਰਫ਼ ਅਣਵਿਆਹੇ ਭਾਰਤੀ ਮਰਦ ਅਤੇ ਔਰਤ ਉਮੀਦਵਾਰ ਹੀ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦਾ ਜਨਮ 26 ਦਸੰਬਰ 2002 ਅਤੇ 26 ਜੂਨ 2006 ਵਿਚਕਾਰ ਹੋਣਾ ਚਾਹੀਦਾ ਹੈ। ਦੂਜੇ ਪਾਸੇ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ 12ਵੀਂ ਪਾਸ ਸਾਇੰਸ ਸਟਰੀਮ ਵਿੱਚ ਹੋਣੀ ਚਾਹੀਦੀ ਹੈ। ਘੱਟੋ-ਘੱਟ 50 ਫੀਸਦੀ ਅੰਕ ਹੋਣੇ ਚਾਹੀਦੇ ਹਨ।
ਨਾਲ ਹੀ ਉਮੀਦਵਾਰਾਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਪੌਲੀਟੈਕਨਿਕ ਇੰਸਟੀਚਿਊਟ ਤੋਂ ਇੰਜੀਨੀਅਰਿੰਗ (ਮਕੈਨੀਕਲ/ਇਲੈਕਟਰੀਕਲ/ਇਲੈਕਟ੍ਰੋਨਿਕਸ/ਆਟੋਮੋਬਾਈਲ/ਕੰਪਿਊਟਰ ਸਾਇੰਸ/ਇੰਸਟਰੂਮੈਂਟੇਸ਼ਨ ਟੈਕਨਾਲੋਜੀ/ਇਨਫਰਮੇਸ਼ਨ ਟੈਕਨਾਲੋਜੀ) ਵਿੱਚ ਤਿੰਨ ਸਾਲਾਂ ਦਾ ਡਿਪਲੋਮਾ ਕੋਰਸ ਕੁੱਲ 50% ਅੰਕਾਂ ਨਾਲ ਅਤੇ ਡਿਪਲੋਮਾ ਕੋਰਸ ਵਿੱਚ ਅੰਗਰੇਜ਼ੀ ਵਿੱਚ 50% ਅੰਕਾਂ ਨਾਲ ਪਾਸ ਕੀਤਾ ਹੋਣਾ ਚਾਹੀਦਾ ਹੈ। (ਜਾਂ ਇੰਟਰਮੀਡੀਏਟ/ਮੈਟ੍ਰਿਕ ਵਿੱਚ, ਜੇਕਰ ਡਿਪਲੋਮਾ ਕੋਰਸ ਵਿੱਚ ਅੰਗਰੇਜ਼ੀ ਵਿਸ਼ਾ ਨਹੀਂ ਹੈ) ਵੀ ਅਪਲਾਈ ਕਰ ਸਕਦੇ ਹਨ।
ਰਜਿਸਟ੍ਰੇਸ਼ਨ ਕਰਵਾਉਣ ਵਾਲੇ ਉਮੀਦਵਾਰਾਂ ਦੀ ਪ੍ਰੀਖਿਆ ਲਈ ਜਾਵੇਗੀ। ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਇੰਟਰਵਿਊ ਤੋਂ ਬਾਅਦ ਸਿਖਲਾਈ ਲਈ ਚੁਣਿਆ ਜਾਵੇਗਾ। ਤੁਹਾਨੂੰ ਇਸ ਭਰਤੀ ਨਾਲ ਜੁੜੀ ਹਰ ਜਾਣਕਾਰੀ ਨੋਟੀਫਿਕੇਸ਼ਨ ਵਿੱਚ ਮਿਲੇਗੀ, ਨੋਟਿਸ ਦਾ ਲਿੰਕ ਅੱਗੇ ਦਿੱਤਾ ਗਿਆ ਹੈ। ਉਮੀਦਵਾਰਾਂ ਨੂੰ ਆਪਣੀ ਤਿਆਰੀ ਤੇਜ਼ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ।
Agniveervayu Recruitment 2023 Notification
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h