ਹਰਿਆਣਾ ਦੇ ਸੀਨੀਅਰ ਆਈਏਐੱਸ ਅਫਸਰ ਦੀ ਪਤਨੀ ਨੇ ਕੀਤੀ ਆਤਮ-ਹੱਤਿਆ ਹਰਿਆਣਾ ਦੇ ਸੀਨੀਅਰ ਆਈ ਏਐੱਸ ਅਫਸਰ ਦੀ ਪਤਨੀ ਦੇ ਖੁਦਕੁਸ਼ੀ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸੈਕਟਰ-18 ‘ਚ ਇੱਕ ਘਰ ‘ਚ ਰਹਿਣ ਵਾਲੇ ਅਤੇ ਚੰਡੀਗੜ੍ਹ ‘ਚ ਕੰਮ ਕਰਦੇ ਇੱਕ ਆਈਏਐੱਸ ਅਧਿਕਾਰੀ ਦੀ ਪਤਨੀ ਨੇ ਐਤਵਾਰ ਨੂੰ ਆਤਮ ਹੱਤਿਆ ਕਰ ਲਈ ਹੈ।ਮ੍ਰਿਤਕ ਦੀ 45 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।ਦੱਸ ਦੇਈਏ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਨਾਂ੍ਹ ਵਲੋਂ ਕੋਈ ਜ਼ਹਿਰੀਲਾ ਚੀਜ਼ ਨਿਗਲੀ ਜਾਂ ਫਾਹ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ।ਘਟਨਾ ਤੋਂ ਤੁਰੰਤ ਬਾਅਦ ਔਰਤ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।