IND vs AUS: ਟੀਮ ਇੰਡੀਆ ਨੇ ਘਰੇਲੂ ਮੈਦਾਨ ‘ਤੇ ਚਾਰ ਸਾਲ ਬਾਅਦ ਕਿਸੇ ਵੀ ਫਾਰਮੈਟ ਦੀ ਦੁਵੱਲੀ ਸੀਰੀਜ਼ ਹਾਰੀ ਹੈ। ਆਸਟਰੇਲੀਆ ਨੇ ਤੀਜੇ ਵਨਡੇ ਵਿੱਚ ਭਾਰਤ ਨੂੰ ਹਰਾਇਆ ਹੈ। ਟੀਮ ਨੂੰ ਤੀਜੇ ਵਨਡੇ ਵਿੱਚ ਕੰਗਾਰੂਆਂ ਨੇ 21 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਆਸਟ੍ਰੇਲੀਆ ਟੀਮ ਇੰਡੀਆ ਨੂੰ ਪਛਾੜ ਕੇ ਵਨਡੇ ਰੈਂਕਿੰਗ ‘ਚ ਨੰਬਰ-1 ‘ਤੇ ਪਹੁੰਚ ਗਿਆ ਹੈ।
ਦੱਸ ਦੇਈਏ ਕਿ ਇਸ ਮੈਚ ਤੋਂ ਬਾਅਦ ਆਈਸੀਸੀ ਨੇ ਤਾਜ਼ਾ ਵਨਡੇ ਰੈਂਕਿੰਗ ਜਾਰੀ ਕੀਤੀ, ਜਿਸ ਦੇ ਮੁਤਾਬਕ ਭਾਰਤ ਦੇ 112.638 ਦੇ ਮੁਕਾਬਲੇ ਆਸਟਰੇਲੀਆ ਨੇ 113.286 ਰੇਟਿੰਗ ਅੰਕ ਹਾਸਲ ਕੀਤੇ। ਉੱਥੇ ਹੀ ਆਖਰੀ ਵਨ ਡੇ ਮੈਚ ਤੋਂ ਪਹਿਲਾਂ ਭਾਰਤ ਆਸਟ੍ਰੇਲੀਆ ਦੇ 112 ਦੇ ਮੁਕਾਬਲੇ 114 ਰੇਟਿੰਗ ਅੰਕਾਂ ਨਾਲ ਸਿਖਰ ‘ਤੇ ਸੀ।
We have a new World No.1 🎉
Australia climb to the top of the @MRFWorldwide ICC Men's ODI Team Rankings after the series victory against India 👏
🗒: https://t.co/CXyR2x0PJJ pic.twitter.com/Ujz1xrWpw0
— ICC (@ICC) March 22, 2023
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ ਭਾਰਤ ਨੂੰ 270 ਦੌੜਾਂ ਦਾ ਟੀਚਾ ਦਿੱਤਾ। 270 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 49.1 ਓਵਰਾਂ ‘ਚ 248 ਦੌੜਾਂ ‘ਤੇ ਆਲ ਆਊਟ ਹੋ ਗਈ। ਵਿਰਾਟ ਕੋਹਲੀ ਨੇ 54 ਤੇ ਹਾਰਦਿਕ ਪੰਡਿਯਾ ਨੇ 40 ਦੌੜਾਂ ਬਣਾਈਆਂ। ਆਸਟ੍ਰੇਲੀਆ ਵੱਲੋਂ ਐਡਮ ਜ਼ੈਂਪਾ ਨੇ ਚਾਰ ਖਿਡਾਰੀਆਂ ਨੂੰ ਆਊਟ ਕੀਤਾ। ਇਸ ਦੇ ਨਾਲ ਹੀ ਐਸ਼ਟਨ ਐਗਰ ਨੂੰ ਵੀ ਦੋ ਸਫਲਤਾਵਾਂ ਮਿਲੀਆਂ। ਭਾਰਤ ਚਾਰ ਸਾਲ ਬਾਅਦ ਘਰੇਲੂ ਮੈਦਾਨ ‘ਤੇ ਵਨਡੇ ਸੀਰੀਜ਼ ਹਾਰਿਆ ਹੈ।
A new team is at the top of the @MRFWorldwide ICC Men's ODI Team Rankings after the #INDvAUS series 👀
More 👇https://t.co/w8xYJLQOSR
— ICC (@ICC) March 22, 2023
ਮਹੱਤਵਪੂਰਨ ਗੱਲ ਇਹ ਹੈ ਕਿ ਫਰਵਰੀ 2019 ਵਿੱਚ, ਆਸਟਰੇਲੀਆ ਤੇ ਭਾਰਤ ਨੇ ਦੋ ਟੀ-20 ਅਤੇ 5 ਵਨਡੇ ਸੀਰੀਜ਼ ਖੇਡੀਆਂ, ਜਿਸ ਵਿੱਚ ਮਹਿਮਾਨ ਟੀਮ ਨੇ ਭਾਰਤ ਨੂੰ 5 ਵਨਡੇ ਸੀਰੀਜ਼ ਵਿੱਚ 3-2 ਨਾਲ ਹਰਾਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h