Virat Kohli ICC Ranking: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਬੁੱਧਵਾਰ 11 ਜਨਵਰੀ ਨੂੰ ਖਿਡਾਰੀਆਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ। ਇਸ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਧਮਾਲ ਮਚਾ ਦਿੱਤੀ ਹੈ। ਕੋਹਲੀ ਨੇ ਸ਼੍ਰੀਲੰਕਾ ਦੇ ਖਿਲਾਫ ਗੁਹਾਟੀ ਵਨਡੇ ‘ਚ ਸੈਂਕੜਾ ਲਗਾਇਆ ਸੀ, ਜਿਸ ਦਾ ਉਸਨੂੰ ਬੰਪਰ ਫਾਇਦਾ ਹੋਇਆ ਹੈ।
ਵਨਡੇ ਬੱਲੇਬਾਜ਼ੀ ਰੈਂਕਿੰਗ ‘ਚ ਵਿਰਾਟ ਕੋਹਲੀ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਤੇ ਉਹ ਛੇਵੇਂ ਨੰਬਰ ‘ਤੇ ਹੈ। ਕੋਹਲੀ ਤੋਂ ਇਲਾਵਾ ਟਾਪ-10 ‘ਚ ਦੂਜੇ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਹਨ, ਜਿਨ੍ਹਾਂ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਰੋਹਿਤ ਹੁਣ 8ਵੇਂ ਨੰਬਰ ‘ਤੇ ਪਹੁੰਚ ਗਿਆ ਹੈ।
ਕੋਹਲੀ ਨੇ ਸ਼੍ਰੀਲੰਕਾ ਖਿਲਾਫ ਲਗਾਇਆ ਸੀ ਸੈਂਕੜਾ
ਦੱਸ ਦੇਈਏ ਕਿ ਭਾਰਤੀ ਟੀਮ ਦੇ ਸਟਾਰ ਖਿਡਾਰੀ ਕੋਹਲੀ ਨੇ ਮੰਗਲਵਾਰ (10 ਜਨਵਰੀ) ਨੂੰ ਸ਼੍ਰੀਲੰਕਾ ਦੇ ਖਿਲਾਫ ਗੁਹਾਟੀ ਵਨਡੇ ਵਿੱਚ 87 ਗੇਂਦਾਂ ਵਿੱਚ 113 ਦੌੜਾਂ ਦਾ ਸੈਂਕੜਾ ਲਗਾਇਆ। ਜਦਕਿ ਕਪਤਾਨ ਰੋਹਿਤ ਸ਼ਰਮਾ ਨੇ 67 ਗੇਂਦਾਂ ‘ਤੇ 83 ਦੌੜਾਂ ਬਣਾਈਆਂ ਸੀ। ਗੇਂਦਬਾਜ਼ੀ ਵਿੱਚ ਉਮਰਾਨ ਮਲਿਕ ਨੇ 3 ਅਤੇ ਮੁਹੰਮਦ ਸਿਰਾਜ ਨੇ 2 ਵਿਕਟਾਂ ਲਈਆਂ। ਭਾਰਤੀ ਟੀਮ ਨੇ ਇਹ ਮੈਚ 67 ਦੌੜਾਂ ਨਾਲ ਜਿੱਤ ਲਿਆ।
🔹 Australia's star performers make big gains ⬆️
🔹 Indian players rewarded 👏Some big movements in the @MRFWorldwide ICC Men's Player Rankings this week 📈https://t.co/N1jZSShD8a
— ICC (@ICC) January 11, 2023
ਸਮਿਥ ਅਤੇ ਬੇਅਰਸਟੋ ਨੂੰ ਹੋਇਆ ਨੁਕਸਾਨ
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਇਕ ਸਥਾਨ ਖਿਸਕ ਕੇ 7ਵੇਂ ਨੰਬਰ ‘ਤੇ ਪਹੁੰਚ ਗਏ ਹਨ। ਜਦਕਿ ਇੰਗਲਿਸ਼ ਖਿਡਾਰੀ ਜੌਨੀ ਬੇਅਰਸਟੋ ਦੋ ਸਥਾਨ ਖਿਸਕ ਕੇ 9ਵੇਂ ਨੰਬਰ ‘ਤੇ ਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਟਾਪ-10 ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਪਾਕਿਸਤਾਨੀ ਕਪਤਾਨ ਬਾਬਰ ਆਜ਼ਮ 891 ਅੰਕਾਂ ਨਾਲ ਚੋਟੀ ‘ਤੇ ਬਰਕਰਾਰ ਹਨ।
ਵਨਡੇ ਗੇਂਦਬਾਜ਼ੀ ਰੈਂਕਿੰਗ ‘ਚ ਸਿਰਾਜ ਨੂੰ ਫਾਇਦਾ ਹੋਇਆ
ਸ਼੍ਰੀਲੰਕਾ ਖਿਲਾਫ ਦੋ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਵੀ ਵਨਡੇ ਰੈਂਕਿੰਗ ‘ਚ ਫਾਇਦਾ ਹੋਇਆ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਸਿਰਾਜ ਹੁਣ 4 ਸਥਾਨਾਂ ਦੀ ਛਲਾਂਗ ਲਗਾ ਕੇ 18ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਉਹ ਜਸਪ੍ਰੀਤ ਬੁਮਰਾਹ ਨੂੰ ਪਛਾੜ ਕੇ ਭਾਰਤੀਆਂ ‘ਚ ਨੰਬਰ-1 ਬਣ ਗਿਆ ਹੈ। ਰੈਂਕਿੰਗ ਵਿੱਚ ਸਿਰਾਜ ਤੋਂ ਉੱਪਰ ਕੋਈ ਵੀ ਭਾਰਤੀ ਗੇਂਦਬਾਜ਼ ਨਹੀਂ ਹੈ। ਜਦੋਂ ਕਿ ਬੁਮਰਾਹ ਇੱਕ ਦਰਜਾ ਫਿਸਲ ਕੇ 19ਵੇਂ ਨੰਬਰ ‘ਤੇ ਪਹੁੰਚ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h