ICC Latest Ranking: ਆਈਸੀਸੀ ਵਲੋਂ ਨਵੀਂ ਰੈਂਕਿੰਗ ਜਾਰੀ ਕੀਤੀ ਗਈ ਹੈ। ਟੀ-20 ਵਿਸ਼ਵ ਕੱਪ 2022 ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਆਈਸੀਸੀ ਟੀ-20 ਰੈਂਕਿੰਗ ‘ਤੇ ਸੀ, ਪਰ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਲ ਰਹੀ ਹੈ ਅਤੇ ਅਗਲੇ ਸਾਲ ਵਨ ਡੇ ਵਿਸ਼ਵ ਕੱਪ ਵੀ ਹੋਣਾ ਹੈ, ਇਸ ਲਈ ਆਈਸੀਸੀ ਦਾ ਫੋਕਸ ਵੀ ਇਸ ਵੱਲ ਚਲਾ ਗਿਆ।
ਹੁਣ ਆਈਸੀਸੀ ਵੱਲੋਂ ਜਾਰੀ ਕੀਤੀ ਗਈ ਰੈਂਕਿੰਗ ਵਿੱਚ ਵੱਡਾ ਹੇਰ-ਫੇਰ ਵੇਖਣ ਨੂੰ ਮਿਲਿਆ ਹੈ। ਕੁਝ ਖਿਡਾਰੀਆਂ ਨੇ ਲੰਬੀ ਛਾਲ ਮਾਰੀ ਹੈ, ਜਦੋਂਕਿ ਕੁਝ ਖਿਡਾਰੀਆਂ ਨੂੰ ਨੁਕਸਾਨ ਵੀ ਝੱਲਣਾ ਪਿਆ ਹੈ। ਦੋ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਅੱਜ ਤੱਕ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਸਰਵੋਤਮ ਰੈਂਕਿੰਗ ਹਾਸਲ ਕੀਤੀ ਹੈ।
ਮਾਰਨਸ ਲਾਬੂਸ਼ੇਨ ਨੰਬਰ ਇੱਕ ਬੱਲੇਬਾਜ਼, ਬਾਬਰ ਆਜ਼ਮ ਨੂੰ ਮਿਲੀ ਸਭ ਤੋਂ ਵਧੀਆ ਰੇਟਿੰਗ
ਆਈਸੀਸੀ ਵੱਲੋਂ ਜਾਰੀ ਨਵੀਂ ਟੈਸਟ ਰੈਂਕਿੰਗ ਵਿੱਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਾਬਰ ਆਜ਼ਮ ਹੁਣ ਆਪਣੇ ਟੈਸਟ ਕਰੀਅਰ ਦੀ ਸਰਵੋਤਮ ਰੈਂਕਿੰਗ ‘ਤੇ ਪਹੁੰਚ ਗਏ ਹਨ। ਇਸ ਦੌਰਾਨ ਬਾਬਰ ਆਜ਼ਮ ਨੇ ਆਸਟ੍ਰੇਲੀਆ ਦੇ ਸਟੀਵ ਸਮਿਥ ਨੂੰ ਪਿੱਛੇ ਛੱਡ ਦਿੱਤਾ ਹੈ। ਜਦਕਿ ਸਟੀਵ ਸਮਿਥ ਹੁਣ ਤੀਜੇ ਨੰਬਰ ‘ਤੇ ਪਹੁੰਚ ਗਏ ਹਨ। ਉਂਝ, ਆਸਟ੍ਰੇਲੀਆ ਦੇ ਮਾਰਨਸ ਲਾਬੂਸ਼ੇਨ ਅਜੇ ਵੀ ਨੰਬਰ ਇੱਕ ਦੀ ਕੁਰਸੀ ‘ਤੇ ਕਾਬਜ਼ ਹਨ।
On the up 📈
Babar Azam achieves yet another milestone in the latest @MRFWorldwide ICC Men's Test Player Rankings 👏https://t.co/06H1QIqUjO
— ICC (@ICC) December 21, 2022
ਸਟੀਵ ਸਮਿਥ ਤੀਜੇ ਨੰਬਰ ‘ਤੇ ਹੈ ਅਤੇ ਉਸ ਦੇ 870 ਰੇਟਿੰਗ ਅੰਕ ਹਨ। ਟ੍ਰੈਵਿਸ ਹੈੱਡ ਨੂੰ ਚੌਥੇ ਨੰਬਰ ‘ਤੇ ਪਹੁੰਚਣ ਨਾਲ ਇੱਕ ਸਥਾਨ ਦਾ ਫਾਇਦਾ ਹੋਇਆ ਹੈ, ਜਦਕਿ ਜੋਅ ਰੂਟ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਇਸ ਤਰ੍ਹਾਂ ਟੈਸਟ ਰੈਂਕਿੰਗ ‘ਚ ਟੋਪ 5 ‘ਚ ਇੱਕ ਵੀ ਭਾਰਤੀ ਖਿਡਾਰੀ ਨਹੀਂ ਹੈ।
ਇਸ ਤੋਂ ਬਾਅਦ ਜੇਕਰ ਟੌਪ ਦੇ 10 ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਰਿਸ਼ਭ ਪੰਤ ਛੇਵੇਂ ਨੰਬਰ ‘ਤੇ ਹਨ, ਉਨ੍ਹਾਂ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। 739 ਦੀ ਰੇਟਿੰਗ ਨਾਲ ਭਾਰਤੀ ਕਪਤਾਨ ਰੋਹਿਤ ਸ਼ਰਮਾ ਹੁਣ ਇੱਕ ਸਥਾਨ ਦੇ ਫਾਇਦੇ ਨਾਲ ਨੌਵੇਂ ਨੰਬਰ ‘ਤੇ ਪਹੁੰਚ ਗਏ ਹਨ।
ਭਾਰਤ ਦੇ ਚੇਤੇਸ਼ਵਰ ਪੁਜਾਰਾ -ਸ਼ੁਭਮ ਗਿੱਲ ਨੂੰ ਮਿਲਿਆ ਫਾਇਦਾ
ਚੇਤੇਸ਼ਵਰ ਪੁਜਾਰਾ ਨੂੰ ਵੀ ਬੰਗਲਾਦੇਸ਼ ਖਿਲਾਫ ਖੇਡੀ ਜਾ ਰਹੀ ਟੈਸਟ ਸੀਰੀਜ਼ ‘ਚ ਚੰਗੇ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਹੈ। ਪੁਜਾਰਾ ਨੇ ਪਹਿਲੀ ਪਾਰੀ ਵਿੱਚ 90 ਅਤੇ ਦੂਜੀ ਪਾਰੀ ਵਿੱਚ ਨਾਬਾਦ 102 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸ਼ੁਭਮਨ ਗਿੱਲ ਨੇ ਪਹਿਲੀ ਪਾਰੀ ਵਿੱਚ 20 ਅਤੇ ਦੂਜੀ ਪਾਰੀ ਵਿੱਚ 110 ਦੌੜਾਂ ਬਣਾਈਆਂ। ਪੁਜਾਰਾ ਨੂੰ ਰੈਂਕਿੰਗ ‘ਚ 19 ਸਥਾਨਾਂ ਅਤੇ ਗਿੱਲ ਨੂੰ 10 ਸਥਾਨਾਂ ਦਾ ਫਾਇਦਾ ਹੋਇਆ ਹੈ। ਪੁਜਾਰਾ ਹੁਣ 19ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਦਕਿ ਗਿੱਲ 54ਵੇਂ ਸਥਾਨ ‘ਤੇ ਹੈ।
ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਨੇ ਵੀ ਚੰਗੀ ਖੇਡ ਦਿਖਾਈ, ਜਿਸ ਦਾ ਫਾਇਦਾ ਉਨ੍ਹਾਂ ਨੂੰ ਮਿਲਿਆ। ਉਹ 26ਵੇਂ ਸਥਾਨ ‘ਤੇ ਹੈ ਅਤੇ ਉਸ ਨੂੰ 11 ਸਥਾਨਾਂ ਦੀ ਛਾਲ ਮਾਰਨ ਦਾ ਮੌਕਾ ਮਿਲਿਆ। ਦੂਜੇ ਪਾਸੇ ਜੇਕਰ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਅਕਸ਼ਰ ਪਟੇਲ ਗੇਂਦਬਾਜ਼ਾਂ ਦੀ ਸੂਚੀ ‘ਚ 18ਵੇਂ ਸਥਾਨ ‘ਤੇ ਪਹੁੰਚ ਗਏ ਹਨ, ਉਹ ਪਹਿਲੀ ਵਾਰ ਟਾਪ 20 ‘ਚ ਸ਼ਾਮਲ ਹੋਏ ਹਨ। ਉਸ ਨੇ ਦਸ ਸਥਾਨਾਂ ਦੀ ਛਾਲ ਮਾਰੀ ਹੈ। ਦੂਜੇ ਪਾਸੇ ਜੇਕਰ ਕੁਲਦੀਪ ਯਾਦਵ ਦੀ ਗੱਲ ਕਰੀਏ ਤਾਂ ਉਹ ਹੁਣ 19 ਸਥਾਨਾਂ ਦੇ ਵਾਧੇ ਨਾਲ 49ਵੇਂ ਸਥਾਨ ‘ਤੇ ਪਹੁੰਚਣ ‘ਚ ਕਾਮਯਾਬ ਹੋ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h