Shahrukh Khan With ICC World Cup Trophy: ਭਾਰਤ ਵਿੱਚ ਖੇਡੇ ਜਾਣ ਵਾਲੇ ODI World Cup ਦੇ ਸ਼ੁਰੂ ਹੋਣ ਵਿੱਚ ਤਿੰਨ ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਅਤੇ ਇਸਦੇ ਲਈ ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਟੂਰਨਾਮੈਂਟ ਦਾ ਪ੍ਰਚਾਰ ਵੀ ਆਈਸੀਸੀ ਵੱਲੋਂ ਜ਼ੋਰਦਾਰ ਢੰਗ ਨਾਲ ਕੀਤਾ ਜਾ ਰਿਹਾ ਹੈ। ਇਸੇ ਕੜੀ ‘ਚ ਹਾਲ ਹੀ ‘ਚ ਇੱਕ ਨਵਾਂ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ ‘ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਚਮਕਦੀ ਟਰਾਫੀ ਨਾਲ ਨਜ਼ਰ ਆ ਰਹੇ ਹਨ। ਇਸ ‘ਚ ਬਾਲੀਵੁੱਡ ਦੇ ਕਿੰਗ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।
ICC ਵਲੋਂ ਜਾਰੀ ਕੀਤੇ ਗਏ ਪ੍ਰੋਮੋ ਦੀ ਸ਼ੁਰੂਆਤ ‘ਚ ਦੁਨੀਆ ਭਰ ਦੇ ਵੱਖ-ਵੱਖ ਕ੍ਰਿਕਟ ਪ੍ਰਸ਼ੰਸਕਾਂ ਨੂੰ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਪਿੱਛੇ ਤੋਂ ਸ਼ਾਹਰੁਖ ਦੀ ਆਵਾਜ਼ ਆਉਂਦੀ ਹੈ, ਜੋ ਵਨ ਡੇ (ਓਡੀਆਈ) ਦਾ ਮਹੱਤਵ ਦੱਸਦਾ ਹੈ। ਉਹ ਕਹਿੰਦੇ ਹਨ ਕਿ ਇਤਿਹਾਸ ਸਿਰਜਣ ਲਈ, ਬਹਾਦਰੀ ਦਿਖਾਉਣ ਲਈ, ਕੁਝ ਵੱਡਾ ਕਰਨ ਲਈ ਇੱਕ ਦਿਨ ਕਾਫੀ ਹੈ।
ਵੀਡੀਓ ਵਿੱਚ ਅੱਗੇ ਸ਼ਾਹਰੁਖ ਖ਼ਾਨ ਦੱਸਦੇ ਹਨ ਕਿ ਜਦੋਂ ਟੂਰਨਾਮੈਂਟ ਹੋਵੇਗਾ, ਸਾਰੇ ਖਿਡਾਰੀ ਆਪਣੀ ਤਾਕਤ ਦਿਖਾਉਣਗੇ, ਲੋਕ ਖੁਸ਼ੀ ਨਾਲ ਛਾਲਾਂ ਮਾਰਨਗੇ, ਹਰ ਪਾਸੇ ਗੀਤ ਵੱਜਣਗੇ ਅਤੇ ਉਸ ਦਿਨ ਇਤਿਹਾਸ ਰਚਿਆ ਜਾਵੇਗਾ। ਵੀਡੀਓ ਦੇ ਅੰਤ ‘ਚ ਸ਼ੁਭਮਨ ਗਿੱਲ ਨੂੰ ਮੁਸਕਰਾਉਂਦੇ ਹੋਏ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਕਿੰਗ ਖ਼ਾਨ ਵੀ ਚਮਕਦੀ ਟਰਾਫੀ ਨਾਲ ਨਜ਼ਰ ਆ ਰਹੇ ਹਨ।
History will be written and dreams will be realised at the ICC Men’s Cricket World Cup 2023
All it takes is just one day
pic.twitter.com/G5J0Fyzw0Z
— ICC (@ICC) July 20, 2023
5 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
ਆਈਸੀਸੀ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਟੂਰਨਾਮੈਂਟ 5 ਅਕਤੂਬਰ ਨੂੰ ਸ਼ੁਰੂ ਹੋਵੇਗਾ ਅਤੇ ਇਸ ਦਾ ਖ਼ਿਤਾਬੀ ਮੈਚ 19 ਨਵੰਬਰ 2023 ਨੂੰ ਖੇਡਿਆ ਜਾਵੇਗਾ। ਇਸ ‘ਚ ਪਹਿਲਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹਾਨ ਮੈਚ 15 ਅਕਤੂਬਰ ਨੂੰ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h