Suryakumar Yadav ICC T20 Rankings: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ T20 ਖਿਡਾਰੀਆਂ ਦੀ ਤਾਜ਼ਾ T20 ਰੈਂਕਿੰਗ ਜਾਰੀ ਕੀਤੀ ਹੈ। ਇਸ ‘ਚ ਭਾਰਤ ਦੇ ਨੌਜਵਾਨ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ ਦਾ ਰਾਜ ਬਰਕਰਾਰ ਹੈ ਤੇ ਉਹ ਪਹਿਲੇ ਸਥਾਨ ‘ਤੇ ਕਾਬਜ਼ ਹੈ।
ਦੱਸ ਦਈਏ ਕਿ ਰੈਂਕਿੰਗ ‘ਚ ਸੂਰਿਆਕੁਮਾਰ ਦੇ 906 ਅੰਕ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੂਜੇ ਸਥਾਨ ‘ਤੇ ਬਰਕਰਾਰ ਹਨ। ਬਾਬਰ ਆਜ਼ਮ ਨੂੰ ਨਿਊਜ਼ੀਲੈਂਡ ਖਿਲਾਫ ਆਪਣੀ ਸ਼ਾਨਦਾਰ ਫਾਰਮ ਦਾ ਫਾਇਦਾ ਮਿਲਿਆ ਹੈ। ਬਾਬਰ ਨੇ ਦੂਜੇ ਟੀ-20 ‘ਚ ਕੀਵੀ ਟੀਮ ਖਿਲਾਫ ਸੈਂਕੜਾ ਲਗਾਇਆ।
ਪਾਕਿਸਤਾਨੀ ਖਿਡਾਰੀਆਂ ਨੂੰ ਮਿਲਿਆ ਫਾਇਦਾ
ਨਿਊਜ਼ੀਲੈਂਡ ਖਿਲਾਫ ਸੈਂਕੜੇ ਦੀ ਬਦੌਲਤ ਬਾਬਰ ਨੂੰ 14 ਅੰਕਾਂ ਦਾ ਫਾਇਦਾ ਹੋਇਆ ਹੈ। ਬਾਬਰ ਦੇ ਹੁਣ 769 ਅੰਕ ਹਨ। ਉਸ ਤੋਂ ਇਲਾਵਾ ਪਾਕਿਸਤਾਨ ਦੇ ਕਈ ਹੋਰ ਖਿਡਾਰੀਆਂ ਨੂੰ ਵੀ ਇਸ ਸੀਰੀਜ਼ ਦਾ ਫਾਇਦਾ ਹੋਇਆ ਹੈ ਤੇ ਉਨ੍ਹਾਂ ਦੀ ਟੀ-20 ਰੈਂਕਿੰਗ ‘ਚ ਉਛਾਲ ਦੇਖਣ ਨੂੰ ਮਿਲਿਆ ਹੈ। ਬੱਲੇਬਾਜ਼ੀ ਟੀ-20 ਰੈਂਕਿੰਗ ‘ਚ ਪਾਕਿਸਤਾਨ ਦੇ ਇਫਤਿਖਾਰ ਅਹਿਮਦ 11 ਸਥਾਨ ਦੇ ਫਾਇਦੇ ਨਾਲ 44ਵੇਂ, ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ 87 ਸਥਾਨਾਂ ਦੇ ਫਾਇਦੇ ਨਾਲ 66ਵੇਂ ਤੇ ਮਾਰਕ ਚੈਪਮੈਨ 36 ਸਥਾਨਾਂ ਦੇ ਫਾਇਦੇ ਨਾਲ 83ਵੇਂ ਸਥਾਨ ‘ਤੇ ਪਹੁੰਚ ਗਏ ਹਨ।
ਟੌਪ 5 ਵਿੱਚ ਸਿਰਫ ਇੱਕ ਬਦਲਾਅ ਆਈਪੀਐਲ 2023 ਖੇਡ ਰਿਹਾ ਨਿਊਜ਼ੀਲੈਂਡ ਦਾ ਡੇਵੋਨ ਕੋਨਵੇ ਇੱਕ ਸਥਾਨ ਦੇ ਨੁਕਸਾਨ ਨਾਲ ਛੇਵੇਂ ਤੇ ਦੱਖਣੀ ਅਫਰੀਕਾ ਦਾ ਰਾਈਲੀ ਰੂਸੋ ਪੰਜਵੇਂ ਸਥਾਨ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ 13 ਅੰਕਾਂ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਉਹ ਦੂਜੇ ਨੰਬਰ ‘ਤੇ ਬਰਕਰਾਰ ਹੈ। ਉਸ ਦੇ ਇਸ ਸਮੇਂ 798 ਅੰਕ ਹਨ।
ਗੇਂਦਬਾਜ਼ਾਂ ‘ਚ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੂੰ ਸ਼ਾਨਦਾਰ ਗੇਂਦਬਾਜ਼ੀ ਦਾ ਫਾਇਦਾ ਮਿਲਿਆ ਹੈ। ਉਹ ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ‘ਚ 11ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ ਹੈਰਿਸ ਨੇ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ‘ਚ 10 ਵਿਕਟਾਂ ਲਈਆਂ ਸੀ। ਉਸ ਨੇ ਦੋ ਮੈਚਾਂ ਵਿੱਚ ਬੈਕ-ਟੂ-ਬੈਕ ਚਾਰ ਵਿਕਟਾਂ ਲਈਆਂ। ਹੈਰਿਸ ਤੋਂ ਬਾਅਦ ਸਪਿਨਰ ਸ਼ਾਦਾਬ ਖ਼ਾਨ (657 ਅੰਕ) ਤੇ ਸ਼ਾਹੀਨ ਅਫਰੀਦੀ (624 ਅੰਕ) ਹਨ। ਸ਼ਾਦਾਬ 13ਵੇਂ ਤੇ ਸ਼ਾਹੀਨ 15ਵੇਂ ਸਥਾਨ ‘ਤੇ ਹਨ। ਸ਼ਾਹੀਨ ਦੋ ਸਥਾਨ ਉੱਪਰ ਗਏ ਹਨ।
ਟੈਸਟ ਮੈਚਾਂ ‘ਚ ਬੱਲੇਬਾਜ਼ੀ ਰੈਂਕਿੰਗ
ਇਸ ਤੋਂ ਇਲਾਵਾ ਜੇਕਰ ਟੈਸਟ ਮੈਚਾਂ ਦੀ ਗੱਲ ਕਰੀਏ ਤਾਂ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਇਕ ਸਥਾਨ ਦੇ ਫਾਇਦੇ ਨਾਲ ਨੌਵੇਂ, ਦਿਨੇਸ਼ ਚਾਂਦੀਮਲ ਚਾਰ ਸਥਾਨ ਦੇ ਫਾਇਦੇ ਨਾਲ 14ਵੇਂ ਅਤੇ ਕੁਸਲ ਮੈਂਡਿਸ ਸਰਵੋਤਮ ਰੇਟਿੰਗ ਹਾਸਲ ਕਰਦੇ ਹੋਏ 42ਵੇਂ ਸਥਾਨ ‘ਤੇ ਪਹੁੰਚ ਗਏ ਹਨ। ਉਸਦੇ ਸੈਂਕੜੇ ਤੋਂ ਬਾਅਦ ਆਇਰਲੈਂਡ ਦੇ ਹੈਰੀ ਟੇਕਟਰ 21 ਸਥਾਨਾਂ ਦੇ ਫਾਇਦੇ ਨਾਲ ਕਰੀਅਰ ਦੇ ਸਰਵੋਤਮ 69ਵੇਂ ਸਥਾਨ ‘ਤੇ ਪਹੁੰਚ ਗਏ ਹਨ।
ਗੇਂਦਬਾਜ਼ੀ ਰੈਂਕਿੰਗ ‘ਚ ਸ਼੍ਰੀਲੰਕਾ ਦੇ ਸਪਿਨਰ
ਗੇਂਦਬਾਜ਼ੀ ਰੈਂਕਿੰਗ ‘ਚ ਸ਼੍ਰੀਲੰਕਾ ਦੇ ਸਪਿਨਰ ਪ੍ਰਭਾਤ ਜੈਸੂਰੀਆ ਨੇ ਆਇਰਲੈਂਡ ਖਿਲਾਫ ਮੈਚ ‘ਚ 10 ਵਿਕਟਾਂ ਲੈ ਕੇ ਕਰੀਅਰ ਦੇ ਸਰਵੋਤਮ 19ਵੇਂ ਸਥਾਨ ‘ਤੇ ਪਹੁੰਚ ਕੇ 13 ਸਥਾਨਾਂ ਦਾ ਫਾਇਦਾ ਕੀਤਾ ਹੈ। ਕਰੀਅਰ ਦੀ ਸਰਵੋਤਮ 669 ਦਰਜਾਬੰਦੀ ਪ੍ਰਾਪਤ ਕਰਨ ਦੇ ਨਾਲ, ਜੈਸੂਰੀਆ ਟੈਸਟ ਕ੍ਰਿਕਟ ਵਿੱਚ ਸ਼੍ਰੀਲੰਕਾ ਦੇ ਚੋਟੀ ਦੇ ਗੇਂਦਬਾਜ਼ ਵੀ ਬਣ ਗਏ। ਰਮੇਸ਼ ਮੈਂਡਿਸ ਨੂੰ ਤਿੰਨ ਸਥਾਨਾਂ ਦਾ ਫਾਇਦਾ ਹੋਇਆ ਹੈ ਅਤੇ ਉਹ 32ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h