ICC T20I Rankings: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਟੀ-20 ਸੀਰੀਜ਼ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤੀ ਟੀਮ ਨੇ ਗੇਂਦਬਾਜ਼ਾਂ ਦੇ ਦਮ ‘ਤੇ ਅਤੇ ਦੀਪਕ ਹੁੱਡਾ ਦੀ ਧਮਾਕੇਦਾਰ ਪਾਰੀ ਕਰਕੇ ਸੀਰੀਜ਼ ਦੇ ਪਹਿਲੇ ਮੈੱਚ ‘ਚ 2 ਦੌੜਾਂ ਨਾਲ ਜਿੱਤ ਹਾਸਲ ਕੀਤੀ।
ਇਸ ਦੇ ਨਾਲ ਹੀ ਦੂਜੇ ਟੀ-20 ਮੈਚ ‘ਚ ਕਪਤਾਨ ਦਾਸ਼ੁਨ ਸ਼ਨਾਕਾ ਦੀ ਸ਼ਾਨਦਾਰ ਪਾਰੀ ਤੇ ਆਖਰੀ ਓਵਰ ‘ਚ ਕਮਾਲ ਦੀ ਗੇਂਦਬਾਜ਼ੀ ਦੇ ਦਮ ‘ਤੇ ਸ਼੍ਰੀਲੰਕਾ ਨੇ 16 ਦੌੜਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ।
ਆਈਸੀਸੀ ਨੇ ਵੀਰਵਾਰ ਨੂੰ ਟੀ-20 ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ, ਜਿਸ ਵਿੱਚ ਭਾਰਤੀ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਅਤੇ ਦੀਪਕ ਹੁੱਡਾ ਨੂੰ ਜ਼ਬਰਦਸਤ ਫਾਇਦਾ ਹੋਇਆ ਹੈ।
ਦੀਪਕ ਹੁੱਡਾ ਨੇ 40 ਸਥਾਨਾਂ ਦੀ ਮਾਰੀ ਛਾਲ
ਆਈਸੀਸੀ ਵੱਲੋਂ ਜਾਰੀ ਤਾਜ਼ਾ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਭਾਰਤੀ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ 10 ਸਥਾਨਾਂ ਦੀ ਛਾਲ ਨਾਲ 23ਵੇਂ ਸਥਾਨ ‘ਤੇ ਕਾਬਜ਼ ਹੋ ਗਿਆ ਹੈ, ਜਦਕਿ ਦੀਪਕ ਹੁੱਡਾ ਨੇ ਫਿਰ ਤੋਂ ਚੋਟੀ ਦੇ 100 ‘ਚ ਐਂਟਰੀ ਕੀਤੀ ਹੈ। ਦੋਵਾਂ ਬੱਲੇਬਾਜ਼ਾਂ ਨੇ ਸ਼੍ਰੀਲੰਕਾ ਖਿਲਾਫ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇਹ ਛਾਲ ਮਾਰੀ ਹੈ, ਹਾਲਾਂਕਿ ਦੂਜੇ ਟੀ-20 ਮੈਚ ‘ਚ ਦੋਵੇਂ ਬੱਲੇਬਾਜ਼ ਆਪਣੇ ਬੱਲੇ ਦਾ ਦਮ ਨਹੀਂ ਦਿਖਾ ਸਕੇ ਤੇ ਟੀਮ 16 ਦੌੜਾਂ ਨਾਲ ਮੈਚ ਹਾਰ ਗਈ।
ਸੀਰੀਜ਼ ਦੇ ਪਹਿਲੇ ਮੈਚ ‘ਚ ਜਿੱਥੇ ਦੀਪਕ ਹੁੱਡਾ ਨੇ 23 ਗੇਂਦਾਂ ‘ਤੇ ਅਜੇਤੂ 41 ਦੌੜਾਂ ਦੀ ਪਾਰੀ ਖੇਡ ਕੇ 40 ਸਥਾਨਾਂ ਦੀ ਛਾਲ ਮਾਰ ਕੇ ਚੋਟੀ ਦੇ 100 ‘ਚ ਵਾਪਸੀ ਕਰਕੇ 97ਵੇਂ ਸਥਾਨ ‘ਤੇ ਪਹੁੰਚ ਗਏ, ਉੱਥੇ ਹੀ ਈਸ਼ਾਨ ਕਿਸ਼ਨ ਨੂੰ ਵੀ ਚੋਟੀ ਦੇ ਕ੍ਰਮ ‘ਚ 37 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਅਤੇ ਇਸ ਦਾ ਇਨਾਮ ਹਾਸਲ ਕੀਤਾ।
ਸੂਰਿਆਕੁਮਾਰ ਯਾਦਵ ਸਿਖਰ ‘ਤੇ ਬਰਕਰਾਰ
ਮੁੰਬਈ ‘ਚ ਫਲਾਪ ਹੋਣ ਤੋਂ ਬਾਅਦ ਇਕ ਵਾਰ ਫਿਰ ਪੁਣੇ ‘ਚ ਅਰਧ ਸੈਂਕੜਾ ਲਗਾਉਣ ਵਾਲੇ ਸੂਰਿਆਕੁਮਾਰ ਯਾਦਵ ਨੇ ਇਸ ਰੈਂਕਿੰਗ ‘ਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਦੂਜੇ ਸਥਾਨ ‘ਤੇ ਕਾਬਜ਼ ਹਨ। ਗੇਂਦਬਾਜ਼ਾਂ ‘ਚ ਭਾਰਤ ਦੇ ਨਵੇਂ ਟੀ-20 ਕਪਤਾਨ ਹਾਰਦਿਕ ਪੰਡਯਾ ਨੌਂ ਸਥਾਨਾਂ ਦੇ ਸੁਧਾਰ ਨਾਲ 76ਵੇਂ ਸਥਾਨ ‘ਤੇ ਪਹੁੰਚ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h