ਪ੍ਰਸਿੱਧ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਕਾਰਨ ਸਿਹਤ ਖਰਾਬ ਚੱਲ ਰਹੀ ਹੈ ਜੋ ਕਿ ਕਈ ਦਿਨਾਂ ਤੋਂ ਹਸਪਤਾਲ ਦਾਖਿਲ ਹਨ, ਹੁਣ ਉਨਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਕੋਵਿਡ ਆਈਸੀਯੂ ਤੋਂ ਬਾਹਰ ਪੀਜੀਆਈ ਦੇ ਇਕ ਹੋਰ ਹਿੱਸੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 91 ਸਾਲਾ ਮਿਲਖਾ ਸਿੰਘ ਦੀ ਹਾਲਤ ਕਰੋਨਾ ਕਾਰਨ ਗੰਭੀਰ ਹੋ ਗਈ ਸੀ। ਪਰਿਵਾਰ ਨੇ ਕਿਹਾ ਉਹ ਇਸ ਵੇਲੇ ਮੈਡੀਕਲ ਆਈਸੀਯੂ ਵਿੱਚ ਹਨ।ਬੀਤੇ ਦਿਨੀ ਮਿਲਖਾ ਸਿੰਘ ਦੀ ਧਰਮ ਪਤਨੀ ਦੀ ਮੌਤ ਹੋ ਗਈ ਸੀ ,ਆਪਣੀ ਪਤਨੀ ਦੇ ਸੰਸਕਾਰ ਤੇ ਮਿਲਖਾ ਸਿੰਘ ਸਿਹਤ ਖਰਾਬ ਹੋਣ ਕਰਕੇ ਨਹੀਂ ਪਹੁੰਚੇ ਸੀ |ਇਸ ਦੇ ਨਾਲ ਹੀ ਅਫਵਾਹਾਂ ਫੈਲ ਰਹੀਆਂ ਸਨ ਕਿ ਮਿਲਖਾ ਸਿੰਘ ਦੀ ਮੌਤ ਹੋ ਗਈ ਹੈ ਪਰ ਅਜਿਹੀ ਕੋਈ ਗੱਲ ਨਹੀਂ ਸੀ ਹੁਣ ਮਿਲਖਾ ਸਿੰਘ ਦੀ ਸਿਹਤ ਦੇ ਵਿੱਚ ਸੁਧਾਰ ਚੱਲ ਰਿਹਾ ਹੈ ਜਿਸ ਕਰਕੇ ਉਨਾਂ ਨੂੰ ICU ਤੋਂ ਬਾਹਰ ਆ ਚੁੱਕੇ ਹਨ |