Losing Jobs: ਪਿਛਲੇ ਦੋ ਹਫ਼ਤਿਆਂ ਤੋਂ ‘IT sector’ ਨੂੰ ਲੈ ਕੇ ਕੋਈ ਚੰਗੀ ਖ਼ਬਰ ਨਹੀਂ ਆ ਰਹੀ। ਪਹਿਲਾਂ, ਟਵਿੱਟਰ ਦੇ ਨਵੇਂ ਬੌਸ ਐਲੋਨ ਮਸਕ ਦੇ ਆਉਣ ਦੇ ਨਾਲ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਇਆ ਗਿਆ। ਫਿਰ ਭਾਰਤ ਦੀ ਸਭ ਤੋਂ ਵੱਡੀ ਐਡ-ਟੈਕ ਕੰਪਨੀ Byju’s ਨੇ ਨੌਕਰੀਆਂ ਨੂੰ ਘੱਟ ਕਰਨ ਦਾ ਐਲਾਨ ਕੀਤਾ ਹੈ। ਰਿਪੋਰਟਾਂ ਮੁਤਾਬਕ ਅਗਲੇ ਕੁਝ ਮਹੀਨਿਆਂ ‘ਚ ਇਸ ਨੂੰ ਕਈ ਹੋਰ ਥਾਵਾਂ ‘ਤੇ ਦੇਖਿਆ ਜਾ ਸਕਦਾ ਹੈ।
ਅਜਿਹੇ ਹਾਲਾਤਾਂ ਤੋਂ ਬਚਣਾ ਬਹੁਤ ਮੁਸ਼ਕਲ ਹੈ, ਪਰ ਅਸੀਂ ਆਉਣ ਵਾਲੀਆਂ ਮੁਸੀਬਤਾਂ ਨਾਲ ਨਜਿੱਠਣ ਲਈ ਵਿੱਤੀ ਤੌਰ ‘ਤੇ ਤਿਆਰ ਰਹਿ ਸਕਦੇ ਹਾਂ। ਐਮਰਜੈਂਸੀ ਫੰਡ ਵਜੋਂ ਛੇ ਮਹੀਨਿਆਂ ਤੋਂ ਇੱਕ ਸਾਲ ਦੀ ਆਮਦਨ ਨੂੰ ਵੱਖ ਕਰਕੇ ਰੱਖਣਾ ਹੁੰਦਾ ਹੈ। ਜੇਕਰ ਤੁਹਾਨੂੰ ਨੌਕਰੀ ‘ਚ ਕਟੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਤੁਸੀਂ ਘੱਟੋ-ਘੱਟ ਅਗਲੇ ਕੁਝ ਮਹੀਨਿਆਂ ਤੱਕ, ਜਦੋਂ ਤੱਕ ਤੁਹਾਨੂੰ ਕੋਈ ਹੋਰ ਨੌਕਰੀ ਨਹੀਂ ਮਿਲਦੀ ਇਸ ਪੈਸੇ ‘ਤੇ ਨਿਰਭਰ ਕਰ ਸਕਦੇ ਹੋ।
ਜੇਕਰ ਇਸ ਗੱਲ ਨੂੰ ਸਹੀ ਤਰ੍ਹਾਂ ਸਮਝ ਲਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਤੁਹਾਡਾ ਪੈਸਾ ਕਿਤੇ ਨਾ ਕਿਤੇ ਪਹੁੰਚਣਾ ਚਾਹੀਦਾ ਹੈ। ਜਿਵੇਂ ਕਿ ਲਿਕਵਿਡ ਫੰਡ ਜਾਂ ਬਚਤ ਖਾਤੇ ਵਿੱਚ, ਤਾਂ ਜੋ ਲੋੜ ਪੈਣ ‘ਤੇ ਇਸਨੂੰ ਆਸਾਨੀ ਨਾਲ ਕਢਵਾਇਆ ਜਾ ਸਕੇ।
Health insurance: ਕਿਸੇ ਨੂੰ ਕਦੇ ਵੀ ਕੰਪਨੀ ਦੇ ਸਿਹਤ ਬੀਮੇ ‘ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕਰਨਾ ਚਾਹੀਦਾ ਤੇ ਇਸਦਾ ਇੱਕ ਵੱਡਾ ਕਾਰਨ ਇਹ ਹੈ ਕਿ ਜੇਕਰ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਤੁਸੀਂ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ। ਇਸ ਲਈ ਆਪਣੇ ਅਤੇ ਆਪਣੇ ਪਰਿਵਾਰ ਲਈ ਹੈਲਥ ਬੀਮਾ ਜ਼ਰੂਰ ਲਵੋ।
ਬਜਟ ਬਣਾ ਕੇ ਚਲੋ: ਵਿੱਤੀ ਸਰੋਤ ਪਹਿਲਾਂ ਹੀ ਤਣਾਅ ਵਾਲੇ ਹਨ, ਇਸ ਲਈ ਇਹ ਲਾਜ਼ਮੀ ਹੈ ਕਿ ਅਸੀਂ ਆਪਣੇ ਖਰਚਿਆਂ ‘ਤੇ ਨਜ਼ਰ ਰੱਖੀਏ ਤੇ ਮਹੀਨਾਵਾਰ ਬਜਟ ਨੂੰ ਸੋਧੀਏ। ਭੋਜਨ, ਜੁਟੀਲਿਟੀ ਬਿੱਲ, EMI ਆਦਿ ਤੋਂ ਬਚਿਆ ਨਹੀਂ ਜਾ ਸਕਦਾ ਹੈ।
ਵਿਕਲਪਿਕ ਖਰਚੇ ਘੱਟ ਕਰੋ: ਨਿਯਮਤ ਆਮਦਨ ਹੋਣ ‘ਤੇ ਤੁਹਾਨੂੰ ਹਮੇਸ਼ਾ ਬੱਚਤ, ਮਨੋਰੰਜਨ ਗਤੀਵਿਧੀਆਂ ਅਤੇ ਵਿਕਲਪਿਕ ਖਰਚਿਆਂ ਜਿਵੇਂ ਕਿ ਖਾਣਾ ਖਾਣ, ਫਿਲਮਾਂ ਦੇਖਣਾ, ਮੈਗਜ਼ੀਨ ਸਬਸਕ੍ਰਿਪਸ਼ਨ ਆਦਿ ਲਈ ਪੈਸਾ ਵੱਖਰਾ ਰੱਖਣਾ ਚਾਹੀਦਾ ਹੈ। ਪਰ, ਵਰਤਮਾਨ ‘ਚ ਤੁਹਾਨੂੰ ਅਜਿਹੇ ਖਰਚਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਨਵੇਂ ਲੋਨ ਲੈਂ ਤੋਂ ਬਚੋ: ਇੱਕ ਚੀਜ਼ ਜਿਸ ਤੋਂ ਤੁਹਾਨੂੰ ਹਰ ਕੀਮਤ ‘ਤੇ ਬਚਣਾ ਚਾਹੀਦਾ ਹੈ, ਉਹ ਹੈ ‘Personal loan’ ਜਾਂ ਕ੍ਰੈਡਿਟ ਕਾਰਡ ‘ਤੇ loan ਲੈਣਾ। ਇਹ ਕਰਜ਼ੇ ਥੋੜ੍ਹੇ ਸਮੇਂ ਵਿੱਚ ਪੈਸੇ ਦੀ ਮੁਸੀਬਤ ਤੋਂ ਬਾਹਰ ਨਿਕਲਣ ਦਾ ਇੱਕ ਮੁਕਾਬਲਤਨ ਆਸਾਨ ਤਰੀਕਾ ਹੈ, ਪਰ ਇਨ੍ਹਾਂ ਦੀਆਂ ਵਿਆਜ ਦਰਾਂ ਬਹੁਤ ਜ਼ਿਆਦਾ ਹੁੰਦੀਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h