Online Shopping: Amazon ਤੇ Flipkart ਭਾਰਤ ‘ਚ ਸਭ ਤੋਂ ਪ੍ਰਸਿੱਧ ਈ-ਕਾਮਰਸ ਵੈਬਸਾਈਟਾਂ ਹਨ। ਦੋਵਾਂ ਵੈੱਬਸਾਈਟਾਂ ‘ਤੇ ਗਾਹਕਾਂ ਨੂੰ ਗਲਤ ਸਾਮਾਨ ਭੇਜਣ ਦੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ। ਇੱਕ ਪਾਸੇ ਜਿੱਥੇ ਗ੍ਰਾਹਕ ਨੂੰ iPhone ਦੀ ਬਜਾਏ ਸਾਬਣ ਮਿਲੀ, ਦੂਜੇ ਪਾਸੇ ਇੱਕ ਵਿਅਕਤੀ ਨੂੰ ਇੱਟ ਮਿਲੀ। ਇਸ ਔਨਲਾਈਨ ਡਿਲੀਵਰੀ ਧੋਖਾਧੜੀ ਨਾਲ ਲੜਨ ਲਈ, ਵੈੱਬਸਾਈਟਾਂ ਨੇ ਵਨ ਟਾਈਮ ਪਾਸਵਰਡ ਡਿਲੀਵਰੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਇਹ ਗਾਹਕਾਂ ਲਈ ਬਹੁਤ ਵਧੀਆ ਹੈ. ਇਸ ਪ੍ਰਕਿਰਿਆ ‘ਚ, ਗਾਹਕਾਂ ਨੂੰ ਉਨ੍ਹਾਂ ਦੇ ਡਿਲੀਵਰੀ ਪੈਕੇਜ ਦੀ ਜਾਂਚ ਕਰਨ ਤੋਂ ਬਾਅਦ ਹੀ ਓਟੀਪੀ ਨੂੰ ਡਿਲੀਵਰੀ ਏਜੰਟ ਨਾਲ ਸਾਂਝਾ ਕਰਨ ਲਈ ਕਿਹਾ ਜਾਂਦਾ ਹੈ। ਇੱਕ ਪਾਸੇ ਜਿੱਥੇ ਕੰਪਨੀਆਂ ਡਿਲੀਵਰੀ ਪ੍ਰਕਿਰਿਆ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਘੁਟਾਲੇਬਾਜ਼ਾਂ ਨੇ ਇਸ ‘ਚ ਘੁਟਾਲਾ ਪੈਦਾ ਕਰ ਦਿੱਤਾ ਹੈ।
ਨਵੇਂ ਘੁਟਾਲਿਆਂ ਦੇ ਕਈ ਮਾਮਲੇ ਸਾਹਮਣੇ ਆਏ। ਘੁਟਾਲੇ ਕਰਨ ਵਾਲੇ ਡਿਲੀਵਰੀ ਏਜੰਟ ਵਜੋਂ ਪੇਸ਼ ਕਰਦੇ ਹਨ ਤੇ ਡਿਲੀਵਰੀ ਤੋਂ ਪਹਿਲਾਂ ਲੋਕਾਂ ਤੋਂ OTP ਮੰਗਣ ਲਈ ਗਾਹਕ ਦੇ ਦਰਵਾਜ਼ੇ ‘ਤੇ ਜਾਂਦੇ ਹਨ। ਜ਼ਿਆਦਾਤਰ ਲੋਕ ਸੁਚੇਤ ਹੁੰਦੇ ਹਨ ਤੇ OTP ਦੇਣ ਤੋਂ ਇਨਕਾਰ ਕਰਦੇ ਹਨ, ਪਰ ਕੁਝ ਲੋਕ OTP ਸ਼ੇਅਰ ਕਰਦੇ ਹਨ। ਇਸ ਤੋਂ ਬਾਅਦ ਘੁਟਾਲੇ ਕਰਨ ਵਾਲੇ ਉਨ੍ਹਾਂ ਦੇ ਫੋਨ ਨੂੰ ਕਲੋਨ ਕਰਦੇ ਹਨ ਤੇ ਬੈਂਕ ਅਕਾਊਂਟ ਤੇ ਡੇਟਾ ਤੱਕ ਪਹੁੰਚ ਜਾਂਦੇ ਹਨ।
ਕਈ ਵਾਰ ਘੁਟਾਲੇਬਾਜ਼ ਵਿਅਕਤੀ ਦੇ ਗੁਆਂਢੀਆਂ ਨਾਲ ਵੀ ਸੰਪਰਕ ਕਰਦੇ ਹਨ ਤੇ ਉਨ੍ਹਾਂ ਨੂੰ ਉਸ ਵਿਅਕਤੀ ਨੂੰ ਕਾਲ ਕਰਨ ਤੇ OTP ਦੇਣ ਜਾਂ ਭੁਗਤਾਨ ਕਰਨ ਲਈ ਕਹਿੰਦੇ ਹਨ। ਉਸ ਸਮੇਂ ਵਿਅਕਤੀ ਉਸ ਸਥਿਤੀ ‘ਚ ਗੁਆਂਢੀ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਤੇ OTP ਦੇ ਦਿੰਦਾ ਹੈ।
ਇਸ ਤਰ੍ਹਾਂ ਸਾਵਧਾਨ ਰਹੋ
-OTP ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ। ਜੇਕਰ ਸ਼ੱਕ ਹੋਵੇ ਤਾਂ ਤੁਰੰਤ ਕਸਟਰ ਕੇਅਰ ਨੂੰ ਕਾਲ ਕਰੋ।
-ਜੇਕਰ ਕੋਈ ਡਿਲੀਵਰੀ ਬੁਆਏ ਪਿੰਨ ਦੀ ਮੰਗ ਕਰ ਰਿਹਾ ਹੈ, ਤਾਂ ਉਸ ਵਿਅਕਤੀ ਦੀ ਪਛਾਣ ਕਰੋ। ਕੰਪਨੀਆਂ ਅਕਸਰ ਸਮਾਨ ਡਿਲੀਵਰ ਹੋਣ ਤੋਂ ਪਹਿਲਾਂ ਡਿਟੇਲਜ ਮੈਸੇਜ ਕਰਦਿਆਂ ਹਨ।
-ਪਾਰਸਲ ਖੋਲ੍ਹਣ ਤੋਂ ਪਹਿਲਾਂ ਕਦੇ ਵੀ ਪੈਸੇ ਨਾ ਦਿਓ।
-ਜੇਕਰ ਕੋਈ ਲਿੰਕ ਭੇਜਦਾ ਹੈ, ਤਾਂ ਉਸ ‘ਤੇ ਕਲਿੱਕ ਨਾ ਕਰੋ।
– ਜੇਕਰ ਤੁਹਾਨੂੰ ਕੋਈ ਸ਼ੱਕੀ ਡਿਲੀਵਰੀ ਮਿਲਦੀ ਹੈ, ਤਾਂ ਇਸਨੂੰ ਸਵੀਕਾਰ ਨਾ ਕਰੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h