[caption id="attachment_111090" align="alignnone" width="752"] ਪਿਛਲੇ ਕਈ ਸਾਲਾਂ ਤੋਂ ਇਕੱਲੇ ਘੁੰਮਣ ਦਾ ਕ੍ਰੇਜ਼ ਬਹੁਤ ਵਧਿਆ ਹੈ। ਸਿਰਫ਼ ਮਰਦ ਹੀ ਨਹੀਂ, ਔਰਤਾਂ ਵੀ ਇਕੱਲੇ ਘੁੰਮਣਾ ਪਸੰਦ ਕਰਦੀਆਂ ਹਨ। ਇਕੱਲੇ ਘੁੰਮਣਾ ਆਪਣੇ ਆਪ 'ਚ ਇੱਕ ਵੱਖਰਾ ਆਨੰਦ ਹੈ, ਪਰ ਇਸ ਦਾ ਆਨੰਦ ਬਰਕਰਾਰ ਰਹਿਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ।[/caption] [caption id="attachment_111092" align="alignnone" width="700"] ਅਜਿਹਾ ਇਸ ਲਈ ਕਿਉਂਕਿ ਔਰਤਾਂ ਦੀ ਸੁਰੱਖਿਆ ਹਮੇਸ਼ਾ ਤੋਂ ਹੀ ਅਹਿਮ ਮੁੱਦਾ ਰਹੀ ਹੈ। ਔਰਤਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਤ ਰਹਿੰਦੇ ਹਨ।[/caption] [caption id="attachment_111093" align="alignnone" width="750"] ਆਪਣੇ ਟ੍ਰਿਪ ਦੀ ਪੂਰੀ ਜਾਣਕਾਰੀ ਰੱਖੋ : ਕਿਤੇ ਵੀ ਘੁੰਮਣ ਜਾਣ ਤੋਂ ਪਹਿਲਾਂ ਚੰਗਾ ਹੋਵੇਗਾ ਕਿ ਤੁਸੀਂ ਉੱਥੋਂ ਦੀ ਥੋੜੀ ਰਿਸਰਚ ਕਰ ਲਓ। ਜਿੱਥੇ ਤੁਸੀਂ ਘੁੰਮਣ ਜਾ ਰਹੇ ਹੋ, ਉੱਥੋਂ ਦੇ ਨਜ਼ਦੀਕੀ ਰੇਲਵੇ ਸਟੇਸ਼ਨ, ਏਅਰਪੋਰਟ, ਰੋਡਵੇਅ, ਹੋਟਲ, ਖਾਣ-ਪੀਣ ਦਾ ਪ੍ਰਬੰਧ, ਬਾਜ਼ਾਰ, ਪੁਲਿਸ ਸਟੇਸ਼ਨ, ਮਸ਼ਹੂਰ ਸਥਾਨ ਆਦਿ ਦੀ ਜਾਣਕਾਰੀ ਪਹਿਲਾਂ ਹੀ ਘਰੋਂ ਲੈ ਕੇ ਚੱਲੋ।[/caption] [caption id="attachment_111094" align="alignnone" width="1200"] ਆਪਣੀਆਂ ਦਵਾਈਆਂ ਨਾਲ ਲੈ ਕੇ ਚੱਲੋ: ਯਾਤਰਾ ਦੌਰਾਨ ਤੁਹਾਡੀ ਸਿਹਤ ਵਿਗੜ ਸਕਦੀ ਹੈ। ਅਜਿਹੇ 'ਚ ਇਹ ਦਵਾਈਆਂ ਕੰਮ ਆਉਣਗੀਆਂ। ਪੇਟ ਦਰਦ, ਲੂਜ਼ ਮੋਸ਼ਨ, ਗੈਸ, ਪੇਨ ਕਿਲਰ, ਬੁਖਾਰ ਆਦਿ ਦੀਆਂ ਦਵਾਈਆਂ ਆਪਣੇ ਨਾਲ ਰੱਖੋ।[/caption] [caption id="attachment_111096" align="alignnone" width="630"] ਜ਼ਰੂਰੀ ਦਸਤਾਵੇਜ਼ ਹਮੇਸ਼ਾ ਆਪਣੇ ਨਾਲ ਰੱਖੋ : ਜੇ ਤੁਸੀਂ ਦੇਸ਼ ਤੋਂ ਬਾਹਰ ਯਾਤਰਾ ਕਰ ਰਹੇ ਹੋ ਜਾਂ ਦੇਸ਼ 'ਚ ਕਿਤੇ ਦੂਰ ਦੁਰਾਡੇ ਦੀ ਸੈਰ ਕਰ ਰਹੇ ਹੋ ਤਾਂ ਤੁਹਾਨੂੰ ਵੋਟਰ ਆਈਡੀ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਟਿਕਟ, ਹੋਟਲ ਰਿਜ਼ਰਵੇਸ਼ਨ, ਪਾਸਪੋਰਟ ਆਦਿ ਦਸਤਾਵੇਜ਼ ਆਪਣੇ ਨਾਲ ਰੱਖਣੇ ਚਾਹੀਦੇ ਹਨ।[/caption] [caption id="attachment_111097" align="alignnone" width="741"] ਆਪਣੇ ਫੋਨ ਦਾ ਟਰੈਕਰ ਤੇ ਲੋਕੇਸ਼ਨ ਆਨ ਰੱਖੋ : ਜੇਕਰ ਤੁਸੀਂ ਇਕੱਲੇ ਸਫਰ ਕਰਨ ਜਾ ਰਹੇ ਹੋ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਆਪਣੀ ਹਰ ਲੋਕੇਸ਼ਨ ਦੀ ਜਾਣਕਾਰੀ ਨੂੰ ਸ਼ੇਅਰ ਕਰਦੇ ਰਹੋ। ਇਹ ਸੁਰੱਖਿਆ ਲਈ ਬਹੁਤ ਫਾਇਦੇਮੰਦ ਹੋਵੇਗਾ।[/caption] [caption id="attachment_111099" align="alignnone" width="1200"] ਘੱਟ ਤੋਂ ਘੱਟ ਸਾਮਾਨ ਨਾਲ ਰੱਖੋ : ਜਦੋਂ ਤੁਸੀਂ ਇਕੱਲੇ ਸਫਰ ਕਰ ਰਹੇ ਹੋ ਤਾਂ ਜ਼ਿਆਦਾ ਸਾਮਾਨ ਆਪਣੇ ਨਾਲ ਕੈਰੀ ਨਾ ਕਰੋ। ਸਿਰਫ ਓਨਾ ਸਾਮਾਨ ਹੀ ਨਾਲ ਰੱਖੋ ਜਿਸ ਦੀ ਤੁਹਾਨੂੰ ਲੋੜ ਹੈ, ਇਸ ਤੋਂ ਇਲਾਵਾ ਆਪਣੇ ਨਾਲ ਥੋੜਾ ਕੈਸ਼ ਜ਼ਰੂਰ ਰੱਖੋ। ਵੈਸੇ ਤਾਂ ਅੱਜਕਲ ਡਿਜੀਟਲ ਪੇਮੈਂਟ ਹਰ ਥਾਂ ਮੌਜੂਦ ਹੈ ਪਰ ਜਿੱਥੇ ਤੁਹਾਨੂੰ ਅਜਿਹੀ ਸੁਵਿਧਾ ਨਹੀਂ ਮਿਲਦੀ, ਉਸ ਸਮੇਂ ਇਹ ਕੈਸ਼ ਤੁਹਾਡੇ ਕੰਮ ਆਵੇਗਾ।[/caption]