Protein Deficiency May Cause Hair Fall: ਕਾਲੇ, ਸੰਘਣੇ ਤੇ ਸੁੰਦਰ ਵਾਲਾਂ ਦੀ ਚਾਹਤ ਭਾਵੇਂ ਕਿਸ ਦੀ ਨਹੀਂ ਹੁੰਦੀ ਪਰ ਅੱਜ ਕੱਲ੍ਹ ਕਾਫੀ ਲੋਕ ਹੇਅਰ ਫਾਲ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।ਖਾਸ ਕਰਕੇ ਨੌਜਵਾਰ ਪੀੜੀ ਦੇ ਲੋਕ ਤੇਜੀ ਨਾਲ ਗੰਜ਼ੇਪਣ ਦਾ ਸ਼ਿਕਾਰ ਹੋ ਰਹੇ।ਵਾਲਾਂ ਦਾ ਝੜਨਾ ਆਮ ਹੋ ਗਿਆ ਹੈ।ਇਸਦੇ ਪਿੱਛੇ ਧੂੜ, ਮਿੱਟੀ, ਧੁੱਪ ਤੇ ਪ੍ਰਦੂਸ਼ਣ ਹੋ ਸਕਦੇ ਹਨ, ਕਿਉਂਕਿ ਗੰਦਗੀ ਦੇ ਕਾਰਨ ਵੀ ਵਾਲ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ, ਪਰ ਕਈ ਵਾਰ ਸਾਡੀ ਡਾਈਟ ਦੀਆਂ ਗਲਤੀਆਂ ਦੇ ਕਾਰਨ ਹੇਅਰ ਫਾਲ ਹੁੰਦਾ ਹੈ।ਆਓ ਜਾਣਦੇ ਹਨ ਕਿ ਤੁਸੀਂ ਕਿਵੇਂ ਸੰਘਣੇ ਵਾਲ ਹਾਸਿਲ ਕਰ ਸਕਦੇ ਹੋ।
ਪ੍ਰੋਟੀਨ ਦੀ ਕਮੀ ਨਾਲ ਝੜਦੇ ਹਨ ਵਾਲ!
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਰੀਰ ‘ਚ ਪ੍ਰੋਟੀਨ ਦੀ ਕਮੀ ਹੋ ਜਾਵੇ ਤਾਂ ਇਸਦੇ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ ਤੇ ਤੇਜੀ ਨਾਲ ਝੜਨ ਲੱਗਦੇ ਹਨ।ਜੇਕਰ ਤੁਸੀਂ ਇਸ ਨਿਊਟ੍ਰਿਏਂਟਸ ਦੇ ਰਾਹੀਂ ਅੰਦਰੂਨੀ ਪੋਸ਼ਣ ਹਾਸਿਲ ਕਰਨਗੇ ਤਾਂ ਹੇਅਰ ਫਾਲ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।
ਪ੍ਰੋਟੀਨ ਕਿਉਂ ਜ਼ਰੂਰੀ ਹੈ?
ਪ੍ਰੋਟੀਨ ਰਿਚ ਡਾਈਟ ਦਾ ਸੇਵਨ ਅਸੀਂ ਲੋਕ ਆਮਤੌਰ ‘ਤੇ ਸਰੀਰ, ਮਸਲਸ ਤੇ ਹੱਡੀਆਂ ਦੀ ਮਜ਼ਬੂਤੀ ਲਈ ਕਰਦੇ ਹਨ।ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਹੋਵੋਗੇ ਕਿ ਇਸ ਪੋਸ਼ਕ ਤੱਤ ਦੀ ਕਮੀ ਦਾ ਬੁਰਾ ਅਸਰ ਸਾਡੇ ਵਾਲਾਂ ‘ਤੇ ਵੀ ਪੈਂਦਾ ਹੈ।ਇਸਲਈ ਤੁਸੀਂ ਸਮਾਂ ਰਹਿੰਦੇ ਅਲ਼ਰਟ ਹੋ ਜਾਂਦੇ ਹੋ।
ਪ੍ਰੋਟੀਨ ਦੀ ਕਮੀ ਦੇ ਲੱਛਣ: ਜੇਕਰ ਤੁਸੀਂ ਸਹੀ ਸਮੇਂ ‘ਤੇ ਪ੍ਰੋਟੀਨ ਦੀ ਕਮੀ ਦੇ ਇਸ਼ਾਰੇ ਪਛਾਣ ਲਓਗੇ ਤਾਂ ਕਈ ਪ੍ਰੇਸ਼ਾਨੀਆਂ ਤੋਂ ਬਚ ਸਕਦਾ ਹਾਂ।ਆਮਤੌਰ ‘ਤੇ ਅਜਿਹੇ ‘ਚ ਤੁਹਾਡੇ ਵਾਲ ਅਚਾਨਕ ਵੱਧਣੇ ਬੰਦ ਹੋ ਜਾਂਦੇ ਹਨ ਤੇ ਨਾਲ ਹੀ ਨਹੁੰ ਵੀ ਕਮਜ਼ੋਰ ਹੋ ਕੇ ਆਸਾਨੀ ਨਾਲ ਟੁੱਟ ਜਾਂਦੇ ਹਨ।ਪ੍ਰੋਟੀਨ ਦੀ ਕਮੀ ਦਾ ਬੁਰਾ ਅਸਰ ਸਾਡੀ ਇਮਿਊਨਿਟੀ ‘ਤੇ ਪੈਂਦਾ ਹੈ, ਨਾਲ ਹੀ ਕਮਜ਼ੋਰੀ ਆਉਂਦੀ ਹੈ।ਜਿਸ ਨਾਲ ਸਰੀਰ ‘ਚ ਦਰਦ ਹੋਣ ਲੱਗਦਾ ਹੈ।ਇਨ੍ਹਾਂ ਇਸ਼ਾਰਿਆਂ ਨੂੰ ਪਛਾਣਕੇ ਪ੍ਰੋਟੀਨ ਰਿਚ ਡਾਈਟ ਦਾ ਸੇਵਨ ਵਧਾ ਦਿਓ।
ਪ੍ਰੋਟੀਨ ਹਾਸਿਲ ਕਰਨ ਦੇ ਲਈ ਖਾਓ ਇਹ ਚੀਜ਼ਾਂ: ਦਾਲ, ਆਂਡਾ, ਡ੍ਰਾਈ ਫ੍ਰੂਟਸ, ਮੂੰਗਫਲੀ, ਮਛਲ਼ੀ, ਦੁੱਧ, ਸੋਇਆਬੀਨ, ਪਨੀਰ, ਚਿਕਨ, ਮੀਟ ਆਦਿ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h