Sunflower Seeds Benefits: ਸੂਰਜਮੁਖੀ ਦੁਨੀਆ ਦੇ ਸੁੰਦਰ ਫੁੱਲਾਂ ਵਿੱਚੋਂ ਇੱਕ ਹੈ। ਇਹ ਨਾ ਸਿਰਫ ਦੇਖਣ ‘ਚ ਬਹੁਤ ਖੂਬਸੂਰਤ ਹੈ, ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਸੂਰਜਮੁਖੀ ਦੇ ਫੁੱਲ ਦੇ ਬੀਜਾਂ ‘ਚ ਅਜਿਹੇ ਕਈ ਔਸ਼ਧੀ ਗੁਣ ਛੁਪੇ ਹੋਏ ਹਨ, ਜਿਨ੍ਹਾਂ ਦੇ ਫਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਕਈ ਖੋਜਾਂ ‘ਚ ਇਸ ਬੀਜ ਦੇ ਔਸ਼ਧੀ ਗੁਣਾਂ ਬਾਰੇ ਪਤਾ ਲੱਗਾ ਹੈ, ਜੋ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਣ ਦਾ ਕੰਮ ਕਰ ਸਕਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦੇ।
ਸੂਰਜਮੁਖੀ ਦੇ ਬੀਜਾਂ ਵਿੱਚ ਐਂਟੀਆਕਸੀਡੈਂਟ, ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਸ ਬੀਜ ਵਿੱਚ ਫਲੇਵੋਨੋਇਡਸ, ਪੋਲੀਸੈਚੁਰੇਟਿਡ ਫੈਟੀ ਐਸਿਡ ਅਤੇ ਵਿਟਾਮਿਨ ਮੌਜੂਦ ਹੁੰਦੇ ਹਨ, ਜੋ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਦਾ ਕੰਮ ਕਰਦੇ ਹਨ।
ਸੂਰਜਮੁਖੀ ਦੇ ਬੀਜਾਂ ਰਾਹੀਂ ਵੀ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਨ੍ਹਾਂ ਬੀਜਾਂ ‘ਚ ਓਮੇਗਾ ਫੈਟੀ ਐਸਿਡ ਹੁੰਦਾ ਹੈ ਜੋ ਖੂਨ ਦੀਆਂ ਨਾੜੀਆਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਵਧਣ ਦਾ ਖਤਰਾ ਘੱਟ ਹੁੰਦਾ ਹੈ।
ਸੂਰਜਮੁਖੀ ਦੇ ਬੀਜਾਂ ਦਾ ਸੇਵਨ ਔਰਤਾਂ ਨੂੰ ਛਾਤੀ ਦੇ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਸੂਰਜਮੁਖੀ ਦੇ ਬੀਜਾਂ ‘ਚ ਲਿਗਨਾਨ ਮੌਜੂਦ ਹੁੰਦਾ ਹੈ, ਜੋ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਲਿਗਨਾਨ ਇੱਕ ਕਿਸਮ ਦਾ ਪੌਲੀਫੇਨੌਲ ਹੈ ਜੋ ਸਰੀਰ ਵਿੱਚ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ।
ਸੂਰਜਮੁਖੀ ਦੇ ਬੀਜ ਤੁਹਾਡੀ ਮਾਨਸਿਕ ਸਿਹਤ ਨੂੰ ਬਿਹਤਰ ਰੱਖਣ ਲਈ ਵੀ ਲਾਭਦਾਇਕ ਹੋ ਸਕਦੇ ਹਨ। ਇਨ੍ਹਾਂ ਬੀਜਾਂ ‘ਚ ਕੈਲਸ਼ੀਅਮ ਅਤੇ ਜ਼ਿੰਕ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਦਿਮਾਗ ਦੇ ਵਿਕਾਸ ‘ਚ ਫਾਇਦੇਮੰਦ ਹੋ ਸਕਦੇ ਹਨ।ਸੂਰਜਮੁਖੀ ਦੇ ਬੀਜਾਂ ‘ਚ ਆਇਰਨ, ਜ਼ਿੰਕ, ਕੈਲਸ਼ੀਅਮ ਮੌਜੂਦ ਹੁੰਦੇ ਹਨ, ਜੋ ਹੱਡੀਆਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਹੱਡੀਆਂ ਮਜ਼ਬੂਤ ਹੋਣ ਕਾਰਨ ਸਰੀਰ ਨੂੰ ਵੀ ਤਾਕਤ ਮਿਲਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h