Benefits of Ventilated Seats: ਲੰਬੇ ਸਫ਼ਰ ‘ਤੇ ਜਾਣਾ ਹੋਵੇ ਜਾਂ ਤੇਜ਼ ਗਰਮੀ ਤੇ ਤਿਖੀ ਧੁੱਪ ‘ਚ ਗੱਡੀ ਚਲਾਉਣਾ ਹੋਵੇ ਤਾਂ ਕਾਰ ਦੀਆਂ ਸੀਟਾਂ ਦਾ ਆਰਾਮਦਾਈਕ ਹੋਣਾ ਕਾਫੀ ਜ਼ਰੂਰੀ ਹੈ। ਕਾਰ ‘ਚ ਬਿਹਤਰ ਏਅਰ ਕੰਡੀਸ਼ਨਰ ਦੀ ਵੀ ਜ਼ਰੂਰਤ ਹੈ। ਪਰ ਉਹ ਵੀ ਤੇਜ਼ ਗਰਮੀ ਵਿੱਚ ਤੁਹਾਡਾ ਬਹੁਤਾ ਸਾਥ ਨਹੀਂ ਦਿੰਦਾ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਕਾਰ ਨਿਰਮਾਤਾ ਨੇ ਇੰਟੀਰਿਅਰ ਨੂੰ ਜਲਦੀ ਠੰਢਾ ਕਰਨ ਲਈ ਆਟੋਮੈਟਿਕ ਕਲਾਈਮੇਟ ਕੰਟਰੋਲ ਤੇ ਹੋਰ ਫੀਚਰਸ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਹੈ।
ਇਸ ਫੀਚਰ ਦਾ ਨਾਂ ਵੈਂਟੀਲੇਟਿਡ ਸੀਟਸ ਹੈ। ਹਵਾਦਾਰ ਸੀਟਾਂ ਤੁਹਾਨੂੰ ਗਰਮੀ ਵਿੱਚ ਠੰਢਾ ਰੱਖਦੀਆਂ ਹਨ। ਜੇਕਰ ਤੁਸੀਂ ਵੀ ਇਸ ਗਰਮੀ ਦੇ ਮੌਸਮ ਵਿੱਚ ਹਵਾਦਾਰ ਸੀਟਾਂ ਵਾਲੀ ਕਾਰ ਖਰੀਦਣਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੀ ਗਈ ਸੂਚੀ ਨੂੰ ਦੇਖੋ।
ਪਹਿਲਾਂ ਜਾਣ ਲਓ ਆਖ਼ਰ ਕੀ ਹੈ ਵੈਂਟੀਲੇਟਿਡ ਸੀਟਸ ਵਾਲੀ ਇਹ ਤਕਨੀਕ?
ਵਰਤਮਾਨ ਵਿੱਚ, ਆਮ ਕਾਰਾਂ ਵਿੱਚ ਵੈਂਟੀਲੇਟਿਡ ਸੀਟਾਂ ਵੀ ਉਪਲਬਧ ਹਨ। ਅਜਿਹੀ ਵਿਸ਼ੇਸ਼ਤਾ ਗਰਮੀਆਂ ਵਿੱਚ ਕੰਮ ਆਉਂਦੀ ਹੈ। ਇਹ ਖਾਸ ਤੌਰ ‘ਤੇ ਤੁਹਾਡੇ ਸਰੀਰ ਨੂੰ ਆਰਾਮਦਾਇਕ ਤਾਪਮਾਨ ‘ਤੇ ਰੱਖਣ ਲਈ ਤਿਆਰ ਕੀਤਾ ਗਿਆ ਹੈ।
ਵੈਂਟੀਲੇਟਿਡ ਸੀਟਾਂ ਇੱਕ ਔਨਬੋਰਡ AC ਸਿਸਟਮ ਵਾਂਗ ਕੰਮ ਕਰਦੀਆਂ ਹਨ, ਮੌਸਮ ਮੁਤਾਬਕ ਤੁਹਾਡੀਆਂ ਸੀਟਾਂ ਨੂੰ ਗਰਮ ਜਾਂ ਠੰਢਾ ਕਰਦੀਆਂ ਹਨ, ਤਾਂ ਜੋ ਤੁਸੀਂ ਵੱਧ ਤੋਂ ਵੱਧ ਡਰਾਈਵਿੰਗ ਆਰਾਮ ਦਾ ਆਨੰਦ ਲੈ ਸਕੋ।
ਵੈਂਟੀਲੇਟਿਡ ਸੀਟਾਂ ਲਗਜ਼ਰੀ ਫੀਚਰ
ਕਾਰ ਵਿੱਚ ਮੌਜੂਦ ਹਵਾਦਾਰ ਸੀਟਾਂ ਇੱਕ ਲਗਜ਼ਰੀ ਫੀਚਰ ਹੈ। ਪਹਿਲਾਂ ਇਸ ਤਰ੍ਹਾਂ ਦੇ ਫੀਚਰ ਸਿਰਫ ਉੱਚ-ਅੰਤ ਵਾਲੇ ਵਾਹਨਾਂ ਵਿੱਚ ਹੀ ਦਿੱਤੀ ਜਾਂਦੀ ਸੀ। ਪਰ ਹੁਣ ਇਹ ਵਿਸ਼ੇਸ਼ਤਾ ਕਈ ਸਸਤੀਆਂ ਕਾਰਾਂ ਵਿੱਚ ਵੀ ਉਪਲਬਧ ਹੈ।
ਕਿਵੇਂ ਹੁੰਦੀ ਡਿਜ਼ਾਈਨ
ਵੈਂਟੀਲੇਟਿਡ ਸੀਟਾਂ ਆਮ ਤੌਰ ‘ਤੇ ਅਜਿਹੀ ਸਮੱਗਰੀ ਤੋਂ ਬਣੀਆਂ ਹੁੰਦੀਆਂ ਹਨ ਜੋ ਸਰੀਰ ਦੀ ਗਰਮੀ ਨੂੰ ਗੱਦੀ ਵਿੱਚ ਫਸਣ ਨਹੀਂ ਦਿੰਦੀਆਂ। ਇਸ ਦੀ ਮਦਦ ਨਾਲ ਗਰਮੀ ਤੁਰੰਤ ਬਾਹਰ ਨਿਕਲ ਜਾਂਦੀ ਹੈ। ਇਸ ਤਰ੍ਹਾਂ ਦੀਆਂ ਸੀਟਾਂ ਜਾਲੀਦਾਰ ਸਮੱਗਰੀ ਨਾਲ ਬਣੀਆਂ ਹੁੰਦੀਆਂ ਹਨ, ਜੋ ਸੀਟ ਦੇ ਅੰਦਰ ਛੋਟੇ ਪੱਖਿਆਂ ਦੀ ਮਦਦ ਨਾਲ ਯਾਤਰੀ ਜਾਂ ਡਰਾਈਵਰ ਸੀਟ ਤੱਕ ਗਰਮ ਜਾਂ ਠੰਡੀ ਹਵਾ ਪਹੁੰਚਾਉਣ ਦਾ ਕੰਮ ਕਰਦੀਆਂ ਹਨ।
ਇਸਦੀ ਲੋੜ ਕਿਉਂ
ਅਸਲ ਵਿੱਚ ਵੈਂਟੀਲੇਟਿਡ ਸੀਟਾਂ ਤੁਹਾਡੇ ਡਰਾਈਵਿੰਗ ਅਨੁਭਵ ਨੂੰ ਵਿਸ਼ੇਸ਼ ਤੇ ਆਰਾਮਦਾਇਕ ਬਣਾਉਂਦੀਆਂ ਹਨ। ਨਾਲ ਹੀ, ਵੈਂਟੀਲੇਟਿਡ ਸੀਟਾਂ ਦਾ ਅਸਲ ਲਾਭ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਅਸਲ ਵਿੱਚ ਇਸਦੀ ਲੋੜ ਹੈ ਜਾਂ ਨਹੀਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h