ਗਰਮ ਖਿਆਲੀ ਵਿਰੋਧੀ ਮਾਰਚ ਨੂੰ ਲੈ ਕੇ ਸ਼ੁੱਕਰਵਾਰ ਨੂੰ ਪਟਿਆਲਾ ‘ਚ ਹੋਈ ਹਿੰਸਾ ਤੋਂ ਅਗਲੇ ਦਿਨ ਹੀ ਸਰਕਾਰ ਨੇ ਪਟਿਆਲਾ ਦੇ ਆਈਜੀ ਰਾਕੇਸ਼ ਅਗਰਵਾਲ ਅਤੇ ਐੱਸਐੱਸਪੀ ਨਾਨਕ ਸਿੰਘ ਨੂੰ ਹਟਾ ਦਿੱਤਾ ਹੈ। ਹੁਣ ਮੁਖਵਿੰਦਰ ਸਿੰਘ ਛੀਨਾ ਨਵੇਂ ਆਈਜੀ ਅਤੇ ਦੀਪਕ ਪਾਰਿਖ ਨਵੇਂ ਐਸਐਸਪੀ ਹੋਣਗੇ। ਸਿਟੀ ਐਸਪੀ ਨੂੰ ਹਟਾ ਕੇ ਵਜ਼ੀਰ ਸਿੰਘ ਖਹਿਰਾ ਨੂੰ ਲਾਇਆ ਗਿਆ ਹੈ।
ਪਟਿਆਲਾ ਹਿੰਸਾ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਅਤੇ ਡੀਜੀਪੀ ਵੀਕੇ ਭਾਵਰਾ ਦੀ ਅਗਵਾਈ ਵਿੱਚ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਉਨ੍ਹਾਂ ਹਿੰਸਾ ‘ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ‘ਚ ਇਸ ਹਿੰਸਾ ਨੂੰ ਲੈ ਕੇ ਪੁਲਸ ਅਤੇ ਪ੍ਰਸ਼ਾਸਨਿਕ ਲਾਪ੍ਰਵਾਹੀ ਦੀ ਜਾਂਚ ਹੋਵੇਗੀ।