IIT Guwahati Placement 2022-23: ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਗੁਹਾਟੀ ‘ਚ ਹਾਲ ਹੀ ਵਿੱਚ ਸਮਾਪਤ ਹੋਏ ਪਲੇਸਮੈਂਟ ਸੈਸ਼ਨ ਵਿੱਚ, ਕੰਪਨੀਆਂ ਦੁਆਰਾ 2.4 ਕਰੋੜ ਰੁਪਏ ਤੱਕ ਦਾ ਪੈਕੇਜ ਪੇਸ਼ ਕੀਤਾ ਗਿਆ ਹੈ। ਕਾਲਜ ‘ਚ 2022-23 ਲਈ ਪਲੇਸਮੈਂਟ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ ਜਿਸ ‘ਚ ਐਮਜ਼ੌਨ, ਗੂਗਲ, ਮਾਈਕ੍ਰੋਸਾਫਟ ਵਰਗੀਆਂ ਵਿਸ਼ਾਲ ਤਕਨੀਕੀ ਕੰਪਨੀਆਂ ਨੇ ਹਿੱਸਾ ਲਿਆ।
ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਸ਼ਾਖਾ ਵਿੱਚ ਇਸ ਵਾਰ ਕੰਪਨੀਆਂ ਵੱਲੋਂ ਔਸਤਨ ਪੈਕੇਜ 41 ਲੱਖ ਰੁਪਏ ਹੈ, ਜਦੋਂ ਕਿ ਪਿਛਲੇ ਸਾਲ ਇਹ 28 ਲੱਖ ਰੁਪਏ ਸੀ। ਦਸੰਬਰ ਵਿੱਚ ਦੇਸ਼ ਦੇ ਵੱਖ-ਵੱਖ ਆਈਆਈਟੀ ਕਾਲਜਾਂ ਵਿੱਚ ਪਲੇਸਮੈਂਟ ਡਰਾਈਵ ਸ਼ੁਰੂ ਹੋਈ ਸੀ, ਜਿਸ ਚੋਂ ਗੁਹਾਟੀ ਦੇ ਆਈਆਈਟੀ ਕਾਲਜ ਨੇ ਪਲੇਸਮੈਂਟ ਦੇ ਪਹਿਲੇ ਪੜਾਅ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ।
ਬਿਜ਼ਨਸ ਟੂਡੇ ਦੀ ਇੱਕ ਰਿਪੋਰਟ ਮੁਤਾਬਕ, ਇੰਸਟੀਚਿਊਟ ਵਿੱਚ ਕੰਪਨੀਆਂ ਵਲੋਂ ਪੇਸ਼ ਕੀਤੇ ਜਾਣ ਵਾਲੇ ਸਭ ਤੋਂ ਵੱਧ ਸਾਲਾਨਾ ਪੈਕੇਜ 2.4 ਕਰੋੜ ਰੁਪਏ ਹਨ। ਇਸ ਵਾਰ ਪਲੇਸਮੈਂਟ ਡਰਾਈਵ ‘ਚ ਐਮਜ਼ੌਨ, ਗੂਗਲ ਤੇ ਮਾਈਕ੍ਰੋਸਾਫਟ ਵਰਗੀਆਂ ਦਿੱਗਜ ਕੰਪਨੀਆਂ ਨੇ ਹਿੱਸਾ ਲਿਆ। ਕਾਲਜ ਦੀ ਕੰਪਿਊਟਰ ਸਾਇੰਸ ਇੰਜਨੀਅਰਿੰਗ ਸ਼ਾਖਾ ਵਿੱਚ ਸਭ ਤੋਂ ਵੱਧ ਅਤੇ ਵਧੀਆ ਪੈਕੇਜ ਪੇਸ਼ ਕੀਤੇ ਗਏ ਹਨ।
ਇਸ ਪਲੇਸਮੈਂਟ ਸੈਸ਼ਨ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਸ਼ਾਖਾ ਨੂੰ ਔਸਤਨ 41 ਲੱਖ ਰੁਪਏ ਦਾ ਪੈਕੇਜ ਮਿਲਿਆ। ਇਸ ਸ਼ਾਖਾ ਵਿੱਚ ਕੰਪਨੀਆਂ ਵੱਲੋਂ 2.4 ਕਰੋੜ ਰੁਪਏ ਦਾ ਸਾਲਾਨਾ ਪੈਕੇਜ ਵੀ ਪੇਸ਼ ਕੀਤਾ ਗਿਆ ਹੈ। ਸੰਸਥਾ ਦੀ ਤਰਫੋਂ ਕਿਹਾ ਗਿਆ ਹੈ ਕਿ ਕੰਪਿਊਟਰ ਸਾਇੰਸ ਇੰਜਨੀਅਰਿੰਗ ਸ਼ਾਖਾ ਦੇ ਵਿਦਿਆਰਥੀਆਂ ਨੂੰ ਨਾ ਸਿਰਫ਼ ਇਸ ਖੇਤਰ ਵਿੱਚ, ਸਗੋਂ ਬੈਂਕਿੰਗ ਅਤੇ ਡਿਜ਼ਾਈਨ ਵਿੱਚ ਵੀ ਨੌਕਰੀ ਦਿੱਤੀ ਗਈ ਹੈ।
ਪਲੇਸਮੈਂਟ ਡਰਾਈਵ ‘ਚ Apple, Cisco, Accenture, IBM ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਂ ਵੀ ਸ਼ਾਮਲ ਸਨ। ਇਨਵੈਸਟਮੈਂਟ ਬੈਂਕਾਂ ਅਤੇ ਫਾਇਨਾਂਸ ਸੈਕਟਰ ਦੁਆਰਾ ਇਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਵੀ ਨਿਯੁਕਤ ਕੀਤਾ ਗਿਆ ਸੀ। ਇਸ ਵਿੱਚ BNY Melon, Goldman Sachs, Bank of America, American Express ਅਤੇ Square Point ਵਰਗੇ ਨਾਮ ਸ਼ਾਮਲ ਹਨ।
ਇਸ ਤੋਂ ਇਲਾਵਾ ਰਿਲਾਇੰਸ, ਬਜਾਜ, ਐਕਸਿਸ ਬੈਂਕ ਅਤੇ ਆਈਸੀਆਈਸੀਆਈ ਬੈਂਕ ਵੀ ਭਾਰਤੀ ਕੰਪਨੀਆਂ ਵਿੱਚ ਸ਼ਾਮਲ ਸਨ। ਇਸ ਤੋਂ ਇਲਾਵਾ ਰੂਬਿਕ, ਇਨਫਰਨੀਆ, ਕੋਹੇਸਿਟੀ, ਥੌਟਪੋਸਟ, ਅਲਫਾਗ੍ਰੇਪ, ਰਾਕੁਟੇਨ, ਸ਼ਿਮਿਜ਼ੂ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਨੇ ਵੀ ਇਸ ਪਲੇਸਮੈਂਟ ਸੈਸ਼ਨ ਵਿੱਚ ਹਿੱਸਾ ਲਿਆ। ਇਸ ਤੋਂ ਪਹਿਲਾਂ ਆਈਆਈਟੀ ਕਾਨਪੁਰ ਵਿੱਚ ਵੀ ਵਿਦਿਆਰਥੀਆਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਨੌਕਰੀ ਦੇ ਆਫਰ ਦਿੱਤੇ ਗਏ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h