ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਨੇ ਮੌਜ਼ੂਦਾ ਰਾਜ਼ਸੀ ਹਲਾਤਾਂ ਤੇ ਗੰਭੀਰ ਟਿੱਪਣੀਆਂ ਕਰਦਿਆਂ ਸਪਸ਼ਟ ਕੀਤਾ ਹੈ ਕਿ ਬੇਅਸੂਲੇ ਤੇ ਅਪਵਿੱਤਰ ਸਮਝੌਤਿਆਂ ਨੇ ਸਿਆਸਤ ਦਾ ਪਤਨ ਕਰ ਦਿਤਾ ਹੈ। ਸਾਬਕਾ ਸਪੀਕਰ ਨੇ ਰਾਜ਼ਸੀ ਕੌੜੇ-ਮਿੱਠੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਸਾਫ ਸੁੱਥਰੀ ਰਾਜ਼ਨੀਤੀ ਨਾਲ ਹੀ ਮਿਲਾਵਟੀ ਸਿਆਸਤ ਦਾ ਖਾਤਮਾਂ ਸੰਭਵ ਹੋ ਸਕਦਾ ਹੈ ।
ਉਨਾ ਮੌਜ਼ੂਦਾ ਹਲਾਤਾਂ ਤੇ ਚਿੰਤਾ ਪਰਗਟ ਕੀਤੀ ਹੈ ਕਿ ਸਿਆਸਤ ਦੇ ਅਪਰਾਧੀਕਰਨ ,ਸਤਾ ਦੀ ਭੁੱਖ ਅਤੇ ਵੰਸ਼ਵਾਦ ਨੇ ਲੋਕਤੰਤਰ ਦਾ ਘਾਣ ਕਰ ਦਿਤਾ ਹੈ।ਘਾਗ ਸਿਆਸਤਦਾਨ ਮੁਤਾਬਕ ਹੁਣ ਪੰਜਾਬ ਦੇ ਲੋਕ ਤੇ ਕੌਮ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਸਿੰਘ ਬਾਦਲ ਨੂੰ ਪਸੰਦ ਨਹੀਂ ਕਰਦੀ।ਪਰ ਇਹ ਪ੍ਰਧਾਨਗੀ ਨਹੀ ਛੱਡ ਰਹੇ ਜਿਸ ਤੋਂ ਪਤਾ ਲਗਦਾ ਹੈ ਕਿ ਇੰਨਾਂ ਸਿੱਖ ਸੰਸਥਾਂਵਾਂ ਨੂੰ ਆਪਣੀ ਮਾਲਕੀ ਬਣਾ ਲਈ ਹੈ ।ਅਕਾਲੀ ਦਲ 1920 ਦੇ ਪ੍ਰਧਾਂਨ ਰਵੀਇੰਦਰ ਸਿੰਘ ਨੇ ਪੰਜਾਬ ਚ ਵੱਧ ਚੁੱਕੇ ਗੈਂਗਸਟਰਵਾਦ ਅਤੇ ਕੁਝ ਪੁਲਸ ਵਾਲਿਆਂ ਦੇ ਨਾਪਾਕ ਗਠਜ਼ੋੜ ਬਾਰੇ ਸੂਬਾ- ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਕਿ ਉਹ ਹਕੂਮਤ ਚਲਾਉਣ ਦੇ ਕਾਬੁਲ ਨਹੀ।ਉਨਾ ਖਦਸ਼ਾ ਪ੍ਰਗਟਾਇਆ ਕਿ ਸਤਾਧਾਰੀਆਂ ਤੇ ਸਰਕਾਰੀ ਮਸ਼ੀਨਰੀ ਦਾ ਖਤਰਨਾਕ ਕਲਿਕ ਬਣ ਚੁੱਕਾ ਹੈ ਤੇ ਉਹ ਵੱਖ ਵੱਖ ਗੁੱਟਾਂ ਚ ਵੰਡੇ ਹਨ ,ਇਸ ਨਾਲ ਲੋਕਾਂ ਦਾ ਬੇਹੱਦ ਨੁਕਸਾਨ ਹੋ ਰਿਹਾ ਹੈ ਜਿੰਨਾਂ ਨੇ ਨਵੀਂ ਸਰਕਾਰ ਤੇ ਉਮੀਦਾਂ ਰੱਖੀਆਂ ਹਨ।
ਇਸ ਵੇਲੇ ਬੇਰਜ਼ੁਗਾਰੀ ਚਰਮ ਸੀਮਾਂ ਤੇ ਪੁੱਜ਼ੀ ਹੈ ।ਸਨਅਤੀ ਤੇ ਖੇਤੀ ਸੈਕਟਰ ਬੇਚੈਨ ਹੈ ।ਕਿਸਾਨ ਸਮੱਸਿਆਂਵਾਂ ਦਾ ਠੋਸ ਹੱਲ ਨਹੀਂ ਨਿਕਲ ਰਿਹਾ ।ਪਰ ਲੋਕ ਪੱਖੀ ਨੀਤੀਆਂ ਸੁਲਝਾਉਣ ਲਈ ਅਮਨ ਸ਼ਾਂਤੀ ਦੀ ਲੋੜ ਹੈ।ਸਾਬਕਾ ਸਪੀਕਰ ਨੇ ਅਪਰਾਧੀਆਂ ਦੀ ਪੁਲਸ ਪ੍ਰਸ਼ਾਂਸਨ ਚ ਘੁੱਸਪੈਠ ਤੇ ਡੂੰਘੀ ਚਿੰਤਾ ਪਰਗਟਾਈ ਹੈ ।ਰਵੀਇੰਦਰ ਸਿੰਘ ਨੇ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਨਾਪਸੰਦ ਕੀਤਾ ਹੈ ਜੋ ਲੋਕਾਂ ਦੀ ਥਾਂ ਤਾਕਤ ਤੱਕ ਹੀ ਸੀਮਤ ਹਨ।