ਆਈਐਮਏ (ਇੰਡੀਅਨ ਮੈਡੀਕਲ ਐਸੋਸੀਏਸ਼ਨ) ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਰਵੱਈਏ ਤੋਂ ਭੜਕੇ ਹੋਏ ਹਨ। ਐਸੋਸੀਏਸ਼ਨ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਮੰਤਰੀ ਨੂੰ ਬਰਖਾਸਤ ਨਾ ਕੀਤਾ ਤਾਂ ਉਹ ਸੰਘਰਸ਼ ਵੀ ਕਰਨਗੇ। ਆਉਣ ਵਾਲੇ ਦਿਨਾਂ ਵਿੱਚ ਹੜਤਾਲ ਵੀ ਕੀਤੀ ਜਾ ਸਕਦੀ ਹੈ। ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਡਾ. ਸੁਨੀਲ, ਅਮਿਤ ਅਰੋੜਾ, ਭਗਵੰਤ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਸਕੀਮ ਤਹਿਤ ਚੈਕਿੰਗ ਕਰਨ ਆਏ ਸਨ, ਬੰਦ ਪਏ ਵਾਰਡ ਵਿੱਚ ਜਾਣਬੁੱਝ ਕੇ ਚੈਕਿੰਗ ਕੀਤੀ ਗਈ। ਜਿੱਥੇ ਸੈਂਕੜੇ ਬੈੱਡ ਹਨ ਅਤੇ ਮਰੀਜ਼ ਹਨ, ਉਨ੍ਹਾਂ ਦੀ ਬਿਲਕੁਲ ਵੀ ਜਾਂਚ ਨਹੀਂ ਕੀਤੀ ਗਈ। ਡਾਕਟਰ ਪੜ੍ਹੇ ਲਿਖੇ ਹਨ। ਉਹ ਜਾਣਦੇ ਹਨ ਕਿ ਮੰਤਰੀਆਂ ਦਾ ਸਨਮਾਨ ਕਿਵੇਂ ਕਰਨਾ ਹੈ ਪਰ ਮੰਤਰੀ ਡਾਕਟਰਾਂ ਨਾਲ ਕਿਵੇਂ ਪੇਸ਼ ਆਉਣਾ ਨਹੀਂ ਜਾਣਦਾ। ਉਨ੍ਹਾਂ ਕਿਹਾ ਕਿ ਮੰਤਰੀ ਜੌੜਾ ਮਾਜਰਾ ਨੇ ਵੀਸੀ ਡਾ. ਰਾਜ ਬਹਾਦਰ ਨੂੰ ਗੰਦੇ ਮੰਜੇ ‘ਤੇ ਲੇਟਣ ਲਈ ਕਿਹਾ ਜੋ ਕਿ ਗਲਤ ਹੈ।
ਆਈਐਮਏ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਉਹ ਮੰਤਰੀਆਂ ਨੂੰ ਉਦੋਂ ਤੱਕ ਮੁਆਫ਼ ਨਹੀਂ ਕਰਨਗੇ ਜਦੋਂ ਤੱਕ ਉਹ ਜਨਤਕ ਤੌਰ ‘ਤੇ ਮੁਆਫ਼ੀ ਨਹੀਂ ਮੰਗਦੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਮੰਤਰੀ ਜੌੜਾ ਮਾਜਰਾ ਨੂੰ ਜਲਦੀ ਬਰਖਾਸਤ ਕੀਤਾ ਜਾਵੇ ਤਾਂ ਜੋ ਸਮਾਜ ਵਿੱਚ ਡਾਕਟਰਾਂ ਦਾ ਮਾਣ-ਸਨਮਾਨ ਬਣਿਆ ਰਹੇ।
ਇਹ ਵੀ ਪੜ੍ਹੋ- ਬਿਆਸ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪਾਣੀ ਦਾ ਪੱਧਰ ਵਧ ਗਿਆ…