ICC ODI Ranking Latest: ਆਈਸੀਸੀ ਪੁਰਸ਼ਾਂ ਦੀ ਇੱਕ ਰੋਜ਼ਾ ਬੱਲੇਬਾਜ਼ੀ ਦਰਜਾਬੰਦੀ ਵਿੱਚ ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਟਾਪ 4 ਪੋਜ਼ਿਸ਼ਨਾਂ ਚੋਂ 3 ‘ਤੇ ਕਬਜ਼ਾ ਕਰ ਲਿਆ ਹੈ। ਫਾਰਮ ‘ਚ ਚੱਲ ਰਹੇ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ ਨੇ ਤਾਜ਼ਾ ਅਪਡੇਟ ‘ਚ ਇੱਕ ਸਥਾਨ ਦੀ ਛਾਲ ਮਾਰ ਕੇ ਚੌਥੇ ਸਥਾਨ ‘ਤੇ ਕਬਜ਼ਾ ਕੀਤਾ ਹੈ। 1 ਮਈ ਨੂੰ ਇਸ ਅਹੁਦੇ ‘ਤੇ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਦਾ ਕਬਜ਼ਾ ਸੀ।
ਇਮਾਮ ਨੇ ਨਿਊਜ਼ੀਲੈਂਡ ਖਿਲਾਫ ਹਾਲ ਹੀ ‘ਚ ਖ਼ਤਮ ਹੋਈ ਵਨਡੇ ਸੀਰੀਜ਼ ਦੇ ਤਿੰਨ ਮੈਚਾਂ ਦੌਰਾਨ ਦੋ ਅਰਧ ਸੈਂਕੜੇ ਲਗਾਏ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਤੀਜੇ ਮੈਚ ਵਿੱਚ 90 ਦੌੜਾਂ ਬਣਾਈਆਂ। ਉਸ ਨੇ 58 ਦੀ ਔਸਤ ਨਾਲ 174 ਦੌੜਾਂ ਬਣਾਈਆਂ। ਇਸ ਨਾਲ ਪਾਕਿਸਤਾਨ ਦੇ ਤਿੰਨ ਖਿਡਾਰੀ ਚੋਟੀ ਦੇ ਚਾਰ ਸਥਾਨਾਂ ‘ਤੇ ਆ ਗਏ ਹਨ।
ਰੈਂਕਿੰਗ ‘ਚ ਬਾਬਰ ਆਜ਼ਮ ਪਹਿਲੇ, ਫਖਰ ਜ਼ਮਾਨ ਤੀਜੇ ਤੇ ਇਮਾਮ ਉਲ ਹੱਕ ਚੌਥੇ ਸਥਾਨ ‘ਤੇ ਹਨ। ਪਾਕਿਸਤਾਨ ਦੀ ਤਿਕੜੀ ਚੋਂ ਦੱਖਣੀ ਅਫ਼ਰੀਕਾ ਦੀ ਰਾਸੀ ਵੈਨ ਡੇਰ ਡੁਸਨ ਦੂਜੇ ਨੰਬਰ ’ਤੇ ਹੈ।
The domination continues 💪
Pakistan stars climb in the latest @MRFWorldwide ICC Men's ODI Player Rankings 📈 https://t.co/4MHhjMCZXj
— ICC (@ICC) May 10, 2023
ਹਰਿਸ ਰਾਊਫ, ਸ਼ਾਹੀਨ ਅਫਰੀਦੀ ਅਤੇ ਮੁਹੰਮਦ ਵਸੀਮ ਨੂੰ ਵੀ ਫਾਇਦਾ
ਨਿਊਜ਼ੀਲੈਂਡ ‘ਤੇ ਪਾਕਿਸਤਾਨ ਦੀ 4-1 ਨਾਲ ਸੀਰੀਜ਼ ਜਿੱਤਣ ਤੋਂ ਬਾਅਦ ਪਾਕਿਸਤਾਨ ਦੇ ਕਈ ਗੇਂਦਬਾਜ਼ਾਂ ਨੇ ਕਾਫੀ ਲੀਪ ਲੈ ਲਈ। ਜਿਸ ‘ਚ ਤੇਜ਼ ਗੇਂਦਬਾਜ਼ ਹੈਰਿਸ ਰਾਊਫ, ਸ਼ਾਹੀਨ ਅਫਰੀਦੀ ਅਤੇ ਮੁਹੰਮਦ ਵਸੀਮ ਸ਼ਾਮਲ ਸਨ। ਰਾਊਫ ਸੀਰੀਜ਼ ‘ਚ 9 ਵਿਕਟਾਂ ਲੈ ਕੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਉਹ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਨੌਂ ਸਥਾਨਾਂ ਦੇ ਸੁਧਾਰ ਨਾਲ 42ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਦਕਿ ਵਸੀਮ ਤਿੰਨ ਮੈਚਾਂ ਵਿੱਚ ਛੇ ਵਿਕਟਾਂ ਲੈਣ ਤੋਂ ਬਾਅਦ ਚੋਟੀ ਦੇ 100 ਤੋਂ ਬਾਹਰ ਹੋ ਕੇ 69ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਟਾਪ-10 ‘ਚ ਭਾਰਤੀ ਬੱਲੇਬਾਜ਼ ਕਿੱਥੇ
ਵਨਡੇ ਰੈਂਕਿੰਗ ‘ਚ ਟਾਪ-10 ‘ਚ ਤਿੰਨ ਭਾਰਤੀ ਬੱਲੇਬਾਜ਼ ਹਨ। ਇਨ੍ਹਾਂ ਵਿੱਚ ਸ਼ੁਭਮਨ ਗਿੱਲ 738 ਅੰਕਾਂ ਨਾਲ ਪੰਜਵੇਂ, ਵਿਰਾਟ ਕੋਹਲੀ 719 ਅੰਕਾਂ ਨਾਲ ਸੱਤਵੇਂ ਅਤੇ ਰੋਹਿਤ ਸ਼ਰਮਾ 707 ਅੰਕਾਂ ਨਾਲ ਨੌਵੇਂ ਸਥਾਨ ’ਤੇ ਹਨ।
ਇਹ ਹਨ ਦੁਨੀਆ ਦੇ ਟਾਪ 10 ਵਨਡੇ ਬੱਲੇਬਾਜ਼
ਬਾਬਰ ਆਜ਼ਮ ਪਾਕਿਸਤਾਨ – 886 ਅੰਕ
ਰੇਸੀ ਵੈਨ ਡੇਰ ਡੁਸਨ ਦੱਖਣੀ ਅਫਰੀਕਾ – 777 ਅੰਕ
ਫਖਰ ਜ਼ਮਾਨ ਪਾਕਿਸਤਾਨ – 755 ਅੰਕ
ਇਮਾਮ ਉਲ ਹੱਕ ਪਾਕਿਸਤਾਨ – 745 ਅੰਕ
ਸ਼ੁਭਮਨ ਗਿੱਲ ਇੰਡੀਆ – 738 ਅੰਕ
ਡੇਵਿਡ ਵਾਰਨਰ ਆਸਟ੍ਰੇਲੀਆ – 726 ਅੰਕ
ਵਿਰਾਟ ਕੋਹਲੀ ਭਾਰਤ – 719 ਅੰਕ
ਕੁਇੰਟਨ ਡੀ ਕਾਕ ਦੱਖਣੀ ਅਫਰੀਕਾ – 718 ਅੰਕ
ਰੋਹਿਤ ਸ਼ਰਮਾ ਭਾਰਤ – 707 ਅੰਕ
ਸਟੀਵ ਸਮਿਥ ਆਸਟ੍ਰੇਲੀਆ – 702 ਅੰਕ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h