ਪੰਜਾਬ ‘ਚ ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ।ਭਾਰਤੀ ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਦੌਰਾਨ ਤੂਫਾਨ, ਭਾਰੀ ਮੀਂਹ ਅਤੇ ਠੰਡੇ ਤਾਪਮਾਨ ਦੀ ਚਿਤਾਵਨੀ ਜਾਰੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਮੌਸਮ ‘ਚ ਬਦਲਾਅ ਪੱਛਮੀ ਗੜਬੜ ਦੇ ਕਾਰਨ ਹੋਇਆ ਹੈ, ਜਿਸ ਨਾਲ 10 ਮਾਰਚ ਨੂੰ ਪੱਛਮੀ ਹਿਮਾਲਿਆ ਨਾਲ ਟਕਰਾਉਣ ਦੀ ਸੰਭਾਵਨਾ ਹੈ।ਆਈ.ਐਮ.ਡੀ ਨੇ ਭੱਵਿੱਖਬਾਣੀ ਕੀਤੀ ਹੈ ਕਿ ਜੰਮੂ ਕਸ਼ਮੀਰ ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ‘ਚ 10 ਤੋਂ 12 ਮਾਰਚ ਦੇ ਵਿਚਾਲੇ ਤਾਜ਼ਾ ਬਰਫਬਾਰੀ ਹੋਵੇਗੀ।
ਆਈਐਮਡੀ ਦੇ ਅਨੁਸਾਰ ਹਿਮਾਚਲ ਪ੍ਰਦੇਸ਼, ਉਤਰਾਖੰਡ, ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ‘ਚ ਬਾਰਿਸ਼ ਦੇ ਲਈ ਅਲਰਟ ਵੀ ਜਾਰੀ ਕੀਤਾ ਹੈ।ਉਸਦਾ ਮੰਨਣਾ ਹੈ ਕਿ ਅਗਲੇ 60 ਘੰਟਿਆਂ ਦੌਰਾਨ ਉਤਰੀ ਭਾਰਤ ਦੇ ਸੂਬਿਆਂ ‘ਚ ਤੇਜ਼ ਤੂਫਾਨ, ਬਾਰਿਸ਼ ਅਤੇ ਭਾਰੀ ਬਰਫ਼ਬਾਰੀ ਦੇਖਣ ਨੂੰ ਮਿਲੇਗੀ।