Canada Imigration: ਕੈਨੇਡੀਅਨ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੈਨੇਡਾ ਦੀ ਪੀਆਰ ਅਪਲਾਈ ਕਰਨ ਲਈ ਬਣਾਏ ਗਏ ਪ੍ਰੋਗਰਾਮ, ਐਕਸਪ੍ਰੈਸ ਐਂਟਰੀ ਵਿੱਚ ਅਹਿਮ ਬਦਲਾਅ ਕੀਤੇ ਗਏ ਹਨI ਹੁਣ ਤੋਂ ਅਪਲਾਈ ਕਰਨ ਲਈ 2021 ਦੀ ਨੈਸ਼ਨਲ ਆਕੂਪੇਸ਼ਨਲ ਕਲਾਸੀਫ਼ਿਕੇਸ਼ਨ (NOC) ਦੀ ਵਰਤੋਂ ਕੀਤੀ ਜਾਵੇਗੀ I ਇਸ ਤੋਂ ਪਹਿਲਾਂ 2016 NOC ਦੀ ਵਰਤੋਂ ਕੀਤੀ ਜਾਂਦੀ ਸੀI
ਆਸਾਨ ਭਾਸ਼ਾ ‘ਚ NOC ਰਾਸ਼ਟਰੀ ਵਰਗੀਕਰਣ ਢਾਂਚਾ ਹੈ ਜੋ ਅਲੱਗ ਅਲੱਗ ਨੌਕਰੀਆਂ ਨੂੰ ਅਲੱਗ ਅਲੱਗ ਲੈਵਲ ਵਿੱਚ ਵੰਡਦਾ ਹੈI ਨਵੇਂ ਸਿਸਟਮ ਵਿੱਚ ਨੌਕਰੀਆਂ ਨੂੰ 5 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ , ਜਿਸਨੂੰ ਕਿ ਟੀਅਰ ਸਿਸਟਮ ਕਿਹਾ ਜਾਵੇਗਾ I ਮੈਨੇਜਮੈਂਟ ਵਾਲੇ ਕੰਮ ਟੀਅਰ 0 ਵਿੱਚ ਆਉਣਗੇI ਯੂਨੀਵਰਸਿਟੀ ਡਿਗਰੀ ਲੋੜੀਂਦੇ ਕੰਮ ਟੀਅਰ 1 ਵਿੱਚ ਆਉਣਗੇI ਡਿਪਲੋਮਾ ਜਾਂ ਇਸ ਲੈਵਲ ਦੀ ਪੜ੍ਹਾਈ ਦੀ ਮੰਗ ਕਰਨ ਵਾਲੀਆਂ ਨੌਕਰੀਆਂ ਨੂੰ ਟੀਅਰ 2 ਅਤੇ 3 ਵਿੱਚ ਵੰਡਿਆ ਗਿਆ ਹੈI
ਜਿੰਨ੍ਹਾਂ ਨੌਕਰੀਆਂ ਲਈ ਹਾਈ ਸਕੂਲ ਦੀ ਪੜ੍ਹਾਈ ਚਾਹੀਦੀ ਹੋਵੇ ਉਹ ਟੀਅਰ 4 ‘ਚ ਸ਼੍ਰੇਣੀਬੱਧ ਹਨI ਟੀਅਰ 5 ਵਿੱਚ ਉਹ ਨੌਕਰੀਆਂ ਆਉਣਗੀਆਂ ਜਿੰਨ੍ਹਾਂ ਲਈ ਕੋਈ ਪੜ੍ਹਾਈ ਨਹੀਂ ਚਾਹੀਦੀ ਹੋਵੇਗੀI
16 ਹੋਰ ਕਿੱਤਿਆਂ ‘ਚ ਕੰਮ ਕਰਨ ਵਾਲੇ ਕਾਮੇ ਹੋਏ ਪੀਆਰ ਦੇ ਯੋਗ
ਨਵੇਂ ਨਿਯਮਾਂ ਮੁਤਾਬਕ ਨਰਸ ਸਹਾਇਕ, ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਅਧਿਆਪਕ ਸਹਾਇਕ ਟਰਾਂਸਪੋਰਟ ਟਰੱਕ ਡਰਾਈਵਰ ਜਿਹੇ 16 ਕਿੱਤਿਆਂ ‘ਚ ਕੰਮ ਕਰਨ ਵਾਲੇ ਵਿਅਕਤੀਆਂ ਹੁਣ ਇਸ ਪ੍ਰੋਗਰਾਮ ਅਧੀਨ ਕੈਨੇਡਾ ਦੀ ਪੀਆਰ ਦੀ ਅਰਜ਼ੀ ਦੇ ਸਕਣਗੇI
ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਨੇ ਕਿਹਾ ਅਸੀਂ ਲੇਬਰ ਦੀ ਕਮੀ ਨਾਲ ਨਜਿੱਠਣ ਲਈ ਹਰ ਸੰਭਵ ਤਰੀਕੇ ਦੀ ਵਰਤੋਂ ਕਰ ਰਹੇ ਹਾਂI ਇਹ ਤਬਦੀਲੀਆਂ ਰੋਜ਼ਗਾਰਦਾਤਿਆ ਅਤੇ ਕਾਮਿਆਂ , ਦੋਵਾਂ ਲਈ ਫ਼ਾਇਦੇਮੰਦ ਸਾਬਿਤ ਹੋਣਗੀਆਂI ਮੈਂ ਇਹ ਐਲਾਨ ਕਰਕੇ ਬਹੁਤ ਖੁਸ਼ ਹਾਂ।
ਕੀ ਹੈ ਐਕਸਪ੍ਰੈਸ ਐਂਟਰੀ
ਐਕਸਪ੍ਰੈਸ ਐਂਟਰੀ ਇਕ ਅਜਿਹਾ ਪ੍ਰੋਗਰਾਮ ਹੈ (ਨਵੀਂ ਵਿੰਡੋ) ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਮੰਦ ਵਿਅਕਤੀ ਸਿੱਧੇ ਤੌਰ ‘ਤੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਿਲ ਕਰ ਸਕਦੇ ਹਨI ਇਸ ‘ਚ ਬਿਨੈਕਾਰਾਂ ਨੂੰ ਉਮਰ, ਪੜਾਈ, ਤਜਰਬੇ ਅਤੇ ਆਇਲਟਸ (IELTS) ਆਦਿ ਦੇ ਨੰਬਰ ਮਿਲਦੇ ਹਨI ਕੈਨੇਡਾ ‘ਚ ਪੜਾਈ ਕਰ ਚੁੱਕੇ ਵਿਦਿਆਰਥੀ ਤੇ ਕੱਚੇ ਕਾਮੇ ਵੀ ਇਸ ਪ੍ਰੋਗਰਾਮ ਤਹਿਤ ਪੀਆਰ ਲੈ ਸਕਦੇ ਹਨI
ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਵਿੱਚ ਹੋਈ ਸੀI ਐਕਸਪ੍ਰੈਸ ਐਂਟਰੀ ਅਧੀਨ , ਬਿਨੈਕਾਰ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੀਟੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀ ਆਰ ਮਿਲ ਜਾਂਦੀ ਹੈI ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇਕ ਕਾਰਨ ਇਹ ਵੀ ਸੀ ਕਿ ਇਸ ਵਿੱਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਵਿੱਚ ਨਿਪਟਾਰਾ ਕੀਤਾ ਜਾਂਦਾ ਹੈI
ਵੱਖ ਵੱਖ ਸਸੰਥਾਵਾਂ ਵੱਲੋਂ ਇਸ ਨਵੇਂ ਐਲਾਨ ਦਾ ਸਵਾਗਤ ਕੀਤਾ ਜਾ ਰਿਹਾ ਹੈI ਕੈਨੇਡੀਅਨ ਸਪੋਰਟ ਵਰਕਰਜ਼ ਐਸੋਸੀਏਸ਼ਨ ਦੀ ਸੀਈਓ ਮਿਰਾਂਡਾ ਫੇਰੀਅਰ ਨੇ ਕਿਹਾ ਕਿ ਸਿਹਤ ਸੰਭਾਲ ਪ੍ਰਣਾਲੀ ਵਿੱਚ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ ਪੁੱਟਿਆ ਗਿਆ ਇਹ ਕਦਮ ਸ਼ਲਾਘਾਯੋਗ ਹੈI
ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਪ੍ਰਧਾਨ, ਸਟੀਫਨ ਲਾਸਕੋਵਸਕੀ ਦਾ ਕਹਿਣਾ ਹੈ ਕਿ ਕੈਨੇਡੀਅਨ ਆਰਥਿਕਤਾ ਦਾ ਹਰ ਖ਼ੇਤਰ ਟਰੱਕਿੰਗ ਉਦਯੋਗ ‘ਤੇ ਨਿਰਭਰ ਕਰਦਾ ਹੈ ਅਤੇ ਇਸ ਨਵੇਂ ਪ੍ਰੋਗਰਾਮ ਨਾਲ ਅੰਤਰਰਾਸ਼ਟਰੀ ਕਰਮਚਾਰੀ ਵੀ ਟਰੱਕਿੰਗ ਕੰਪਨੀਆਂ ਨੂੰ ਪਹੁੰਚ ਕਰ ਸਕਣਗੇI
ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਵਧੇਰੇ ਵਿਅਕਤੀਆਂ ਨੂੰ ਕੈਨੇਡਾ ਦੀ ਪੀਆਰ ਹਾਸਿਲ ਕਰਨ ਦਾ ਮੌਕਾ ਮਿਲੇਗਾ ਅਤੇ ਜਿੰਨ੍ਹਾਂ ਲੋਕਾਂ ਦੀ ਅਰਜ਼ੀ ਨੂੰ ਹੋਰ ਪ੍ਰੋਗਰਾਮਾਂ ‘ਚ ਵਧੇਰੇ ਸਮਾਂ ਲਗਦਾ ਸੀ , ਉਹ ਹੁਣ ਐਕਸਪ੍ਰੈਸ ਐਂਟਰੀ ਰਾਹੀਂ ਜਲਦੀ ਪੀ ਆਰ ਹਾਸਿਲ ਕਰ ਸਕਣਗੇI
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h