ਪੰਜਾਬ ‘ਚ ਭਲਕੇ ‘ਭਾਰਤ ਬੰਦ’ ਦੀ ਕਾਲ ਨੂੰ ਲੈ ਕੇ ਸਰਕਾਰੀ ਬੱਸਾਂ ਬੰਦ ਰਹਿਣ ਦੀ ਖਬਰ ਸਾਹਮਣੇ ਆ ਰਹੀ ਹੈ।ਜਿਸ ਦੇ ਚਲਦਿਆਂ ਯਾਤਰੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਕਿਸਾਨ ਅੰਦੋਲਨ ਦੇ ਚਲਦਿਆਂ ‘ਭਾਰਤ ਬੰਦ’ ਦੇ ਸੱਦੇ ਕਾਰਨ ਦਿੱਲੀ ‘ਚ ਬੱਸਾਂ ਦੇ ਦਾਖਲੇ ‘ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਗਈ ਹੈ।
ਇਸ ਕਾਰਨ ਪੰਜਾਬ ਰੋਡਵੇਜ਼ ੳਤੇ ਪੀਆਰਟੀਸੀ ਦੀਆਂ ਬੱਸਾਂ ਦੀ ਆਨਲਾਈਨ ਬੁਕਿੰਗ ਵੀ ਬੰਦ ਕਰ ਦਿੱਤੀ ਗਈ ਸੀ।
ਇਸ ਤੋਂ ਇਲਾਵਾ ਦਿੱਲੀ ਦੀਆਂ ਸਰਹੱਦਾਂ ਨੂੰ ਹਰ ਤਰ੍ਹਾਂ ਦੇ ਵਾਹਨਾਂ ਲਈ ਸੀਲ ਕਰ ਦਿੱਤਾ ਗਿਆ ਹੈ।ਇਸ ਅੰਦੋਲਨ ਕਾਰਨ ਬੱਸਾਂ ਬੰਦ ਹੋ ਗਈਆਂ ਹਨ ਅਤੇ ਸਵਾਰੀਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਵਾਰੀਆਂ ਦਾ ਆਪਣੀ ਮੰਜ਼ਿਲ ‘ਤੇ ਪਹੁੰਚਣਾ ਮੁਸ਼ਕਲ ਹੋ ਗਿਆ ਹੈ।ਪਨਬੱਸ, ਪੀਆਰਟੀਸੀ ਯੂਨੀਅਨ ਵੀ ਕਿਸਾਨਾਂ ਦੇ ਹੱਕ ‘ਚ ਮੋਰਚਾ ਖੋਲ੍ਹਣ ਜਾ ਰਹੀ ਹੈ।
ਇਸ ਕਾਰਨ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਣ ਦੇ ਆਸਾਰ ਹਨ ਪਰ ਕਿਸੇ ਵੀ ਵਿਭਾਗੀ ਅਧਿਕਾਰੀ ਨੇ ਬੱਸਾਂ ਦੇ ਮੁਕੰਮਲ ਬੰਦ ਹੋਣ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ।