Punjab Cabinet meeting : ਪੰਜਾਬ ਕੈਬਨਿਟ ਦੀ ਬੈਠਕ ਅੱਜ ਦੁਪਹਿਰ 12 ਵਜੇ ਬੁਲਾਈ ਗਈ ਹੈ। ਪੰਜਾਬ ‘ਚ ਹੜ੍ਹ ਸੰਕਟ ਤੇ ਰਾਹਤ ਕੰਮਾਂ ਦੇ ਹਾਲਾਤਾਂ ‘ਤੇ ਚਰਚਾ ਕੀਤੀ ਜਾਵੇਗੀ।
ਡਾਕਟਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ‘ਚ ਪਹਿਲਾ ਨਾਲੋਂ ਕਾਫ਼ੀ ਸੁਧਾਰ ਹੈ ਪਰ ਉਹ ਪੂਰੀ ਤਰ੍ਹਾਂ ਠੀਕ ਨਹੀਂ ਹਨ। CM ਮਾਨ ਹਸਪਤਾਲ ਤੋਂ ਹੀ ਵੀਡੀਓ ਕਾਨਫਰੰਸਿੰਗ ਜ਼ਰੀਏ ਕੈਬਨਿਟ ਨਾਲ ਜੁੜਣਗੇ ਜਦੋਂ ਕਿ ਪੂਰੀ ਕੈਬਨਿਟ ਦੁਪਹਿਰ 12 ਵਜੇ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇਗੀ।