Chandigarh Police: ਚੰਡੀਗੜ੍ਹ ‘ਚ ਪੁਲਿਸ ਮੁਲਾਜ਼ਮ ਨੂੰ ਸੀਟ ਬੈਲਟ ਨਾ ਲਗਾਉਣਾ ਭਾਰੀ ਪੈ ਗਿਆ।ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇਕ ਸ਼ਖਸ ਨੇ ਚੰਡੀਗੜ੍ਹ ਪੁਲਿਸ ਦੇ ਪੁਲਿਸ ਕੰਟਰੋਲ ਰੂਮ ਜਿਪਸੀ ‘ਚ ਬਿਨਾਂ ਸੀਟ ਬੈਲਟ ਦੇ ਡਰਾਈਵਿੰਗ ਕਰਨ ਵਾਲੇ ਪੁਲਿਸ ਮੁਲਾਜ਼ਮ ਦੇ ਵੀਡੀਓ ਸ਼ੇਅਰ ਕੀਤੇ ਹਨ।
Is it not compulsory for the PCR to wear seat belts? If not then why the government even expect the citizens to wear? If yes then why dont they get challans? Location sector 15-16 lights Chandigarh 22oct 2022 @ 20:22pm strict action must be taken. @KirronKherBJP @MCChandigarh pic.twitter.com/EpMGrVHOUq
— Shaurya Gupta (@Shaurya_014) October 25, 2022
ਇਸ ‘ਚ ਉਨਾਂ ਨੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਪੁਛਿਆ ਹੈ ਕਿ ਪੀਸੀਆਰ ਲਈ ਸੀਟ ਬੈਲਟ ਲਗਾਉਣੀ ਜ਼ਰੂਰੀ ਨਹੀਂ ਹੈ? ਜੇਕਰ ਨਹੀਂ ਤਾਂ ਸਰਕਾਰ ਆਮ ਲੋਕਾਂ ਤੋਂ ਸੀਟ ਬੈਲਟ ਲਗਾਉਣ ਦੀ ਉਮੀਦ ਕਿਉਂ ਰੱਖਦੀ ਹੈ।ਜੇਕਰ ਪੀਸੀਆਰ ਲਈ ਵੀ ਸੀਟ ਬੈਲਟ ਜ਼ਰੂਰੀ ਹੈ ਤਾਂ ਉਨ੍ਹਾਂ ਦਾ ਚਲਾਨ ਕਿਉਂ ਨਹੀਂ ਕੀਤਾ ਜਾਂਦਾ?