Pakistan latest news: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲਾਹੌਰ ਅਤੇ ਹੋਰ ਹਿੱਸਿਆਂ ਵਿੱਚ ਆਏ ਭਿਆਨਕ ਹੜ੍ਹ ਕਾਰਨ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਲਾਹੌਰ ਦੇ ਬਾਜ਼ਾਰਾਂ ਵਿੱਚ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਕ੍ਰਮਵਾਰ 500 ਰੁਪਏ ਅਤੇ 400 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਹਨ। ਹੜ੍ਹਾਂ ਕਾਰਨ ਬਲੋਚਿਸਤਾਨ, ਸਿੰਧ ਅਤੇ ਦੱਖਣੀ ਪੰਜਾਬ ਤੋਂ ਸਬਜ਼ੀਆਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਭਾਰਤ ਤੋਂ ਟਮਾਟਰ ਅਤੇ ਪਿਆਜ਼ ਦੀ ਦਰਾਮਦ ਕਰ ਸਕਦੀ ਹੈ। ਇਹ ਜਾਣਕਾਰੀ ਮੰਡੀ ਦੇ ਥੋਕ ਵਪਾਰੀਆਂ ਨੇ ਦਿੱਤੀ।
ਪਾਕਿਸਤਾਨ ਵਿੱਚ ਆਰਥਿਕ ਤੰਗੀ ਦਾ ਅਸਰ ਹੁਣ ਰਮਜ਼ਾਨ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇੱਥੇ ਇੱਕ ਦਰਜਨ ਕੇਲਿਆਂ ਦੀ ਕੀਮਤ 500 ਰੁਪਏ ਰੁਪਏ ਤੱਕ ਪਹੁੰਚ ਗਈ ਹੈ। ਕੇਲਿਆਂ ਨੂੰ ਛੱਡ ਅੰਗੂਰਾਂ ਦੀ ਕੀਮਤ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਮੀਡੀਆ ਰਿਪੋਰਟਾਂ ਅਨੁਸਾਰ ਅੰਗੂਰ ਪਾਕਿਸਤਾਨ ਵਿੱਚ ਇਸ ਸਮੇਂ 1600 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਸਿਰਫ਼ ਕੇਲੇ ਤੇ ਅੰਗੂਰ ਹੀ ਨਹੀਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ।ਇਸ ਤੋਂ ਇਲਾਵਾ ਪਿਆਜ਼ ਦੀਆਂ ਕੀਮਤਾਂ ਵਿੱਚ 228.28 ਫ਼ੀਸਦੀ ਦਾ ਵਾਧਾ ਹੋਇਆ ਹੈ। ਆਟੇ ਦੀਆਂ ਕੀਮਤਾਂ ਵੀ ਕਾਫ਼ੀ ਹਨ। ਆਰਥਿਕ ਤੰਗੀ ਦੇ ਬਾਅਦ ਤੋਂ ਹੁਣ ਅਤੇ ਦੀਆਂ ਕੀਮਤਾਂ 120.66 ਫ਼ੀਸਦੀ ਤੱਕ ਵਧ ਗਈਆਂ ਹਨ । ਪਾਕਿਸਤਾਨ ਵਿੱਚ ਇਸ ਸਮੇਂ ਡੀਜ਼ਲ ਦੀਆਂ ਕੀਮਤਾਂ ਵੀ ਅੱਗ ਲਗਾ ਰਹੀਆਂ ਹਨ। ਇਸ ਸਮੇਂ 102.84 ਫ਼ੀਸਦੀ ਤੇ ਪੈਟਰੋਲ 81.17 ਫ਼ੀਸਦੀ ਤੱਕ ਮਹਿੰਗਾ ਵਿਕ ਰਿਹਾ ਹੈ।
PBS ਦੇ ਅਨੁਸਾਰ ਸੰਵੇਦਨਸ਼ੀਲ ਮੂਲ ਸੰਕੇਤਕ ‘ਤੇ ਅਧਾਰਿਤ ਮਹਿੰਗਾਈ ਦਰ 22 ਮਾਰਚ ਨੂੰ 47 ਫ਼ੀਸਦੀ ਦਰਜ ਕੀਤੀ ਗਈ ਹੈ। IMF ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦੇਸ਼ ਦੇ ਲਈ ਰਾਹਤ ਪੈਕੇਜ ਹੁਣ ਪਾਕਿਸਤਾਨ ਤੇ ਅੰਤਰਰਾਸ਼ਟਰੀ ਲੈਣਦਾਰਾਂ ਦੇ ਵਿਚਾਲੇ ਫਸ ਕੇ ਰਹਿ ਗਿਆ ਹੈ। ਰਾਇਟਰਸ ਵੱਲੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਅਤੇ ਇਸਨੂੰ ਕਰਜ਼ਾ ਦੇਣ ਵਾਲੇ ਦੇਸ਼ਾਂ ਨੂੰ ਇੱਕ ਪ੍ਰਸਤਾਵਿਤ ਈਂਧਨ ਮੁੱਲ ਸਕੀਮ ‘ਤੇ ਸਾਈਨ ਕਰਨੇ ਪੈਣਗੇ ਤੇ ਇਸਦੇ ਬਾਅਦ ਇਹ ਮਸਲਾ ਹੱਲ ਹੋ ਜਾਵੇਗਾ।
ਦੱਸ ਦੇਈਏ ਕਿ ਪਾਕਿਸਤਾਨ ਤੇ IMF ਦੋਹਾਂ ਵਿਚਾਲੇ 1.1 ਬਿਲੀਅਨ ਡਾਲਰ ਵਾਲੇ ਕਰਜ਼ ਦੇ ਲਈ ਇੱਕ ਸਮਝੌਤੇ ‘ਤੇ ਗੱਲਬਾਤ ਜਾਰੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅਮੀਰ ਤੇ ਪ੍ਰਭਾਵਸ਼ਾਲੀ ਗਾਹਕਾਂ ਨੂੰ ਈਂਧਨ ਦੇ ਲਈ ਜ਼ਿਆਦਾ ਫੀਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੋ ਵੀ ਰਕਮ ਇਸ ਨਾਲ ਮਿਲੇਗੀ ਉਸਦੀ ਵਰਤੋਂ ਗਰੀਬਾਂ ਦੇ ਲਈ ਕੀਮਤਾਂ ਵਿੱਚ ਸਬਸਿਡੀ ਦੇ ਲਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h