ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ, ਉਨ੍ਹਾਂ ਨੇ ਦੇਸ ‘ਚ ਦੂਜੇ ਸੂਬਿਆਂ ਤੇ ਦੁਨੀਆਂ ਦੇ ਹੋਰ ਮੁਲਕਾਂ ਵਿੱਚ ਇਸ ਬਾਰੇ ਇਜਾਜ਼ਤ ਦੇਣ ਤੇ ਸੋਚ ਬਦਲਣ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਥੇ ਮੈਂ ਸੁਣ ਰਿਹਾ ਹਾਂ ਕਿ ਸਾਰੇ ਸਪੀਕਰ ਵਾਰੀ-ਵਾਰੀ ਪੰਜਾਬ ਨੂੰ ਸ਼ਰਾਬ, ਡਰੱਗ ਅਤੇ ਅਫੀਮ ਵਰਗੇ ਨਸ਼ਿਆਂ ਦੀ ਸਭ ਤੋਂ ਵੱਧ ਵਰਤੋਂ ਕਰਨ ਵਾਲਾ ਸੂਬਾ ਦੱਸ ਰਹੇ ਹਨ। ਜੋ ਕਿ ਪੰਜਾਬ ਦੀ ਦਿੱਖ ਖ਼ਰਾਬ ਕਰਨ ਵਿੱਚ ਲੱਗੇ ਹੋਏ ਹਨ ਪਰ ਅਸਲੀਅਤ ਇਹ ਨਹੀਂ ਹੈ।
ਜੇਕਰ ਅਸੀਂ ( ਪੰਜਾਬੀ) ਨਸ਼ੇੜੀ ਜਾਂ ਸ਼ਰਾਬੀ ਹੁੰਦੇ ਤਾਂ ਸਾਡੇ ਪੰਜਾਬੀ ਜਵਾਨ ਚੀਨ ਦੀ ਸਰਹੱਦ (ਐੱਲ਼ਏਸੀ) ‘’ਤੇ ਚੀਨੀ ਫੌਜੀਆਂ ਨਾਲ ਇੰਨ੍ਹੀ ਬਹਾਦਰੀ ਨਾਲ ਮੁਕਾਬਲਾ ਕਿਵੇਂ ਕਰ ਸਕਦੇ ਸੀ। ਦੂਸਰਾ ਅਫ਼ਗਾਨਿਸਤਾਨ, ਕੋਲੰਬੀਆ ਅਤੇ ਕਈ ਹੋਰ ਦੇਸ਼ ਵੀ ਹਨ ਜਿਹਨਾਂ ਨੇ ਅਫੀਮ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇ ਰੱਖੀ ਹੈ। ਇੱਥੋਂ ਤੱਕ ਕਿ ਭਾਰਤ ਦੇ ਮੱਧ ਪ੍ਰਦੇਸ਼ ਵਿੱਚ ਵੀ ਅਫੀਮ ਦੀ ਖੇਤੀ ਕਾਨੂੰਨੀ ਤੌਰ ‘’ਤੇ ਕੀਤੀ ਜਾਂਦੀ ਹੈ ਅਤੇ ਜੇਕਰ ਮੱਧ ਪ੍ਰਦੇਸ਼ ਵਿੱਚ ਅਫੀਮ ਦੀ ਖੇਤੀ ਹੋ ਸਕਦੀ ਹੈ ਤਾਂ ਪੰਜਾਬ ਨੂੰ ਵੀ ਅਫੀਮ ਦੀ ਖੇਤੀ ਦੀ ਕਾਨੂੰਨੀ ਮਨਜ਼ੂਰੀ ਕਿਉਂ ਨਹੀਂ ਮਿਲ ਸਕਦੀ। ਦੇਸ਼ ਦੇ ਸੰਵਿਧਾਨ ਦੀ ਨਜ਼ਰ ਵਿੱਚ ਸਭ ਬਰਾਬਰ ਹਨ । ਜੇ ਮੱਧ ਪ੍ਰਦੇਸ਼ ਅਫੀਮ ਦੀ ਖੇਤੀ ਕਰ ਸਕਦਾ ਹੈ ਤਾਂ ਪੰਜਾਬ ਵੀ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੈਂ ਦੂਸਰੀ ਗੱਲ ਇਹ ਵੀ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਇਸ ਸਮੇਂ ਭੰਗ ਦੀਆਂ ਗੋਲੀਆਂ ਕਾਨੂੰਨੀ ਰੂਪ ਵਿੱਚ ਵੇਚੀਆਂ ਅਤੇ ਖਰੀਦੀਆਂ ਜਾ ਰਹੀਆਂ ਹਨ। ਨਸ਼ੇ ਦੇ ਮੁੱਦੇ ਨੂੰ ਲੈਕੇ ਦੇਸ਼ ਆਪਣੀ ਸੋਚ ਬਦਲ ਰਹੇ ਹਨ ਤੇ ਮੈਂ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਸਿਵਲ ਸਰਜਨਾਂ ਨੂੰ ਇਹ ਅਧਿਕਾਰ ਦਿੱਤਾ ਜਾਵੇ ਕਿ ਅਫੀਮ ਦੇ ਆਦਿ ਹੋ ਚੁੱਕੇ ਲੋਕਾਂ ਨੂੰ ਪਰਮਿਟ ਜਾਰੀ ਕਰ ਦਿੱਤੇ ਜਾਣ ਤਾਂ ਜੋ ਇਸ ਸਮੱਸਿਆ ਨੂੰ ਕਾਬੂ ਕੀਤਾ ਜਾ ਸਕੇ। ਇੱਕ ਹੋਰ ਗੱਲ ਇਹ ਕਿ ਸ਼ਰਾਬ ਇੰਨੀ ਵੀ ਮਾੜੀ ਨਹੀਂ ਹੈ, ਨਾ ਹੀ ਮੈਂ ਤਸਕਰਾਂ ਦੀ ਸਿਫਤ ਕਰਨਾ ਚਾਹੁੰਦਾ ਹਾਂ ਪਰ ਜੇਕਰ ਪਾਕਿਸਤਾਨੀ ਤਸਕਰ ਸਾਡੇ ਵੱਲ ਅਫੀਮ ਤੇ ਹੈਰੋਇਨ ਵਰਗੇ ਨਸ਼ੇ ਭੇਜ ਰਹੇ ਹਨ ਤਾਂ ਇੱਥੋਂ ਦੇ ਤਸਕਰ ਵੀ ਉਨ੍ਹੀ ਹੀ ਮਾਤਰਾ ਵਿੱਚ ਸ਼ਰਾਬ ਪਾਕਿਸਤਾਨ ਭੇਜ ਰਹੇ ਹਨ ਜੋ ਕਿ ਇੱਕ ਡ੍ਰਾਈ ਦੇਸ਼ ਹੈ।
ਸੋ ਇਹ ਨਹੀਂ ਹੈ ਕਿ ਸਿਰਫ ਪਾਕਿਸਤਾਨ ਹੀ ਸਾਡੇ ਵੱਲ ਡਰੱਗ ਭੇਜ ਰਿਹਾ ਹੈ ਅਸੀਂ ਵੀ ਪੰਜਾਬ ਦੇ ਬਾਰਡਰਾਂ ਦੇ ਰਾਂਹੀ ਬੀਐਸਐਫ ਤੇ ਮਿਲਟਰੀ ਦੀ ਸੁਰੱਖਿਆ ਹੇਠ ਓਧਰ ਵੱਡੀ ਮਾਤਰਾ ਵਿੱਚ ਸ਼ਰਾਬ ਭੇਜ ਰਹੇ ਹਾਂ। ਗੁਜਰਾਤ ਵਿੱਚ ਭਾਜਪਾ ਦੀ ਜਿੱਤ ਦੇ ਵੀ ਦੋ ਕਾਰਨ ਹਨ, ਪਹਿਲਾ ਕਾਰਨ ਪ੍ਰਧਾਨ ਮੰਤਰੀ ਮੋਦੀ ਦੀ ਪਰਸਨੈਲਿਟੀ ਹੈ ਅਤੇ ਦੂਸਰਾ ਪੰਜਾਬ ਨੇ ਗੁਜਰਾਤ ਵਿੱਚ ਚੋਣਾਂ ਦੇ ਦੌਰਾਨ ਟਰੱਕਾਂ ਦੇ ਟਰੱਕ ਭਰਕੇ ਸ਼ਰਾਬ ਭੇਜੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h