ਸੁਜਾਨਪੁਰ ਦੇ ਪਿੰਡ ਗੂੜਾ ਖੁਰਦ ਦੇ ਨਜ਼ਦੀਕ ਅੰਬ ਦੇ ਦਰੱਖਤ ਹੇਠ ਇਕੱਠੇ ਕੀਤੇ ਗਏ ਮੱਕੀ ਦੇ ਟਾਂਡੇ ਤੇ ਪਈ ਬਿਜਲੀ,ਅੰਬ ਨੂੰ ਵੀ ਲੱਗੀ ਅੱਗ। ਲਾਗੇ ਮੰਦਿਰ ਦੇ ਵਿੱਚ ਖੜ੍ਹੇ ਲੋਕਾਂ ਨੇ ਅੱਗ ਲੱਗਣ ਦੀ ਬਣਾਈ ਵੀਡੀਓ। ਜਿਥੇ ਮੱਕੀ ਦੇ ਟਾਂਡੇਆਂ ਨੂੰ ਭਿਆਨਕ ਅਗ ਲੱਗ ਗਈ ਉਥੇ ਇੱਕ ਵੱਡਾ ਅੰਬ ਦਾ ਬੂਟਾ ਵੀ ਇਸਦੀ ਚਪੇਟ ਵਿਚ ਆ ਗਿਆ।
ਸੁਜਾਨਪੁਰ ਦੇ ਪਿੰਡ ਗੂੜਾ ਖੁਰਦ ਜੋ ਕਿ ਮਾਧੋਪੁਰ ਇੰਟਰਸਟੇਟ ਨਾਕੇ ਦੇ ਨਜ਼ਦੀਕ ਪੈਂਦਾ ਹੈ ਉਸ ਪਿੰਡ ‘ਚ ਬਿਜਲੀ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਅਸਮਾਨੀ ਬਿੱਜਲੀ ਡਿਗਣ ਨਾਲ ਜਿਥੇ ਮੱਕੀ ਦੇ ਟਾਂਡੇਆਂ ਨੂੰ ਭਿਆਨਕ ਅਗ ਲੱਗ ਗਈ ਓਥੇ ਹੀ ਅੰਬ ਦੇ ਬੂਟੇ ਨੇ ਵੀ ਦੇਖਦੇ ਹੀ ਦੇਖਦੇ ਅਗ ਫੜ ਲਈ। ਮੌਕੇ ਤੇ ਲੋਕਾਂ ਵਲੋਂ ਇਹ ਬਿੱਜਲੀ ਜੋ ਡਿੱਗੀ ਉਸ ਦਾ ਜੋ ਮੰਝਰ ਸੀ ਉਸ ਨੂੰ ਵੀ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਿਆ ਅਤੇ ਉਨ੍ਹਾਂ ਦੀ ਜਾਨ ਬੜੀ ਮੁਸ਼ਕਿਲ ਦੇ ਨਾਲ ਬਚੀ।
ਜਿਸ ਦੇ ਬਾਰੇ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਅਸੀਂ ਗੂੜਾ ਖੁਰਦ ਪਿੰਡ ਦੇ ਨਜ਼ਦੀਕ ਮੰਦਿਰ ਵਿੱਚ ਖੜ੍ਹੇ ਸੀ ਅਤੇ ਦੇਖਦੇ ਹੀ ਦੇਖਦੇ ਅਸਮਾਨੀ ਬਿੱਜਲੀ ਮੱਕੀ ਦੇ ਟਾਂਡੇਆਂ ਤੇ ਡਿੱਗਣ ਦੇ ਚਲਦੇ ਮੱਕੀ ਦੇ ਟਾਂਡਿਆਂ ਨੂੰ ਅੱਗ ਲੱਗ ਗਈ। ਇਹ ਅੱਗ ਇੰਨੀ ਜ਼ਬਰਦਸਤ ਸੀ ਕਿ ਇਸ ਅਗ ਨੇ ਅੰਬ ਦੇ ਬੂਟੇ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਉਨ੍ਹਾਂ ਕਿਹਾ ਕਿ ਇਸ ਅਸਮਾਨੀ ਬਿੱਜਲੀ ਦੇ ਚਲਦੇ ਸਾਡਾ ਬੜੀ ਮੁਸ਼ਕਿਲ ਨਾਲ ਬਚਾਵ ਹੋਇਆ ਨਹੀਂ ਤਾਂ ਅਸੀਂ 15/20 ਲੋਕ ਸੀ ਜਿਨਾਂ ਤੇ ਬਿੱਜਲੀ ਡਿੱਗ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।