ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੁੱਟਮਾਰ, ਲੁੱਟ ਖੋਹ ਤੇ ਕਤਲ ਵਰਗੀਆਂ ਦਹਿਸ਼ਤ ਫੈਲਾਉਣ ਵਾਲੀਆਂ ਘਟਨਾਵਾਂ ‘ਚ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਇਨ੍ਹਾਂ ਘਟਨਾਵਾਂ ਨੂੰ ਰੋਕਣ ‘ਚ ਪ੍ਰਸ਼ਾਸ਼ਨ ਬੇਬਸ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੈ।
ਇਸੇ ਤਰ੍ਹਾਂ ਦੀ ਇਕ ਹੋਰ ਦੁਖਦਾਈ ਘਟਨਾ ਹੁਣ ਜਿਲ੍ਹਾ ਪਟਿਆਲਾ ਪਿੰਡ ਬਡਲੀ (ਹਲਕਾ ਸਨੌਰ) ‘ਚ ਦੇਖਣ ਨੂੰ ਮਿਲੀ ਹੈ। ਜਿਥੇ ਕਿ ਇਕ ਨੌਜਵਾਨ ਨੂੰ ਰਾਤੋਂ-ਰਾਤ ਕਿਡਨੈਪ ਕਰ ਉਸ ਦੀ ਪੂਰੀ ਰਾਤ ਲੋਹੇ ਦੀ ਰਾਡ, ਬੈਲਟਾਂ ਤੇ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ ਤੇ ਫਿਰ ਸਵੇਰੇ ਉਸ ਨੂੰ ਅਧਮਰੀ ਹਾਲਤ ‘ਚ ਘਰ ਦੇ ਸਾਹਮਣੇ ਸੁੱਟ ਦਿੱਤਾ ਗਿਆ। ਮੁਲਜ਼ਮਾਂ ਵੱਲੋਂ ਪੀੜਤ ਤੋਂ ਮੋਬਾਇਲ, 20 ਹਜ਼ਾਰ ਕੈਸ਼ ਤੇ ਇਕ ਸੋਨੇ ਦੀ ਚੇਨ ਵੀ ਖੋਹ ਲੈਣ ਦੀ ਜਾਣਕਾਰੀ ਹਾਸਲ ਹੋਈ ਹੈ। ਪੀੜਤ ਦੇ ਪਰਿਵਾਰ ਵਾਲਿਆਂ ਨੇ ਇਸ ‘ਚ ਪੁਲਸ ਦੀ ਮਿਲੀ ਭੁਗਤ ਹੋਣ ਦਾ ਖਦਸਾ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਲਈ ਪੁਲਿਸ ਨੇ ਉਨ੍ਹਾਂ ਦਰਿੰਦਿਆ ਦੇ ਖਿਲਾਫ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਹੈ। ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਤੇ ਪਰਿਵਾਰ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ । ਸਮੂਹ ਪਿੰਡ ਵਾਸੀ ਮਾਣਯੋਗ ਮੁੱਖ ਮੰਤਰੀ ਨੂੰ ਇਹਨਾਂ ਦਰਿੰਦਿਆ ਦੇ ਖਿਲਾਫ ਸਖਤ ਕਾਰਵਾਈ ਦੀ ਬੇਨਤੀ ਕਰ ਰਹੇ ਹਨ।
ਕੀ ਹੈ ਪੂਰਾ ਮਾਮਲਾ
ਨਵਜੋਤ ਸਿੰਘ ਨਵੀ ਪੁੱਤਰ ਲੇਟ: ਬਲਕਾਰ ਸਿੰਘ ਪਿੰਡ ਬਡਲੀ ਡਾਕਖਾਨਾ ਮੀਰਾਂਪੁਰ ਜਿਲ੍ਹਾ ਪਟਿਆਲਾ ( ਹਲਕਾ ਸਨੌਰ) ਨੂੰ ਪਿੰਡ ਸ਼ੇਖੂਪੁਰ ਦੇ ਜਸਵਿੰਦਰ ਗਿਰ ਜੱਸਾ ਪੁੱਤਰ ਮਦਨ ਗਿਰ ਨੇ ਬੁੱਧਵਾਰ ਸ਼ਾਮ ਰਾਤ ਨੂੰ ਕਿਡਨੈਪ ਕਰਕੇ ਪਿੰਡ ਭਸਮੜਾ ਅਧੀਨ ਆਉਂਦੀ ਖੇਤਾਂ ਵਾਲੀ ਮੋਟਰ ‘ਤੇ ਲੈ ਗਿਆ ਤੇ ਉਥੇ ਗੁਰਪ੍ਰੀਤ ਗਿਰ ਪੁੱਤਰ ਨਿਰਮਲ ਗਿਰ ਤੇ ਕੁਝ ਹੋਰ ਅਣਪਛਾਤੇ ਵਿਅਕਤੀ ਵੀ ਮੌਜੂਦ ਸਨ ਉਹ ਦਾਰੂ ਪੀਕੇ ਪਹਿਲਾਂ ਹੀ ਮੋਟਰ ਤੇ ਬੈਠੇ ਹੋਏ ਸੀ। ਦਰਿੰਦਿਆ ਵੱਲੋਂ ਪੀੜਤ ਨੂੰ ਬੜੀ ਹੀ ਬੇਰਹਿਮੀ ਨਾਲ ਰੱਸੇ ਨਾਲ ਬੰਨ ਕੇ ਲੋਹੇ ਦੀ ਰਾਡ ਅਤੇ ਬੈਲਟਾਂ ਡੰਡਿਆਂ ਨਾਲ ਪੂਰੀ ਰਾਤ ਕੁੱਟਿਆ ਤੇ ਉਸ ਕੋਲੋ ਮੋਬਾਇਲ 20,000 ਕੈਸ਼ ਇਕ ਸੋਨੇ ਦੀ ਚੇਨ ਵੀ ਖੋ ਲਈ। ਪੂਰੀ ਤਰ੍ਹਾਂ ਕੁੱਟ ਮਾਰ ਕਰ ਅਧਮਰੀ ਹਾਲਤ ‘ਚ ਸਵੇਰੇ 3 ਵਜੇ ਉਸਨੂੰ ਘਰ ਦੇ ਸਾਹਮਣੇ ਕਣਕ ਵਿਚ ਸੁੱਟ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h