ਪੰਜਾਬ ਦੇ ਮਾਨਸਾ ‘ਚ ਸਿਹਤ ਕਰਮਚਾਰੀਆਂ ਨੇ ਉਨਾਂ੍ਹ ਨੂੰ ਮਿਲੇ ਸਨਮਾਨ ਪੱਤਰ ਪਾੜ ਦਿੱਤੇ।ਇਨ੍ਹਾਂ ਸਨਮਾਨ ਪੱਤਰਾਂ ਨੂੰ ਉਹ ਸਮਾਰੋਹ ਸਥਾਨ ‘ਤੇ ਹੀ ਸੁੱਟ ਕੇ ਚਲੇ ਗਏ।ਸਿਹਤ ਕਰਮਚਾਰੀਆਂ ਇਸ ਗੱਲ ਤੋਂ ਨਰਾਜ਼ ਹੋਏ ਕਿ ਉਨ੍ਹਾਂ ਸਭ ਤੋਂ ਇੱਕ ਗਰੁੱਪ ‘ਚ ਕਿਉਂ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੂੰ ਬੁਲਾਕੇ ਦੁਬਾਰਾ ਸਨਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਸਮਾਰੋਹ ਤੋਂ ਚਲੇ ਗਏ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੇ ਸਾਬਕਾ CM ਚੰਨੀ ‘ਤੇ ਕੱਸਿਆ ਤੰਜ, ਕਿਹਾ-ਮੈਂ ਉਨ੍ਹਾਂ ਦੀ ਇੱਕ ਵੀਡੀਓ ਸੰਭਾਲ ਕੇ ਰੱਖੀ, ਵਾਪਸ ਆਉਣਗੇ ਤਾਂ ਉਹ ਦਿਖਾਵਾਂਗੇ…
ਮਾਨਸਾ ਦੇ ਸਰਦੂਲਗੜ ‘ਚ ਸਬ-ਡਿਵੀਜ਼ਨ ਪੱਧਰ ‘ਤੇ ਸੁਤੰਤਰਤਾ ਦਿਵਸ ਸਮਾਰੋਹ ਕਰਾਇਆ ਗਿਆ।ਇਸ ‘ਚ ਐਸਡੀਐਮ ਨੇ ਝੰਡਾ ਲਹਿਰਾਇਆ ਸੀ।ਇਸ ਦੌਰਾਨ ਵਿਸ਼ੇਸ ਕਾਰਨ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਸੀ।ਜਿਸ ‘ਚ ਝੁਨੀਰ ਸਿਹਤ ਕੇਂਦਰ ਦੇ ਇਹ ਕਰਮਚਾਰੀ ਵੀ ਸ਼ਾਮਿਲ ਸੀ।
ਸਨਮਾਨ ਪੱਤਰ ਪਾੜਨ ਵਾਲੇ ਸਿਹਤ ਕਰਮਚਾਰੀਆਂ ਦਾ ਕਹਿਣਾ ਸੀ ਕਿ ਪਹਿਲਾਂ ਇਕੱਲੇ-ਇਕੱਲੇ ਵਿਅਕਤੀ ਨੂੰ ਸਟੇਜ ‘ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ।ਜਦੋਂ ਉਨਾਂ੍ਹ ਦੀ ਵਾਰੀ ਆਈ ਤਾਂ ਸਭ ਨੂੰ ਇਕੱਠੇ ਸਟੇਜ ‘ਤੇ ਬੁਲਾਇਆ ਗਿਆ।ਉਨ੍ਹਾਂ ਨੂੰ ਦੂਜੇ ਪਾਸੇ ਸਨਮਾਨ ਪੱਤਰ ਫੜਾ ਦਿੱਤੇ ਗਏ।ਇਹ ਸਨਮਾਨ ਨਹੀਂ ਸਗੋਂ ਅਪਮਾਨ ਹੈ।ਜੇਕਰ ਉਨ੍ਹਾਂ ਨੂੰ ਸਨਮਾਨਿਤ ਹੀ ਕਰਨਾ ਸੀ ਤਾਂ ਫਿਰ ਇਕੱਲੇ ਇਕੱਲੇ ਨੂੰ ਸਨਮਾਨ ਪੱਤਰ ਕਿਉਂ ਨਹੀਂ ਦਿੱਤੇ।ਜੇਕਰ ਅਜਿਹਾ ਹੀ ਕਰਨਾ ਸੀ ਤਾਂ ਸਨਮਾਨਿਤ ਕਰਨ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਬੁਲਾਇਆ ਹੀ ਕਿਉਂ ਗਿਆ?
ਇਹ ਵੀ ਪੜ੍ਹੋ : ਨੌਜਵਾਨਾਂ ਨੂੰ ਡਿਗਰੀ ਦੇ ਮੁਤਾਬਕ ਇੱਥੇ ਹੀ ਨੌਕਰੀ ਮਿਲੇਗੀ: CM ਭਗਵੰਤ ਮਾਨ