Tomato Price in Punjab: ਟਮਾਟਰ ਦੀਆਂ ਕੀਮਤਾਂ ਆਸਮਾਨ ਨੂੰ ਛੋਹ ਰਹੀਆਂ ਹਨ। ਟਮਾਟਰ ਦੀਆਂ ਵਧੀਆਂ ਕੀਮਤਾਂ ਕਰਕੇ ਹੁਣ ਟਮਾਟਰ ਰਸੋਈ ਦੇ ਚੋਂ ਬਾਹਰ ਹੋ ਗਿਆ ਹੈ। ਮਾਨਸਾ ਦੀ ਸਬਜੀ ਮੰਡੀ ਵਿੱਚ ਫਰੂਟ ਤੋਂ ਵੀ ਮਹਿੰਗਾ ਟਮਾਟਰ ਵਿਕ ਰਿਹਾ ਹੈ। ਜਿਸ ਕਾਰਨ ਗ੍ਰਾਹਕ ਵੀ ਟਮਾਟਰ ਖਰੀਦਣ ਤੋਂ ਤੌਬਾ ਕਰ ਲਈ ਹੈ। ਇਸ ਦੇ ਨਾਲ ਹੀ ਲੋਕ ਸਰਕਾਰ ਤੋਂ ਟਮਾਟਰ ਦੀਆਂ ਕੀਤਮਾਂ ਨੂੰ ਲਗਾਮ ਲਗਾਉਣ ਦੀ ਮੰਗ ਕਰ ਰਹੇ ਹਨ।
ਦੱਸ ਦਈਏ ਕਿ ਇੰਨੀਂ ਦਿਨੀਂ ਟਮਾਟਰ ਫਰੂਟ ਤੋਂ ਵੀ ਮਹਿੰਗਾ ਹੋ ਚੁੱਕਾ ਹੈ, ਜਿਸ ਕਾਰਨ ਗ੍ਰਾਹਕਾਂ ਨੇ ਵੀ ਇਸ ਨੂੰ ਖਰੀਦਣ ਤੋਂ ਮੂੰਹ ਮੋੜ ਲਿਆ ਹੈ। ਪਿਛਲੇ ਦਿਨੀਂ ਪੰਜਾਬ ਦੇ ਰਾਜਪਾਲ ਨੇ ਵੀ ਆਪਣੀ ਰਸੋਈ ‘ਚ ਲਾਲ ਟਮਾਟਰ ਦੀ ਵਰਤੋਂ ਨਾ ਕਰਨ ਦੇ ਆਦੇਸ਼ ਜਾਰੀ ਕੀਤੇ। ਮਾਨਸਾ ਵਿਖੇ ਸਬਜੀਆਂ ਤੇ ਫਲ ਵਿਕਰੇਤਾਵਾਂ ਨੇ ਕਿਹਾ ਕਿ ਟਮਾਟਰ ਕਿਸੇ ਫਰੂਟ ਤੋਂ ਵੀ ਮਹਿੰਗਾ ਹੋ ਗਿਆ ਹੈ। ਜਿੱਥੇ ਕਸ਼ਮੀਰੀ ਸੇਬ 150 ਤੋਂ 250 ਰੁਪਏ ਵਿਕ ਰਿਹਾ ਹੈ ਜਦੋਂ ਕਿ ਟਮਾਟਰ 250 ਤੋਂ 300 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ।
ਇੱਥੇ ਲੋਕ ਫਰੂਟ ਖਰੀਦਣ ਨੂੰ ਤਰਜੀਹ ਦੇਣ ਲੱਗੇ ਹਨ ਜਦੋਂ ਕਿ ਟਮਾਟਰ ਤੋਂ ਗ੍ਰਾਹਕਾਂ ਨੇ ਵੀ ਮੂੰਹ ਮੋੜ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਟਮਾਟਰ ਕਿਸੇ ਦਿਨ ਦਸ ਰੁਪਏ ਤੋਂ 50 ਰੁਪਏ ਤੱਕ ਵਿਕ ਰਿਹਾ ਸੀ ਅੱਜ ਉਸ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਹੁਣ ਰਸੋਈ ਵਿੱਚ ਟਮਾਟਰ ਲੈ ਕੇ ਜਾਣ ਦਾ ਰੁਝਾਨ ਨਹੀਂ ਰਿਹਾ।
ਬਾਜ਼ਾਰ ਵਿਚ ਸਬਜ਼ੀ ਖਰੀਦਣ ਵਾਲੇ ਗ੍ਰਾਹਕ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਬਜਾਰ ਦੇ ਵਿੱਚ ਟਮਾਟਰ ਦੀਆਂ ਕੀਮਤਾਂ ਬਹੁਤ ਜਿਆਦਾ ਹਨ। ਜਿਸ ਕਾਰਨ ਅੱਜ ਹਰ ਕੋਈ ਟਮਾਟਰ ਖਰੀਦਣ ਤੋਂ ਤੌਬਾ ਕਰ ਰਿਹ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੋ ਕਦੇ ਫਰੂਟ ਨੂੰ ਮਹਿੰਗਾ ਦੇਖ ਕੇ ਛੱਡ ਜਾਂਦੇ ਸੀ ਅੱਜ ਉਹ ਫਰੂਟ ਵੀ ਟਮਾਟਰ ਤੋਂ ਸਸਤਾ ਵਿਕ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਹਿੰਗਾਈ ਨੂੰ ਠੱਲ ਪਾਈ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h