ਰੂਸੀ ਕੋਵਿਡ-19 ਵੈਕਸੀਨ ਸਪੁਟਨਿਕ ਵੀ ਬਣਾਉਣ ਵਿੱਚ ਮਦਦ ਕਰਨ ਵਾਲੇ ਵਿਗਿਆਨੀਆਂ ਵਿੱਚੋਂ ਇੱਕ ਐਂਡਰੀ ਬੋਟੀਕੋਵ ਦੀ ਲਾਸ਼ ਉਸਦੇ ਅਪਾਰਟਮੈਂਟ ਵਿੱਚੋਂ ਬਰਾਮਦ ਕੀਤੀ ਗਈ ਸੀ। ਸਮਾਚਾਰ ਏਜੰਸੀ ਪੀ.ਟੀ.ਆਈ ਦੀ ਇਕ ਰਿਪੋਰਟ ਮੁਤਾਬਕ ਬੋਟੀਕੋਵ ਨੂੰ ਬੈਲਟ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੂਸੀ ਸਮਾਚਾਰ ਏਜੰਸੀ TASS ਨੇ ਰਸ਼ੀਅਨ ਫੈਡਰੇਸ਼ਨ ਦੀ ਜਾਂਚ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ 47 ਸਾਲਾ ਮਿਸਟਰ ਬੋਟਿਕੋਵ, ਜੋ ਗਮਾਲੇਆ ਨੈਸ਼ਨਲ ਰਿਸਰਚ ਸੈਂਟਰ ਫਾਰ ਈਕੋਲੋਜੀ ਐਂਡ ਮੈਥੇਮੈਟਿਕਸ ਵਿਚ ਸੀਨੀਅਰ ਖੋਜਕਰਤਾ ਵਜੋਂ ਕੰਮ ਕਰਦਾ ਸੀ, ਵੀਰਵਾਰ ਨੂੰ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੋਵਿਡ-19 ਵੈਕਸੀਨ ‘ਤੇ ਕੰਮ ਕਰਨ ਲਈ 2021 ਵਿੱਚ ਵਾਇਰੋਲੋਜਿਸਟ ਨੂੰ ਆਰਡਰ ਆਫ ਮੈਰਿਟ ਫਾਰ ਫਾਦਰਲੈਂਡ ਅਵਾਰਡ ਨਾਲ ਸਨਮਾਨਿਤ ਕੀਤਾ। ਰਿਪੋਰਟਾਂ ਦੇ ਅਨੁਸਾਰ, ਬੋਟੀਕੋਵ ਉਨ੍ਹਾਂ 18 ਵਿਗਿਆਨੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ 2020 ਵਿੱਚ ਸਪੁਟਨਿਕ ਵੀ ਟੀਕਾ ਵਿਕਸਤ ਕੀਤਾ ਸੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਮੁਜਰਿਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਸਾਲਾ ਨੌਜਵਾਨ ਨੇ ਬਹਿਸ ਦੌਰਾਨ ਬੋਟੀਕੋਵ ਦਾ ਪੇਟੀ ਨਾਲ ਗਲਾ ਘੁੱਟਿਆ ਅਤੇ ਫ਼ਰਾਰ ਹੋ ਗਿਆ | ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਿਹਾ ਕਿ ਕਤਲ ਘਰੇਲੂ ਅਪਰਾਧ ਸੀ ਅਤੇ ਨਿੱਜੀ ਝਗੜੇ ਦਾ ਨਤੀਜਾ ਸੀ।
ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੋਟੀਕੋਵ ਦੀ ਲਾਸ਼ ਮਿਲਣ ਤੋਂ ਤੁਰੰਤ ਬਾਅਦ, ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ (ਦੋਸ਼ੀ ਗ੍ਰਿਫਤਾਰ)। ਜਾਂਚ ਕਮੇਟੀ ਨੇ ਕਿਹਾ ਕਿ ਕੁਝ ਹੀ ਸਮੇਂ ਵਿੱਚ ਹਮਲਾਵਰ ਦੀ ਲੋਕੇਸ਼ਨ ਦਾ ਪਤਾ ਲਗਾ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਦੋਸ਼ ਕਬੂਲ ਕਰ ਲਏ। ਤੁਹਾਨੂੰ ਦੱਸ ਦੇਈਏ ਕਿ ਦੋਸ਼ੀ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਕਿਉਂਕਿ ਉਸ ‘ਤੇ ਗੰਭੀਰ ਅਪਰਾਧ ਲਈ ਮੁਕੱਦਮਾ ਚਲਾਇਆ ਗਿਆ ਸੀ। ਫਿਲਹਾਲ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h