‘ਅਵਤਾਰ: ਦ ਵੇਅ ਆਫ ਵਾਟਰ’ ਸਮੁੰਦਰ ਤੇ ਉਸ ਦੇ ਵਿਚਕਾਰ ਵੱਸੀ ਨਾਵੀ ਦੀ ਨੀਲੀ ਦੁਨੀਆ ਦੀ ਕਹਾਣੀ ਨੂੰ ਪੇਸ਼ ਇਸ ਫਿਲਮ ਨੇ ਦੋ ਦਿਨਾਂ ਵਿੱਚ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਭਾਰਤੀ ਬਾਕਸ ਆਫਿਸ ‘ਤੇ ਹੀ ਨਹੀਂ ਸਗੋਂ ਦੁਨੀਆ ਭਰ ‘ਚ ਵੀ ਸ਼ਾਨਦਾਰ ਕਲੈਕਸ਼ਨ ਕਰ ਰਹੀ ਹੈ।
‘ਅਵਤਾਰ: ਦ ਵੇਅ ਆਫ ਵਾਟਰ’ ਨੂੰ ਲੈ ਕੇ ਸਿਨੇ ਪ੍ਰੇਮੀਆਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ‘ਅਵਤਾਰ: ਦ ਵੇ ਆਫ ਵਾਟਰ’ ਨੇ ਐਡਵਾਂਸ ਬੁਕਿੰਗ ‘ਚ ਗਲੋਬਲ ਬਾਕਸ ਆਫਿਸ ‘ਤੇ ਧਮਾਲ ਮਚਾਈ। ਇਸ ਦੇ ਨਾਲ ਹੀ ਜੇਮਸ ਕੈਮਰਨ ਦੀ ਇਹ ਫਿਲਮ ਹਰ ਕਿਸੇ ਨੂੰ ਉਸ ਵਲੋਂ ਬਣਾਈ ਗਈ ਮਨਮੋਹਕ ਜਾਦੂਈ ਦੁਨੀਆ ਵਿੱਚ ਲੀਨ ਕਰ ਦਿੰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਫਿਲਮ ਇਨ੍ਹੀਂ ਦਿਨੀਂ ਦਰਸ਼ਕਾਂ ਦੀ ਪਹਿਲੀ ਪਸੰਦ ਸਾਬਤ ਹੋ ਰਹੀ ਹੈ।
‘ਅਵਤਾਰ: ਦ ਵੇ ਆਫ ਵਾਟਰ’ ਦੇ ਕਈ ਰਿਕਾਰਡ ਤੋੜਨ ਦੀ ਉਮੀਦ ਹੈ। ਇਸ ਦੇ ਨਾਲ ਹੀ, ਪੌਜ਼ੇਟਿਵ ਵਰਡ ਆਫ ਮਾਊਥ ਕਰਕੇ ਫਿਲਮ ਨੂੰ ਹੋਰ ਵੀ ਵਧੀਆ ਹੁੰਗਾਰਾ ਮਿਲ ਰਿਹਾ ਹੈ। ਜੇਮਸ ਕੈਮਰਨ ਦੀ ਫਿਲਮ ਨੇ ਓਪਨਿੰਗ ਡੇ ‘ਤੇ ਹੀ ਜ਼ਬਰਦਸਤ ਡੈਬਿਊ ਕੀਤਾ ਤੇ ਹੁਣ ਦੁਨੀਆ ਭਰ ‘ਚ 1500 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਭਾਰਤੀ ਬਾਕਸ ਆਫਿਸ ‘ਤੇ ਇਸ ਦੀ ਕੁੱਲ ਬਾਕਸ ਆਫਿਸ ਕਲੈਕਸ਼ਨ ਦੋ ਦਿਨਾਂ ‘ਚ 100 ਕਰੋੜ ਰੁਪਏ ਨੂੰ ਪਾਰ ਹੋ ਗਈ ਹੈ। ਅਜਿਹੇ ‘ਚ ਉਮੀਦ ਹੈ ਕਿ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਫਿਲਮ ਚੰਗੀ ਕਮਾਈ ਕਰੇਗੀ।
ਦੱਸ ਦੇਈਏ ਕਿ ‘ਅਵਤਾਰ 2’ ਨੇ 2022 ਦੀ ਸ਼ੁਰੂਆਤ ‘ਚ ‘ਬ੍ਰਹਮਾਸਤਰ’ ਅਤੇ ‘ਆਰਆਰਆਰ’ ਵਰਗੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਉਹ ਯਸ਼ ਸਟਾਰਰ ਫਿਲਮ ‘ਕੇਜੀਐਫ ਚੈਪਟਰ 2’ ਨੂੰ ਮਾਤ ਨਹੀਂ ਦੇ ਸਕੀ ਹੈ। ਇਸ ਦੇ ਨਾਲ ਹੀ ਜੇਮਸ ਕੈਮਰਨ ਦੀ ‘ਅਵਤਾਰ 2’ 13 ਸਾਲ ਪਹਿਲਾਂ ਰਿਲੀਜ਼ ਹੋਈ ‘ਅਵਤਾਰ’ ਦੇ ਮੁਕਾਬਲੇ ਬਾਕਸ ਆਫਿਸ ‘ਤੇ ਬਿਹਤਰ ਕਲੈਕਸ਼ਨ ਕਰ ਰਹੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h