Twitter Data Leak: ਟਵਿੱਟਰ ‘ਤੇ ਵੱਡਾ ਡੇਟਾ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ‘ਚ ਹੈਕਰ 235 ਮਿਲੀਅਨ ਯਾਨੀ 23 ਕਰੋੜ ਯੂਜ਼ਰਸ ਦਾ ਡਾਟਾ ਵੇਚ ਰਹੇ ਹਨ। ਇਹ ਡਾਟਾ ਡਾਰਕ ਵੈੱਬ ‘ਤੇ ਵੇਚਿਆ ਜਾ ਰਿਹਾ ਹੈ। ਇੱਕ ਔਨਲਾਈਨ ਹੈਕਿੰਗ ਫੋਰਮ ਨੇ ਇੱਕ ਬੇਨਾਮ ਹੈਂਡਲ ਰਾਹੀਂ 23.5 ਕਰੋੜ ਟਵਿੱਟਰ ਅਕਾਉਂਟਸ ਨੂੰ ਰਿਕਾਰਡ ਅਤੇ ਰਜਿਸਟਰ ਕਰਨ ਲਈ ਵਰਤੀ ਗਈ ਈਮੇਲ ਆਈਡੀ ਨੂੰ ਲੀਕ ਕੀਤਾ ਹੈ।
ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਟਵਿੱਟਰ ਆਈਡੀਜ਼ ਦੀ ਵਰਤੋਂ ਸਰਕਾਰ ਜਾਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਆਲੋਚਨਾ ਕਰਨ ਲਈ ਕੀਤੀ ਜਾ ਸਕਦੀ ਹੈ, ਜਾਂ ਉਨ੍ਹਾਂ ਰਾਹੀਂ ਹਿੰਸਾ ਜਾਂ ਜ਼ਬਰਦਸਤੀ ਵਸੂਲੀ ਕਰਨ ਲਈ ਕੀਤੀ ਜਾ ਸਕਦੀ ਹੈ, ਕਿਉਂਕਿ ਹੈਕਰ ਪਾਸਵਰਡ ਰੀਸੈਟ ਕਰਨ ਤੇ ਅਕਾਊਂਟਸ ਨੂੰ ਕੰਟ੍ਰੋਲ ਕਰਨ ਲਈ ਈਮੇਲ ਦੀ ਵਰਤੋਂ ਕਰਦੇ ਹਨ, ਖਾਸ ਤੌਰ ‘ਤੇ ਉਨ੍ਹਾਂ ਨੂੰ ਹੈਕਿੰਗ ਲਈ ਵੀ ਵਰਤਿਆ ਜਾ ਸਕਦਾ ਹੈ, ਖਾਸ ਤੌਰ ‘ਤੇ ਜੋ two-factor authentication ਨਾਲ ਸੁਰੱਖਿਅਤ ਨਹੀਂ ਹੈ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ, ਇਜ਼ਰਾਈਲੀ ਸੁਰੱਖਿਆ ਕੰਪਨੀ ਹਡਸਨ ਰੌਕ ਦੇ ਸਹਿ-ਸੰਸਥਾਪਕ ਐਲੋਨ ਗਾਲ ਨੇ ਕਿਹਾ, “ਇਸ ਡੇਟਾਬੇਸ ਦੀ ਵਰਤੋਂ ਹੈਕਰਾਂ, ਸਿਆਸੀ ਹੈਕਟਿਵਿਸਟਾਂ ਅਤੇ ਬੇਸ਼ੱਕ ਸਰਕਾਰਾਂ ਵਲੋਂ ਸਾਡੀ ਗੋਪਨੀਯਤਾ ਨੂੰ ਤੋੜਨ ਅਤੇ ਨੁਕਸਾਨ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ।”
ਇਹ ਡੇਟਾ ਸੰਭਵ ਤੌਰ ‘ਤੇ 2021 ਦੇ ਅੰਤ ਵਿੱਚ ਜਮ੍ਹਾਂ ਕੀਤਾ ਗਿਆ। ਹੈਕਰਾਂ ਨੇ ਟਵਿੱਟਰ ਦੇ ਸਿਸਟਮ ਵਿੱਚ ਇੱਕ ਖਾਮੀ ਦੀ ਵਰਤੋਂ ਕਰਦਿਆਂ ਬਾਹਰੀ ਲੋਕਾਂ ਨੂੰ ਟਵਿੱਟਰ ਨਾਲ ਉਹ ਜਾਣਕਾਰੀ ਸਾਂਝੀ ਕਰਨ ਦੀ ਇਜਾਜ਼ਤ ਦਿੱਤੀ, ਜਿਨ੍ਹਾਂ ਕੋਲ ਪਹਿਲਾਂ ਹੀ ਈਮੇਲ ਪਤਾ ਜਾਂ ਫ਼ੋਨ ਨੰਬਰ ਸੀ, ਜਿਸ ਨਾਲ ਟਵਿਟਟਰ ਉਸ ਜਾਣਕਾਰੀ ਨੂੰ ਸ਼ੇਅਰ ਕਰਦਾ ਸੀ।
ਟਵਿੱਟਰ ਨੇ ਅਗਸਤ ਵਿੱਚ ਦੱਸਿਆ ਸੀ ਕਿ ਉਸ ਨੂੰ ਆਪਣੇ ਇਨਾਮ ਪ੍ਰੋਗਰਾਮ ਦੇ ਤਹਿਤ ਜਨਵਰੀ 2022 ਵਿੱਚ ਇੱਕ ਬੱਗ ਯਾਨੀ ਤਕਨੀਕੀ ਕਮੀ ਬਾਰੇ ਪਤਾ ਲੱਗਾ। ਜੁਲਾਈ ਵਿੱਚ, ਹੈਕਰਾਂ ਨੂੰ 5.4 ਮਿਲੀਅਨ ਟਵਿੱਟਰ ਅਕਾਉਂਟ ਹੈਂਡਲਜ਼ ਤੇ ਸਬੰਧਿਤ ਈਮੇਲਾਂ ਅਤੇ ਫ਼ੋਨ ਨੰਬਰਾਂ ਦਾ ਇੱਕ ਸੈੱਟ ਵੇਚਦੇ ਪਾਇਆ ਗਿਆ ਸੀ, ਜਿਸ ਬਾਰੇ ਟਵਿੱਟਰ ਨੇ ਕਿਹਾ ਕਿ ਇਹ ਪਹਿਲੀ ਵਾਰ ਸੀ ਕਿ ਕਿਸੇ ਨੇ ਉਨ੍ਹਾਂ ਦੇ ਸਿਸਟਮ ਵਿੱਚ ਇੱਕ ਕਮਜ਼ੋਰੀ ਦਾ ਇਸਤੇਮਾਲ ਕੀਤਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h