ਬੀਤੇ ਪਿਛਲੇ ਕੁਝ ਦਿਨਾਂ ‘ਚ ਅਮਰੀਕਾ ‘ਚ ਵਾਪਰੀ ਇਕ ਘਟਨਾ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕਰ ਦਿੱਤਾ, ਜੋ ਕਿ ਸੋਸ਼ਲ ਮੀਡੀਆ ‘ਤੇ ਵੀ ਅੱਗ ਵਾਂਗ ਫੈਲ ਗਈ। ਅਸੀਂ ਗੱਲ ਕਰ ਰਹੇ ਹਾਂ ਮਨਦੀਪ ਕੌਰ ਵੱਲੋਂ ਘਰ ‘ਚ ਆਪਸੀ ਕਲੇਸ਼ ਤੇ ਪਤੀ ਵੱਲੋਂ ਕੀਤੀ ਗਈ ਕੁੱਟਮਾਰ ਦੇ ਚਲਦਿਆਂ ਖੁਦਕੁਸ਼ੀ ਕਰਨ ਵਾਲੇ ਮਾਮਲੇ ਦੀ, ਜੋ ਕਿ ਇਸ ਸਮੇਂ ਬਹੁਤ ਹੀ ਗਰਮਾਇਆ ਹੋਇਆ ਹੈ।
ਸੋਸ਼ਲ ਮੀਡੀਆ ‘ਤੇ ਮਨਦੀਪ ਕੌਰ ਦੀ ਉਸਦੇ ਪਤੀ ਵੱਲੋਂ ਕੀਤੀ ਗਈ ਕੁੱਟਮਾਰ ਦੀ ਵੀਡੀਓ ਤੇ ਖੁਦਕੁਸ਼ੀ ਦੀ ਖ਼ਬਰ ਆਉਣ ਤੋਂ ਬਾਅਦ ਜਸਟਿਸ ਫਾਰ ਮਨਦੀਪ ਕੌਰ ਤੇਜ਼ੀ ਨਾਲ ਟਰੈਂਡਿੰਗ ਹੋਣ ਲੱਗਾ। ਸੋਸ਼ਲ ਮੀਡੀਆ ‘ਤੇ ਮਨਦੀਪ ਕੌਰ ਨੂੰ ਜਸਟਿਸ ਦਵਾਉਣ ਦੀਆਂ ਗੱਲਾਂ ਹੋ ਰਹੀਆਂ ਹਨ, ਜੋ ਕਿ ਸਹੀ ਵੀ ਹੈ ਪਰ ਦੂਜੇ ਪਹਿਲੂ ਨੂੰ ਜਾਣੇ ਬਿਨ੍ਹਾ ਇਕ ਤਰਫਾ ਫੈਸਲਾ ਕਰ ਲੈਣਾ ਵੀ ਕੋਈ ਸਮਜ਼ਦਾਰੀ ਵਾਲੀ ਗੱਲ ਨਹੀਂ। ਇਸੇ ਦੂਜੇ ਪੱਖ ਨੂੰ ਲੋਕਾਂ ਸਾਹਮਣੇ ਰੱਖਣ ਲਈ ਇਸ ਗਰਮਾਏ ਹੋਏ ਮਾਹੌਲ ‘ਚ ਪ੍ਰੋ-ਪੰਜਾਬ ਟੀ.ਵੀ. ਵੱਲੋਂ ਇਸ ਮਾਮਲੇ ਦੀ ਜੜ ਤੱਕ ਜਾਣ ਲਈ ਖੁਦਕੁਸ਼ੀ ਕਰਨ ਵਾਲੀ ਮਨਦੀਪ ਕੌਰ ਦੇ ਪਤੀ ਰਣਜੋਧਵੀਰ ਸਿੰਘ ਨਾਲ ਗੱਲ ਕੀਤੀ ਗਈ। ਪ੍ਰੋ-ਪੰਜਾਬ ਟੀ.ਵੀ. ਦੇ ਪੱਤਰਕਾਰ ਗਗਨਦੀਪ ਸਿੰਘ ਵੱਲੋਂ ਖੁਦਕੁਸ਼ੀ ਕਰਨ ਵਾਲੀ ਪਤਨੀ ਮਨਦੀਪ ਕੌਰ ਦੇ ਪਤੀ ਰਣਜੋਧਵੀਰ ਸਿੰਘ ਨਾਲ ਇਹ ਸਾਰੇ ਮਾਮਲੇ ਤੇ ਉਨ੍ਹਾਂ ਦੇ ਆਪਸੀ ਰਿਸ਼ਤੇ ਨੂੰ ਲੈ ਕੇ ਜਿੱਥੇ ਖੁੱਲ ਕੇ ਗੱਲਬਾਤ ਕੀਤੀ ਗਈ ਉਥੇ ਹੀ ਉਸ ‘ਤੇ ਤਿੱਖੇ ਸਵਾਲਾਂ ਦੀ ਬਰਖਾ ਵੀ ਕੀਤੀ।
ਇਹ ਵੀ ਪੜ੍ਹੋ- Jagdeep Dhankar: ਜਾਣੋ ਕੌਣ ਹਨ ਜਗਦੀਪ ਧਨਖੜ, ਜੋ ਦੇਸ਼ ਦੇ ਬਣੇ ਨਵੇਂ ਉਪ ਰਾਸ਼ਟਰਪਤੀ
ਗੱਲਬਾਤ ਕਰਦਿਆਂ ਪਤੀ ਰਣਜੋਧਵੀਰ ਸਿੰਘ ਨੇ ਦੱਸਿਆ ਕਿ ਇਹ ਜੋ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਹੈ ਉਹ 5 ਸਾਲ ਪੁਰਾਣੀ ਵੀਡੀਓ ਹੈ। ਜਿਸਨੂੰ ਕਿ ਸੁਸਾਈਡਨੋਟ ਨਾਲ ਇਕ ਕੜੀ ਬਣਾ ਕੇ ਦੇਖਿਆ ਜਾ ਰਿਹਾ ਹੈ ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਇਹ ਜੋ ਵੀਡੀਓ ਹੈ ਉਹ ਨਿਉਯਾਰਕ ਡਿਪਾਰਟਮੈਂਟ ਦੀਆਂ ਨਜ਼ਰਾਂ ‘ਚੋਂ ਪਹਿਲਾਂ ਹੀ ਨਿਕਲ ਚੁੱਕੀ ਹੈ ਜਿਸ ਤੋਂ ਬਾਅਦ ਉਥੇ ਦੇ ਜੱਜ ਵੱਲੋਂ ਇਸਨੂੰ ਵਿਵਾਦਿਤ ਘੋਸ਼ਿਤ ਕੀਤਾ ਤੇ ਮੈਂ ਇਸ ਪਿੱਛੇ ਡੇਢ ਸਾਲ ਕੇਸ ਵੀ ਲੜ ਚੁੱਕਿਆ ਹਾਂ। ਉਨ੍ਹਾਂ ਕਿਹਾ ਕਿ ਇਹ ਵੀਡੀਓ ਹੁਣ ਦੁਬਾਰਾ ਇਸ ਲਈ ਚੱਲਣ ਲੱਗ ਪਈ ਤਾਂ ਕਿ ਇਸ ਨੂੰ ਇਕ ਕੜੀ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸ਼ਾਇਦ ਇੰਝ ਲੱਗ ਰਿਹਾ ਹੈ ਕਿ ਇਹ ਜੋ ਕੁੱਟਮਾਰ ਹੋਈ ਹੈ ਉਸ ਤੋਂ ਬਾਅਦ ਮਨਦੀਪ ਕੌਰ ਵੱਲੋਂ ਖੁਦਕੁਸ਼ੀ ਵਰਗਾ ਵੱਡਾ ਕਦਮ ਚੁੱਕ ਲਿਆ ਗਿਆ ਪਰ ਅਜਿਹਾ ਨਹੀਂ ਹੈ ਸਾਡਾ ਰਿਸ਼ਤਾ ਇਸ ਤੋਂ ਬਾਅਦ ਵੀ ਬਹੁਤ ਵਧੀਆ ਚੱਲਿਆ, ਮੇਰੀਆਂ ਦੋ ਬੇਟੀਆਂ ਵੀ ਹਨ। ਇਹ ਜੋ ਸੋਸ਼ਲ ਮੀਡੀਆ ‘ਤੇ ਦੱਸਿਆ ਜਾ ਰਿਹਾ ਹੈ ਉਹ ਇਕ ਵਨ ਸਾਈਡ ਤੇ ਆਪਣੇ ਵੱਲੋਂ ਬਣਾਈ ਗਈ ਸਟੋਰੀ ਹੈ ਹੋਰ ਕੁਝ ਨਹੀਂ।